Home / ਘਰੇਲੂ ਨੁਸ਼ਖੇ / ਬਾਬਾ ਜੀ ਨੇ ਪੈਸੇ, ਤੰਦਰੁਸਤੀ, ਚੰਗੀ ਔਲਾਦ ਪ੍ਰਾਪਤ ਕਰਨ ਦਾ ਦੱਸਿਆ ਕਿਹੜਾ ਸੌਖਾ ਢੰਗ

ਬਾਬਾ ਜੀ ਨੇ ਪੈਸੇ, ਤੰਦਰੁਸਤੀ, ਚੰਗੀ ਔਲਾਦ ਪ੍ਰਾਪਤ ਕਰਨ ਦਾ ਦੱਸਿਆ ਕਿਹੜਾ ਸੌਖਾ ਢੰਗ

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਕੋਲ ਕਲਕੱਤੇ ਦੇ ਇੱਕ ਪਰਿਵਾਰ ਨੇ ਬੇਨਤੀ ਕੀਤੀ ਕਿ ਬਾਬਾ ਜੀ ਤਕਰੀਬਨ 12 ਸਾਲ ਹੋ ਗਏ ਸਾਡੇ ਕੋਲ ਕੋਈ ਵੀ ਔਲਾਦ ਨਹੀਂ। ਕਿਰਪਾ ਕਰੋ ਕਿ ਸਾਡੇ ਘਰ ਔਲਾਦ ਹੋ ਜਾਵੇ।

ਬਾਬਾ ਜੀ ਇਹ ਬੇਨਤੀ ਸੁਣ ਕੇ ਚੁੱਪ ਹੋ ਗਏ ਕੁਝ ਨਾ ਬੋਲੇ। ਉਸ ਪ੍ਰੇਮੀ ਨੇ ਫਿਰ ਬੇਨਤੀ ਕੀਤੀ। ਬਾਬਾ ਜੀ 12 ਸਾਲ ਹੋ ਗਏ ਕੋਈ ਬੱਚਾ ਨਹੀਂ ਹੈ ਕੁੱਖ ਹਰੀ ਨਹੀਂ ਹੋਈ। ਬਾਬਾ ਜੀ ਨੇ ਜੁਆਬ ਦਿੱਤਾ ਅੱਛਾ ਭਾਈ 12 ਸਾਲ ਹੋ ਗਏ।

ਵੇਖਣ ਨੂੰ ਤੂੰ ਪੜ੍ਹਿਆ ਲਿਖਿਆ ਜਾਪਦਾ ਹੈ, ਸਿਆਣਾ ਲੱਗਦਾ ਹੈ। ਜਿਹੜੀ ਲੱਕੜ ਇਕ ਸਾਲ ਲਈ ਸੁੱਕ ਜਾਵੇ ਕੀ ਉਹ ਹਰ ਹੀ ਹੋ ਸਕਦੀ ਹੈ।ਉਸ ਪ੍ਰੇਮੀ ਨੇ ਜਵਾਬ ਦਿੱਤਾ ਹਾਂ ਜੀ ਬਾਬਾ ਜੀ। ਜੇ ਕੋਈ ਬ੍ਰਹਮ ਗਿਆਨੀ ਮਿਲ ਜਾਵੇ ਉਹ ਵਿਚੋਲੇ ਬਣ ਜਾਣ ਤਾਂ ਫਿਰ ਇਕ ਸਾਲ ਦੀ ਕੀ ਗੱਲ ਹੈ ਉਹ ਤਾਂ 12 ਸਾਲ ਦੀ ਸੁੱਕੀ ਹੋਈ ਲੱਕੜ ਨੂੰ ਵੀ ਹਰਾ ਕਰ ਦੇਣ।

ਬਾਬਾ ਨੰਦ ਸਿੰਘ ਜੀ ਬਹੁਤ ਖੁਸ਼ ਹੋਏ। ਤੇ ਬਚਨ ਕਰਨ ਲੱਗੇ। ਵਾਹ ਬਈ ਵਾਹ ਪਿਆਰਿਆ ਐਨੀ ਭਾਵਨਾ। ਕਿਹਾ ਪਰ ਤੂੰ ਕਿਉਂ ਬੋਲਦਾ ਹੈ ਤੇਰੇ ਕਰਮ ਚੰਗੇ ਹਨ ਜਿਹੜੀ ਤੇਰੇ ਤੋਂ ਬੁਲਾ ਰਹੇ ਹਨ। ਬਾਬਾ ਜੀ ਕਹਿਣ ਲੱਗੇ ਕਿ ਸਾਨੂੰ ਤਾਂ ਨਿਰੰਕਾਰ ਨੇ ਡਿਊਟੀ ਲਗਾ ਕੇ ਦਰਗਾਹ ਵਿਚੋਂ ਭੇਜਿਆ ਹੈ

ਕਿ ਅੰਮ੍ਰਿਤ ਛਕਣਾਓ, ਅੰਮ੍ਰਿਤ ਵੇਲੇ ਉਠ ਕੇ ਨਿਤਨੇਮ ਕਰਵਾਓ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓ ਅਤੇ ਨਸ਼ਾ ਛੁਡਾਉ।ਕਿਹਾ ਕਿ ਜੇਕਰ ਤੁਸੀ ਅੰਮ੍ਰਿਤ ਛੱਕੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਿੱਤ ਨੇਮ ਕਰੋਗੇ ਤੇ ਗੁਰੂ ਘਰ ਜਾ ਕੇ ਸੇਵਾ ਕਰੋਗੇ।

ਸਾਡੇ ਵਿਚ ਤਾਂ ਕੋਈ ਪਾਵਰ ਨਹੀਂ ਅਸੀਂ ਗੁਰੂ ਨਾਨਕ ਤੇ ਮਾਣ ਕਰ ਕੇ ਕਹਿੰਦੇ ਹਾਂ ਕਿ ਤੁਹਾਡੇ ਘਰ ਬੂਟਾ ਜ਼ਰੂਰ ਲੱਗ ਜਾਵੇਗਾ। ਉਹ ਪਰਿਵਾਰ ਹੁਣ ਵਾਪਸ ਚਲੇ ਗਿਆ। ਕਰੀਬ 2 ਕੁ ਸਾਲਾਂ ਬਾਅਦ ਉਸ ਪਰਿਵਾਰ ਵਿੱਚੋਂ ਪੁੱਤਰ ਨੇ ਜਨਮ ਲਿਆ।

ਜਦੋਂ ਬਾਬਾ ਜੀ ਕਲਕੱਤੇ ਗਏ ਤਾਂ ਉਹ ਪਰਿਵਾਰ ਬਾਬਾ ਜੀ ਨੂੰ ਮਿਲਿਆ। ਉਸ ਪ੍ਰੇਮੀ ਨੇ ਕਿਹਾ ਕਿ ਤੁਹਾਡੀ ਕਿਰਪਾ ਹੋ ਗਈ ਬੱਚੇ ਵੱਲ ਇਸ਼ਾਰਾ ਕਰਦਿਆਂ ਕਿਹਾ ਬਾਬਾ ਜੀ ਇਹ ਤੁਹਾਡੀ ਦਿੱਤੀ ਹੋਈ ਦਾਤ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।