Home / ਘਰੇਲੂ ਨੁਸ਼ਖੇ / ਫਟੀ ਹੋਈ ਅੱਡੀਆਂ ਨੂੰ ਰਾਤੋ ਰਾਤ ਬਣਾਓ ਨਵਾਂ ਨਕੋਰ ਅਜ਼ਮਾਇਆ ਹੋਇਆ ਨੁਸਖ਼ਾ

ਫਟੀ ਹੋਈ ਅੱਡੀਆਂ ਨੂੰ ਰਾਤੋ ਰਾਤ ਬਣਾਓ ਨਵਾਂ ਨਕੋਰ ਅਜ਼ਮਾਇਆ ਹੋਇਆ ਨੁਸਖ਼ਾ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ

ਸਰਦੀਆਂ ਦੇ ਦਿਨਾਂ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਪੈਰਾਂ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ। ਜੇ ਇਨ੍ਹਾਂ ਦਾ ਸ਼ੁਰੂਆਤ ਵਿੱਚ ਇਲਾਜ ਨਾ ਕੀਤਾ ਜਾਵੇ ਤਾਂ ਇਹ ਲੰਮੇ ਸਮੇਂ ਤਕ ਪ੍ਰੇਸ਼ਾਨ ਕਰਦੀਆਂ ਹਨ। ਜੇਕਰ ਪੈਰਾਂ ਦੀ ਦੇਖਭਾਲ ਚੰਗੀ ਤਰ੍ਹਾਂ ਨਾ ਕੀਤਾ ਜਾਵੇ ਤਾਂ ਪੈਰ ਫਟ ਜਾਂਦੇ ਹਨ। ਨੰਗੇ ਪੈਰ ਤੁਰਨ ਕਾਰਨ ਜਾਂ ਖੂਨ ਦੀ ਕਮੀ ਨਾਲ ਵੀ ਪੈਰ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ। ਅੱਡੀਆਂ ਵਿੱਚ ਦਰਾੜਾਂ ਆ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਦਰਾੜਾਂ ਵਿੱਚੋਂ ਖੂਨ ਵੀ ਆਉਂਦਾ ਹੈ।

ਫੱਟੀਆਂ ਅੱਡੀਆਂ ਜਾਂ ਪੈਰਾਂ ਲਈ ਕੁਝ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪੈਰਾਂ ਦੀ ਦੇਖਭਾਲ ਕੀਤੀ ਜਾ ਸਕੇ।ਫਟੀਆਂ ਅੱਡੀਆਂ ਦਾ ਸਭ ਤੋਂ ਸਸਤਾ ਇਲਾਜ ਅਤੇ ਆਸਾਨ ਤਰੀਕਾ ਇਹ ਹੈ ਕਿ ਇਕ ਖਾਲੀ ਭਾਂਡੇ ਦੇ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਪਾਉ। ਨਾਰੀਅਲ ਦੇ ਤੇਲ ਵਿੱਚ ਇੱਕ ਚੱਮਚ ਵੈਸਲੀਨ ਦਾ ਪਾਓ। ਹੁਣ ਆਖਿਰ ਵਿੱਚ ਇਨ੍ਹਾਂ ਵਿਚ ਅੱਧੇ ਕੱਟੇ ਹੋਏ ਨਿੰਬੂ ਦਾ ਰਸ ਪਾਉ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇੱਕ ਪੇਸਟ ਬਣਾ ਲਵੋ।

ਇਸ ਪੇਸਟ ਦੀ ਵਰਤੋਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਫਟੀਆਂ ਹੋਈਆਂ ਅੱਡੀਆਂ ਤੇ ਨਰਮ ਹੱਥਾਂ ਨਾਲ ਇਸ ਪੇਸਟ ਨਾਲ ਮਸਾਜ ਕਰਨੀ ਹੈ। ਇਹ ਮਸਾਜ 5 ਤੋਂ 10 ਮਿੰਟ ਤੱਕ ਕਰਨੀ ਚਾਹੀਦੀ ਹੈ ਤਾਂ ਜੋ ਇਹ ਪੇਸਟ ਫੱਟੀਆਂ ਹੋਈਆਂ ਹੱਡੀਆਂ ਦੀ ਗਹਿਰਾਈ ਤੱਕ ਪਹੁੰਚ ਜਾਵੇ।ਇਸ ਬਣਾਏ ਹੋਏ ਪੇਸਟ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ ਪੈਰਾਂ ਵਿਚ ਜੁਰਾਬਾਂ ਪਾ ਲੈਣੀਆਂ ਚਾਹੀਦੀਆਂ ਹਨ।

ਸਵੇਰੇ ਉੱਠ ਕੇ ਗਰਮ ਪਾਣੀ ਨਾਲ ਪੈਰ ਧੋਣੇ ਚਾਹੀਦੇ ਹਨ। ਅਜਿਹਾ ਕੁਝ ਦਿਨ ਕਰਨ ਦੇ ਨਾਲ ਪੈਰ ਬਹੁਤ ਮੁਲਾਇਮ ਅਤੇ ਸਾਫ਼ ਹੋ ਜਾਣਗੇ। ਫੱਟੀਆਂ ਅੱਡੀਆਂ ਦੀ ਸਮੱਸਿਆ ਵੱਡੀਆਂ ਨੂੰ ਹੀ ਨਹੀਂ ਆਉਂਦੀ ਸਗੋਂ ਅੱਜਕਲ ਬੱਚਿਆਂ ਨੂੰ ਵੀ ਆਉਂਦੀ ਹੈ। ਇਸ ਲਈ ਨਾਰੀਅਲ ਦਾ ਤੇਲ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਨਾਲ ਚਮੜੀ ਦੇ ਵਿੱਚੋਂ ਨਮੀਂ ਆਉਂਦੀ ਹੈ। ਨਮੀਂ ਦੇ ਨਾਲ ਰੁਖੀਂ ਅਤੇ ਪੁਰਾਣੀ ਚਮੜੀ ਖਤਮ ਹੋ ਜਾਂਦੀ ਹੈ।