Home / ਤਾਜਾ ਜਾਣਕਾਰੀ / ਪੰਜਾਬ: 12 ਸਾਲਾਂ ਬੱਚੇ ਦੀ ਲਾਸ਼ ਗਟਰ ਚੋਂ ਮਿਲੀ, 3 ਦਿਨ ਤੋਂ ਸੀ ਲਾਪਤਾ- ਫੈਲੀ ਸਨਸਨੀ

ਪੰਜਾਬ: 12 ਸਾਲਾਂ ਬੱਚੇ ਦੀ ਲਾਸ਼ ਗਟਰ ਚੋਂ ਮਿਲੀ, 3 ਦਿਨ ਤੋਂ ਸੀ ਲਾਪਤਾ- ਫੈਲੀ ਸਨਸਨੀ

ਆਈ ਤਾਜ਼ਾ ਵੱਡੀ ਖਬਰ 

ਇਸ ਦੁਨੀਆਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ । ਬੱਚਾ ਮਾਪਿਆਂ ਦੀ ਨਜ਼ਰ ਤੋਂ ਇਕ ਮਿੰਟ ਵੀ ਪਰ੍ਹਾਂ ਹੋ ਜਾਵੇ ਤਾਂ ਮਾਪਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ । ਪਰ ਜਿਨ੍ਹਾਂ ਲੋਕਾਂ ਦੇ ਬੱਚੇ ਲਾਪਤਾ ਹੋ ਜਾਂਦੇ ਹਨ ਉਹਨਾ ਮਾਪਿਆ ਦਾ ਕੀ ਹਾਲ ਹੁੰਦਾ ਹੋਵੇਗਾ, ਇਹ ਤਾਂ ਮਾਪੇ ਹੀ ਦਸ ਸਕਦੇ ਹਨ । ਅਜਿਹਾ ਹੀ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ , ਜਿੱਥੇ ਤਿੰਨ ਦਿਨ ਤੱਕ ਇਕ ਬੱਚਾ ਲਾਪਤਾ ਰਿਹਾ ਤੇ ਜਦੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਬਾਰਾਂ ਸਾਲਾ ਬੱਚੇ ਦੀ ਲਾਸ਼ ਇਕ ਗਟਰ ਵਿਚੋਂ ਬਰਾਮਦ ਹੋਈ ।

ਦੱਸ ਦਈਏ ਕਿ ਸ਼ਹਿਰ ਸਮਰਾਲਾ ਵਿਚ ਉਸ ਸਮੇਂ ਕਾਫੀ ਡਰ ਤੇ ਸਹਿਮ ਦਾ ਮਾਹੌਲ ਫੈਲ ਗਿਆ । ਜਦ ਇਸ ਬੱਚੇ ਦੀ ਲਾਸ਼ ਨੂੰ ਪੁਲੀਸ ਵੱਲੋਂ ਗਟਰ ਹੇਠਾਂ ਕੱਢਿਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੱਚਾ ਘਰੋਂ ਲਾਪਤਾ ਚੱਲ ਰਿਹਾ ਸੀ ਤੇ ਮਾਪੇ ਉਸ ਨੂੰ ਲੱਭ ਰਹੇ ਸਨ। ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ । ਹੁਣ ਪੁਲਿਸ ਇਸ ਨੂੰ ਕਤਲ ਦੇ ਮਾਮਲੇ ਵਜੋਂ ਵੇਖ ਰਹੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।

ਉਥੇ ਹੀ ਮ੍ਰਿਤਕ ਬੱਚੇ ਦੀ ਪਛਾਣ ਹਰਸ਼ ਵਜੋਂ ਹੋਈ ਹੈ। ਬੱਚਾ ਕਈ ਦਿਨਾਂ ਤੋਂ ਲਾਪਤਾ ਸੀ । ਜਿਸ ਕਾਰਨ ਮਾਪਿਆਂ ਵੱਲੋਂ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਪੁਲੀਸ ਨੂੰ ਦਿੱਤੀ ਗਈ ਸੀ । ਮਾਛੀਵਾੜਾ ਰੋਡ ਤੋਂ ਚੰਡੀਗੜ੍ਹ ਬਾਈਪਾਸ ‘ਤੇ ਖਸਤਾ ਹਾਲ ਇਮਾਰਤਾਂ ਦੇ ਗਟਰ ਵਿੱਚੋਂ ਉਸ ਦੀ ਲਾਸ਼ ਮਿਲੀ।

ਬੱਚੀ ਦੀ ਲਾਸ਼ ਦੀ ਸ਼ਿਨਾਖਤ ਉਸ ਦੀ ਮਾਂ ਨੇ ਕੀਤੀ । ਬੱਚੇ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਉੱਥੇ ਹੀ ਜਦੋਂ ਇਸ ਘਟਨਾ ਸਬੰਧੀ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲੀਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਬੱਚੇ ਦਾ ਕਤਲ ਕੀਤੇ ਜਾਣ ਦੀ ਸੰਭਾਵਨਾ ਹੈ। ਬਾਕੀ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।