Home / ਘਰੇਲੂ ਨੁਸ਼ਖੇ / ਬਾਬਾ ਜੀ ਦੇ ਇਹ ਬਚਨ ਸੁਣਨ ਨਾਲ ਦੁ-ਖਾਂ ਕਲੇਸ਼ਾਂ ਦਾ ਨਾ-ਸ ਹੋ ਜਾਵੇਗਾ

ਬਾਬਾ ਜੀ ਦੇ ਇਹ ਬਚਨ ਸੁਣਨ ਨਾਲ ਦੁ-ਖਾਂ ਕਲੇਸ਼ਾਂ ਦਾ ਨਾ-ਸ ਹੋ ਜਾਵੇਗਾ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ll ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ll ਬਾਬਾ ਨੰਦ ਸਿੰਘ ਜੀ ਵਚਨ ਕਰਿਆ ਕਰਦੇ ਸਨ ਗੁਰੂ ਸਾਹਿਬ ਸਾਡੇ ਕਲਯੁੱਗੀ ਜੀਵਾਂ ਦਾ ਉਧਾਰ ਕਰਨ ਲਈ ਧੁਰ ਦਰਗਾਹ ਦੀ ਬਾਣੀ ਉਚਾਰਣ ਕਰਕੇ ਗਏ ਹਨ।

ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਜੀਵ ਸਤਿਗੁਰਾਂ ਦੀ ਧੁਰ ਦਰਗਾਹ ਤੋਂ ਆਈ ਬਾਣੀ ਦਾ ਜਾਪ ਕਰੇਗਾ ਉਹ ਧੁਰ ਸੱਚਖੰਡ ਹੀ ਪਹੁੰਚ ਜਾਵੇਗਾ।ਜਿਸ ਤਰ੍ਹਾਂ ਸੜਕ ਤੇ ਜਾਂਦਾ ਹੋਇਆ ਇੱਕ ਰਾਹਗੀਰ ਉਸ ਪਿੰਡ ਹੀ ਪਹੁੰਚੇਗਾ ਜਿੱਥੇ ਸੜਕ ਜਾਂਦੀ ਹੋਵੇਗੀ।

ਇਸੇ ਤਰ੍ਹਾਂ ਜੇਹੜਾ ਜੀਵ ਸੱਚਖੰਡ ਤੋਂ ਆਈ ਬਾਣੀ ਨੂੰ ਪੜ੍ਹੇਗਾ ਉਸ ਦਾ ਧਾਰਨੀ ਬਣੇਗਾ ਉਹ ਫਿਰ ਧੁਰ ਸੱਚਖੰਡ ਹੀ ਜਾ ਕੇ ਬੈਠ ਜਾਵੇਗਾ। ਇਕ ਵਾਰੀ ਬਾਬਾ ਜੀ ਬਚਨ ਕਰ ਰਹੇ ਸਨ ਕਿ ਪੁਰਾਣੇ ਸਮਿਆਂ ਦੇ ਵਿਚ ਜ਼ਿਆਦਾ ਅਮੀਰ ਲੋਕ ਆਪਣੇ ਜਨਮ ਟੇਬਲ ਬਣਾਇਆ ਕਰਦੇ ਸਨ ਅਤੇ ਪੰਡਤਾਂ ਆਦਿ ਨੂੰ ਜ਼ਿਆਦਾ ਮੰਨਦੇ ਸਨ।

ਅਮੀਰ ਲੋਕ ਅਕਸਰ ਹੀ ਸੰਗਰਾਂਦ ਦੇ ਇਕ ਦਿਨ ਪਹਿਲਾਂ ਵਾਲੇ ਦਿਨ ਪੰਡਤਾਂ ਨੂੰ ਜਾ ਕੇ ਪੁੱਛਿਆ ਕਰਦੇ ਸਨ ਕਿ ਕੱਲ੍ਹ ਨੂੰ ਸੰਗਰਾਂਦ ਹੈ ਆਉਂਣ ਵਾਲੇ ਮਹੀਨੇ ਵਿੱਚ ਸਮਾਂ ਕਿਸ ਤਰ੍ਹਾਂ ਲੰਘੇਗਾ।ਉਥੇ ਜੇਕਰ ਪੰਡਿਤ ਕਹਿ ਦੇਣ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਹ ਵੱਡੇ ਪੱਧਰ ਤੇ ਦਾਨ ਕਰਿਆ ਕਰਦੇ ਸਨ।

ਭਾਵ ਕਿ ਉੱਥੇ ਸਾਰੇ ਲੋਕ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਸਨ।ਇਸੇ ਦੌਰਾਨ ਇਕ ਸ਼ਰਧਾਲੂ ਨੇ ਗੁਰੂ ਕੋਲ ਆ ਕੇ ਬੇਨਤੀ ਕੀਤੀ ਕਿ ਅਸੀਂ ਤਾਂ ਗ਼ਰੀਬ ਲੋਕ ਹਾਂ ਸਾਡੇ ਕੋਲ ਦਾਨ ਕਰਨ ਲਈ ਬਹੁਤਾ ਕੁਝ ਨਹੀਂ ਹੁੰਦਾ।ਇਸ ਤਰ੍ਹਾਂ ਤਾਂ ਸਾਡੇ ਤੇ ਦਿੱਕਤਾਂ ਦਾ ਪਹਾੜ ਟੁੱ ਟ ਜਾਵੇਗਾ। ਤੁਸੀਂ ਹੀ ਸਾਨੂੰ ਕੋਈ ਰਾਹ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਧੁਰ ਦਰਗਾਹ ਤੋਂ ਆਈ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।