Home / ਤਾਜਾ ਜਾਣਕਾਰੀ / ਫੋਨ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਸਾਵਧਾਨ ਅੱਜ ਤੋਂ ਲਾਗੂ ਹੋ ਗਿਆ ਇਹ

ਫੋਨ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਸਾਵਧਾਨ ਅੱਜ ਤੋਂ ਲਾਗੂ ਹੋ ਗਿਆ ਇਹ

ਆਈ ਤਾਜਾ ਵੱਡੀ ਖਬਰ

ਜਦੋਂ ਇਨਸਾਨ ਇਕ ਦੂਸਰੇ ਤੋਂ ਬਹੁਤ ਦੂਰ ਹੁੰਦਾ ਹੈ। ਉਸ ਸਮੇਂ ਇਨਸਾਨ ਨੂੰ ਇਕ ਦੂਸਰੇ ਦੇ ਨੇੜੇ ਲੈ ਕੇ ਆਉਣ ਵਿੱਚ ਉਹ ਸਾਧਨ ਅਹਿਮ ਹੁੰਦੇ ਹਨ ਜਿਨ੍ਹਾਂ ਦੇ ਜ਼ਰੀਏ ਆਪਣੇ ਮਨ ਦੀਆਂ ਗੱਲਾਂ ਕਰ ਸਕਦੇ ਹਾਂ। ਸਮੇਂ ਦੀ ਤਬਦੀਲੀ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ ਇਨਸਾਨ ਦੀ ਜ਼ਿੰਦਗੀ ਵਿੱਚ। ਇਕ ਸਮਾਂ ਹੁੰਦਾ ਸੀ ਜਦੋਂ ਇਨਸਾਨ ਵੱਲੋਂ ਖ਼ਤ ਲਿਖ ਕੇ ਆਪਣੀ ਗੱਲ ਦੂਸਰੇ ਇਨਸਾਨ ਤੱਕ ਪਹੁੰਚਾਈ ਜਾਂਦੀ ਸੀ। ਉਸ ਤੋਂ ਬਾਅਦ ਦੁਨੀਆ ਵਿਚ ਆਏ ਫ਼ੋਨ ਨੇ ਇਸ ਦੂਰੀ ਨੂੰ ਘੱਟ ਕਰ ਦਿੱਤਾ। ਜਦੋਂ ਹਰ ਘਰ ਵਿੱਚ ਲੈਂਡ-ਲਾਈਨ ਫ਼ੋਨ ਆਇਆ ਤਾਂ ਸਭ ਦੁਨੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਆਏ ਦਿਨ ਸਾਇੰਸ ਵੱਲੋਂ ਕੀਤੀਆਂ ਜਾ ਰਹੀਆਂ ਤਰੱਕੀਆਂ ਕਾਰਨ ਮੋਬਾਈਲ ਫੋਨ ਵੀ ਆ ਗਏ। ਹੁਣ ਫੋਨ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ 15 ਜਨਵਰੀ ਤੋਂ ਦੇਸ਼ ਵਿੱਚ ਦੂਰਸੰਚਾਰ ਦੇ ਖੇਤਰ ਵਿੱਚ ਖਾਸ ਤਬਦੀਲੀ ਹੋ ਰਹੀ ਹੈ। ਕੀਤੀ ਜਾ ਰਹੀ ਇਸ ਤਬਦੀਲੀ ਕਾਰਨ ਕੁਝ ਲੋਕਾਂ ਨੂੰ ਦਿੱ-ਕ-ਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦੂਰ-ਸੰਚਾਰ ਵੱਲੋਂ ਕੀਤੀ ਗਈ ਇਸ ਤਬਦੀਲੀ ਨੂੰ ਗਾਹਕਾਂ ਤਕ ਪਹੁੰਚਾਇਆ ਗਿਆ ਹੈ। ਤਾਂ ਜੋ ਇਸ ਤਬਦੀਲੀ ਬਾਰੇ

ਜਾਣਕਾਰੀ ਮਿਲੇ ਤੇ ਲੈਂਡਲਾਈਨ ਤੋਂ ਮੋਬਾਈਲ ਫੋਨ ਉਪੱਰ ਫੋਨ ਕਰਨ ਸਬੰਧੀ ਪਤਾ ਲੱਗ ਸਕੇ। ਦੂਰ ਸੰਚਾਰ ਵਿਭਾਗ ਵੱਲੋਂ ਲੈਂਡਲਾਈਨ ਤੋਂ ਮੋਬਾਈਲ ਫੋਨ ਨੰਬਰ ਡਾਇਲ ਕਰਨ ਤੋਂ ਪਹਿਲਾਂ ਜ਼ੀਰੋ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਤਬਦੀਲੀ 15 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਅਗਰ ਤੁਸੀਂ ਨੰਬਰ ਡਾਇਲ ਕਰਨ ਤੋਂ ਪਹਿਲਾਂ ਜੀਰੋ ਲਗਾਉਦੇ ਹੋ ਤਾਂ ਹੀ ਤੁਹਾਡਾ ਨੰਬਰ ਲੱਗ ਸਕੇਗਾ। ਵਿਭਾਗ ਨੇ ਦੱਸਿਆ ਹੈ ਕਿ ਇਸ ਫੈਸਲੇ ਨਾਲ ਭਵਿੱਖ ਵਿੱਚ ਨਵੇਂ ਨੰਬਰ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ

ਜਾ ਸਕਦੀਆਂ ਹਨ। ਇਸ ਨਾਲ ਕਰੀਬ 253.9 ਕਰੋੜ ਨਵੇਂ ਨੰਬਰ ਬਣਾਏ ਜਾ ਸਕਦੇ ਹਨ। ਮੋਬਾਈਲ ਫੋਨ ਤੋਂ ਲੈਂਡਲਾਈਨ ਤੇ ਫ਼ੋਨ ਪਹਿਲਾਂ ਵਾਲੇ ਤਰੀਕੇ ਨਾਲ ਹੀ ਕੀਤਾ ਜਾਵੇਗਾ। ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਸੂਚਨਾ ਅਨੁਸਾਰ ਸਾਰੇ ਲੈਂਡਲਾਈਨ ਤੇ ਮੋਬਾਇਲ ਤੇ ਫੋਨ ਕਰਨ ਲਈ 15 ਜਨਵਰੀ 2021 ਤੋਂ ਨੰਬਰ ਤੇ ਪਹਿਲਾਂ ਜ਼ੀਰੋ ਲਾਉਣਾ ਲਾਜ਼ਮੀ ਹੋਵੇਗਾ।