Home / ਘਰੇਲੂ ਨੁਸ਼ਖੇ / ਬਿਨਾਂ 1 ਰੁਪਿਆ ਖ਼ਰਚੇ 1000 ਲੀਟਰ ਦੀ ਪਾਣੀ ਦੀ ਟੈਂਕੀ ਸਾਫ ਕਰੋ

ਬਿਨਾਂ 1 ਰੁਪਿਆ ਖ਼ਰਚੇ 1000 ਲੀਟਰ ਦੀ ਪਾਣੀ ਦੀ ਟੈਂਕੀ ਸਾਫ ਕਰੋ

ਹਰ ਵਸਤੂ ਦੀ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੁੰਦੀ ਹੈ। ਕਿਉਂਕਿ ਗੰਦਗੀ ਦੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਰੋਗ ਲੱਗ ਜਾਂਦੇ ਹਨ। ਗੰਦਗੀ ਦੇ ਕਾਰਨ ਸਰੀਰ ਨੂੰ   ਇਨ ਫੈਕ ਸ਼ਨ   ਹੋ ਜਾਂਦੀ ਹੈ। ਇਸ ਲਈ ਸਾਫ਼ ਸਫ਼ਾਈ ਦੇ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਪਰ ਕਈ ਵਾਰੀ ਕੁਝ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਫ਼ਾਈ ਕਰਨ ਸਮੇਂ ਕਈ ਤਰਾਂ ਦੀਆਂ ਦਿੱਕਤਾਂ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਸਫ਼ਾਈ ਕਰਨੀ   ਮੁਸ਼ ਕਿ ਲ   ਹੁੰਦੀ ਹੈ ਜਿਵੇਂ ਘਰ ਵਿਚ ਪਾਣੀ ਵਾਲੀ ਟੈਂਕੀ। ਪਾਣੀ ਵਾਲੀ ਟੈਂਕੀ ਦੀ ਅਕਸਰ ਦੋ ਜਾਂ ਤਿੰਨ ਮਹੀਨਿਆਂ ਤੋਂ ਬਾਅਦ ਸਫ਼ਾਈ ਕੀਤੀ ਜਾਂਦੀ ਹੈ।

ਪਰ ਪਾਣੀ ਦੀ ਟੈਂਕੀ ਦੀ ਸਫ਼ਾਈ ਮੀਂਹ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਕਿਉਂਕਿ ਮੀਂਹ ਦੇ ਮੌਸਮ ਵਿਚ ਪਾਣੀ ਗੰਧਲਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਨ੍ਹਾਂ ਕਰਕੇ   ਇਨ ਫੈ ਕ ਸ਼ਨ   ਦਾ    ਡ ਰ   ਬਣਿਆ ਰਹਿੰਦਾ ਹੈ। ਪਰ ਪਾਣੀ ਦੀ ਟੈਂਕੀ ਦੀ ਸਫ਼ਾਈ ਕਰਨ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ।

ਪਰ ਇਨ੍ਹਾਂ ਤਰੀਕਿਆਂ ਦੇ ਰਾਹੀਂ ਟੈਂਕੀ ਨੂੰ ਸਾਫ਼ ਕਰਨਾ ਚਾਹੀਦਾ ਹੈ।ਸਭ ਤੋਂ ਪਹਿਲਾਂ ਪਾਣੀ ਵਾਲੀ ਟੈਂਕੀ ਨੂੰ ਅੱਧੀ ਖਾਲੀ ਕਰ ਲਵੋ। ਹੁਣ ਸਫ਼ਾਈ ਕਰਨ ਲਈ ਇਕ ਬਾਲਟੀ ਵਿੱਚ ਪਾਣੀ ਲੈ ਲਵੋ। ਹੁਣ ਇਕ ਬਲੀਚਿੰਗ ਪਾਊਡਰ ਲੈ ਲਵੋ। ਉਸ ਨੂੰ ਪਾਣੀ ਵਾਲੀ ਬਾਲਟੀ ਵਿਚ ਘੋਲ ਲਵੋ। ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਹੁਣ ਇਸ ਵਿਚ ਦੋ ਚਮਚ ਸ਼ਰਫ਼ ਮਿਲਾ ਲਵੋ।

ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਅੱਧੇ ਪਾਣੀ ਵਾਲੀ ਟੈਂਕੀ ਵਿਚ ਇਸ ਨੂੰ ਬਾਲਟੀ ਨੂੰ ਘੋਲ ਲਵੋ। ਹੁਣ ਟੈਂਕੀ ਢੱਕਣ ਨੂੰ ਖੋਲ੍ਹ ਕੇ ਤਕਰੀਬਨ ਅੱਧੇ ਘੰਟੇ ਲਈ ਰੱਖ ਲਵੋ। ਅਜਿਹਾ ਕਰਨ ਨਾਲ ਟੈਂਕੀ ਸਾਫ਼ ਕਰਨੀ ਆਸਾਨ ਹੋ ਜਾਵੇਗੀ।

ਟੈਂਕੀ ਵਿਚ ਜੰਮੀ ਹੋਈ ਮਿੱਟੀ ਅਤੇ ਧੂੜ ਉਖੜ ਜਾਵੇਗੀ। ਹੁਣ ਟੈਂਕੀ ਨੂੰ ਵਿਚੋ ਤਕਰੀਬਨ ਦੋ ਤਿੰਨ ਮੋਟੇ ਕੱਪੜੇ ਨਾਲ ਸਾਫ਼ ਕਰ ਦਵੋ।‌ ਹੁਣ ਟੈਂਕੀ ਨੂੰ ਸਾਫ ਪਾਣੀ ਨਾਲ ਧੋ ਲਵੋ। ਹੁਣ ਫਿਰ ਕੱਪੜੇ ਨਾਲ ਸਾਫ ਕਰ ਦਵੋ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿੱਚ ਕੁਝ ਹੋਰ ਘਰੇਲੂ ਨੁਸਖੇ ਦੱਸੇ ਗਏ ਹਨ।