Home / ਤਾਜਾ ਜਾਣਕਾਰੀ / ਬਾਬੇ ਨੇ ਅਜਿਹਾ ਕੀ ਬੀਜਿਆ ਜੋ ਭਗਵੰਤ ਮਾਨ ਖੁਦ ਚਲਕੇ ਆਏ ਦੇਖਣ ਦੇਖੋ ਮੌਕੇ ਦੀ ਵੀਡੀਓ

ਬਾਬੇ ਨੇ ਅਜਿਹਾ ਕੀ ਬੀਜਿਆ ਜੋ ਭਗਵੰਤ ਮਾਨ ਖੁਦ ਚਲਕੇ ਆਏ ਦੇਖਣ ਦੇਖੋ ਮੌਕੇ ਦੀ ਵੀਡੀਓ

ਮੋਗਾ ਦੇ ਪਿੰਡ ਖੋਸਾ ਪਾਂਡੋ ਵਿੱਚ ਬਾਬਾ ਸ਼ਹੀਦਾਂ ਦੇ ਅਸਥਾਨ ਦੀ ਜ਼ਮੀਨ ਤੇ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨ ਕਲੱਬ ਅਤੇ ਇਲਾਕੇ ਦੇ ਹੋਰ ਨੌਜਵਾਨਾਂ ਦੀ ਸਹਾਇਤਾ ਨਾਲ ਆਰਗੈਨਿਕ ਖੇਤੀ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਹੈ। ਉਸ ਨੂੰ ਲਾਹੇਵੰਦ ਬਣਾਉਣ ਦੀ ਇਹ ਇੱਕ ਕੋਸ਼ਿਸ਼ ਕਹੀ ਜਾ ਸਕਦੀ ਹੈ। ਕਿਉਂਕਿ ਅੱਜ ਕੱਲ੍ਹ ਕੀਤੀ ਜਾਣ ਵਾਲੀ ਖੇਤੀ ਵਿੱਚ ਕੀਟਨਾਸ਼ਕ ਦਵਾਈ ਅਤੇ ਖਾਦ ਦੀ ਕੀਤੀ ਜਾਣ ਵਾਲ਼ੀ ਵਰਤੋਂ ਕਾਰਨ ਅਨੇਕਾਂ ਹੀ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਕਰਕੇ ਹਸਪਤਾਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਇਲਾਜ ਫਿਰ ਵੀ ਨਹੀਂ ਹੋ ਰਿਹਾ।

ਇਸ ਪਿੰਡ ਖੋਸਾ ਪਾਂਡੋ ਵਿੱਚ ਹੋਣ ਵਾਲੀ ਖੇਤੀ ਨੂੰ ਦੇਖਣ ਲਈ ਬਹੁਤ ਸਾਰੇ ਪਤਵੰਤੇ ਸੱਜਣ ਸਮੇਂ ਸਮੇਂ ਤੇ ਪਹੁੰਚਦੇ ਰਹੇ ਹਨ। ਇਸ ਤੋਂ ਬਿਨਾਂ ਸਕੂਲਾਂ ਦੇ ਬੱਚੇ ਆਉਂਦੇ ਰਹਿੰਦੇ ਹਨ। ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਵੀ ਵਿਸ਼ੇਸ਼ ਤੌਰ ਤੇ ਇਸ ਪਿੰਡ ਵਿੱਚ ਕੀਤੀ ਜਾ ਰਹੀ ਖੇਤੀ ਦੇਖਣ ਪਹੁੰਚੇ। ਉਨ੍ਹਾਂ ਨੇ ਦੱਸਿਆ ਹੈ ਕਿ ਸਾਨੂੰ ਕੁਦਰਤ ਨਾਲ ਜੁੜਨਾ ਪਵੇਗਾ ਤਾਂ ਹੀ ਅਸੀਂ ਹਵਾ ਪਾਣੀ ਅਤੇ ਧਰਤੀ ਨੂੰ ਬਚਾ ਸਕਦੇ ਹਾਂ। ਇਸ ਵਾਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਸਾਹਿਬ ਨੇ ਤਾਂ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ। ਪਰ ਅੱਜ ਅਸੀਂ ਤਿੰਨਾਂ ਨੂੰ ਹੀ ਸਾਫ਼ ਸੁਥਰਾ ਨਹੀਂ ਰਹਿਣ ਦਿੱਤਾ।

ਇਸ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਜਿੱਥੇ ਇਨ੍ਹਾਂ ਤਿੰਨਾਂ ਨੂੰ ਬਚਾ ਸਕਦੇ ਹਾਂ। ਉੱਥੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਬਚਾਉਣ ਵਿਚ ਯੋਗਦਾਨ ਪਾਵਾਂਗੇ। ਬਾਬਾ ਗੁਰਮੀਤ ਸਿੰਘ ਜੀ ਦੇ ਦੱਸਣ ਅਨੁਸਾਰ ਜੇਕਰ ਤੁਸੀਂ ਕੁਦਰਤ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਅੰਦਰ ਖੁਦ ਨੂੰ ਦੇਖੋ। ਜਦੋਂ ਅਸੀਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫੇਰ ਸਾਰੇ ਲੋਕਾਂ ਨੂੰ ਦੇਖਣ ਦੀ ਜਾਚ ਆ ਜਾਂਦੀ ਹੈ। ਇਸ ਦੇ ਲਈ ਉਨ੍ਹਾਂ ਨੇ ਆਸਾ ਜੀ ਦੀ ਵਾਰ ਦਾ ਹਵਾਲਾ ਵੀ ਦਿੱਤਾ ਹੈ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਕਰਨ ਦੀ ਬੇਨਤੀ ਕੀਤੀ ਤਾਂ ਕਿ ਅਸੀਂ ਕੁਦਰਤ ਨਾਲ ਜੁੜੀਏ ਅਤੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ