Home / ਤਾਜਾ ਜਾਣਕਾਰੀ / ਪੰਜਾਬ: ਸਜ ਧੱਜਕੇ ਚੂੜਾ ਪਾ ਲਾੜੀ ਕਰ ਰਹੀ ਸੀ ਲਾੜੇ ਦਾ ਇੰਤਜਾਰ ਪਰ ਜੋ ਹੋ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ

ਪੰਜਾਬ: ਸਜ ਧੱਜਕੇ ਚੂੜਾ ਪਾ ਲਾੜੀ ਕਰ ਰਹੀ ਸੀ ਲਾੜੇ ਦਾ ਇੰਤਜਾਰ ਪਰ ਜੋ ਹੋ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ

ਵਿਆਹ ਦਾ ਬੰਧਨ ਦੁਨੀਆ ਦੇ ਸਾਰਿਆ ਰਿਸ਼ਤਿਆਂ ਵਿੱਚੋ ਬੇਹੱਦ ਅਨੋਖਾ ਅਤੇ ਪਿਆਰਾ ਹੁੰਦਾ ਹੈ। ਜਿਸ ਵਿਚ ਲੜਕੀ ਵੱਲੋਂ ਕੁਝ ਜ਼ਿਆਦਾ ਹੀ ਖ਼ਾਬ ਸੰਜੋਏ ਹੁੰਦੇ ਹਨ। ਆਪਣੇ ਵਿਆਹ ਦੇ ਚਾਵਾਂ ਨੂੰ ਉਹ ਬੜੀ ਸੰਜੀਦਗੀ ਦੇ ਨਾਲ ਪੂਰਾ ਕਰਨ ਦਾ ਸੁਪਨਾ ਦੇਖਦੀ ਹੈ। ਪਰ ਇਹ ਸੁਪਨਾ ਕਦ ਉਸ ਦੀ ਜ਼ਿੰਦਗੀ ਦਾ ਇੱਕ ਦੁਖਦਾਈ ਹਿੱਸਾ ਬਣ ਜਾਵੇਗਾ ਇਸ ਦਾ ਅਹਿਸਾਸ ਨਹੀਂ ਹੁੰਦਾ।

ਪੰਜਾਬ ਦੇ ਦਸੂਹਾ ਪਿੰਡ ਤੋਂ ਇਕ ਅਜਿਹਾ ਹੀ ਮਾਮਲਾ ਦੇਖਣ ਵਿੱਚ ਆਇਆ ਜਿੱਥੇ ਵਿਆਹ ਮੌਕੇ ਹੱਥਾਂ ਉਪਰ ਮਹਿੰਦੀ ਅਤੇ ਚੂੜਾ ਪਾ ਕੇ ਬੈਠੀ ਲਾੜੀ ਆਪਣੇ ਹੋਣ ਵਾਲੇ ਲਾੜੇ ਦਾ ਇੰਤਜ਼ਾਰ ਹੀ ਕਰਦੀ ਰਹੀ। ਵਿਆਹ ਵਾਲੇ ਦਿਨ ਜਦੋਂ ਲਾੜਾ ਬਰਾਤ ਲੈ ਕੇ ਨਾ ਪਹੁੰਚਿਆ ਤਾਂ ਲੜਕੀ ਪਰਿਵਾਰ ਵਾਲਿਆਂ ਦੀਆਂ ਖ਼ੁਸ਼ੀਆਂ ਗ਼ਮ ਵਿਚ ਬਦਲ ਗਈਆਂ ਅਤੇ ਲੜਕੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਿਸ ਤੋਂ ਬਾਅਦ ਲੜਕੀ ਪਰਿਵਾਰ ਵਾਲੇ ਇਸ ਸਬੰਧੀ ਸ਼ਿ-ਕਾ-ਇ- ਤ ਲਈ ਪੁਲਿਸ ਸਟੇਸ਼ਨ ਪਹੁੰਚ ਗਏ।

ਜਿੱਥੋਂ ਮਿਲੀ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਵਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੱਤਣਚੱਕ ਜ਼ਿਲ੍ਹਾ ਹੁਸ਼ਿਆਰਪੁਰ ਨੇ ਉਸ ਦੇ ਨਾਲ ਗੱਲਬਾਤ ਕਰਕੇ 21 ਜੂਨ 2020 ਨੂੰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਵਿਆਹ ਕਰਨ ਦਾ ਦਿਨ ਪੱਕਾ ਕੀਤਾ ਸੀ।

ਲੜਕੀ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਵਰਿੰਦਰ ਸਾਲ 2015 ਵਿੱਚ ਉਸਨੂੰ ਚੁੰਨੀ ਚੜ੍ਹਾ ਕੇ ਆਪਣੇ ਪਿੰਡ ਲੈ ਗਿਆ ਸੀ ਜਿੱਥੇ ਉਹ ਪੰਜ ਸਾਲ ਤੱਕ ਇਕੱਠੇ ਰਹੇ ਸਨ। ਅਤੇ ਜਦੋਂ ਹੁਣ ਪੱਕੇ ਤੌਰ ‘ਤੇ ਵਿਆਹ ਦਾ ਦਿਨ ਰੱਖਿਆ ਗਿਆ ਸੀ ਤਾਂ ਉਹ ਉਸੇ ਦਿਨ ਆਪਣੇ ਪਰਿਵਾਰ ਸਮੇਤ ਘਰੋਂ ਫਰਾਰ ਹੋ ਗਿਆ। ਜਿਸ ਦੀ ਜਾਂਚ ਮੁੱਖ ਅਫ਼ਸਰ ਮਹਿਲਾ ਥਾਣਾ ਹੁਸ਼ਿਆਰਪੁਰ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ‌ ਜਿਸ ਦੀ ਜਾਂਚ ਕਰਨ ਤੋਂ ਬਾਅਦ ਉਪ ਪੁਲਸ ਕਪਤਾਨ ਨੇ ਦੋ – ਸ਼ੀ ਵਰਿੰਦਰ ਕੁਮਾਰ ਵਿਰੁੱਧ ਧਾਰਾ 376 ਆਈ.ਪੀ.ਸੀ. ਦੇ ਅਧੀਨ ਮੁਕੱਦਮਾ ਦਰਜ ਕਰ ਉਸਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ।