Home / ਘਰੇਲੂ ਨੁਸ਼ਖੇ / ਮਰਦਾਨਾ ਤਾਕਤ ਵਧਾਉਣ ਦਾ ਦੇਸੀ ਨੁਸਖਾ ਘਰ ਵਿਚ ਆਸਾਨੀ ਨਾਲ ਤਿਆਰ ਕਰੋ ਇਹ ਨੁਸਖਾ

ਮਰਦਾਨਾ ਤਾਕਤ ਵਧਾਉਣ ਦਾ ਦੇਸੀ ਨੁਸਖਾ ਘਰ ਵਿਚ ਆਸਾਨੀ ਨਾਲ ਤਿਆਰ ਕਰੋ ਇਹ ਨੁਸਖਾ

ਅੱਜ ਦੇ ਸਮੇਂ ਵਿੱਚ ਖਾਣਪੀਣ ਵਿਚ ਆਈਆਂ ਤਬਦੀਲੀਆਂ ਅਤੇ ਰਹਿਣ-ਸਹਿਣ ਵਿੱਚ ਆਈਆਂ ਤਬਦੀਲੀਆਂ ਕਾਰਨ ਇਨਸਾਨ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਗਿਆ ਹੈ। ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਗਈਆਂ ਹਨ।

ਇਸ ਦੇ ਬਹੁਤ ਸਾਰੇ ਹੋਰ ਵੀ ਕਾਰਨ ਹਨ। ਸਰੀਰ ਇਸ ਤਰ੍ਹਾਂ ਨਾਲ ਕਮਜ਼ੋਰ ਹੋ ਚੁੱਕਿਆ ਹੈ ਅਤੇ ਉਸ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਨਹੀਂ ਰਹੀ। ਜਿਸ ਕਰਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਇਸ ਲਈ ਸਰੀਰ ਨੂੰ ਮਜਬੂਤ ਕਰਨ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਸਰੀਰ ਰਿਸਟ-ਪੁਸਟ ਅਤੇ ਤੰਦਰੁਸਤ ਹੋ ਸਕੇ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਫ਼ੇਦ ਮੂੰਗਫਲੀ, ਅਸ਼ਵਗੰਧਾ, ਸ਼ਤਾਬਰੀ, ਕੌਜ ਦੇ ਚਿੱਟੇ ਬੀਜ਼, ਅਕਰਕਰਾ, ਜਵੀਤ੍ਰੀ ਅਤੇ ਮਿਸ਼ਰੀ ਚਾਹੀਦੀ ਹੈ।

ਸਭ ਤੋਂ ਪਹਿਲਾਂ 100 ਗ੍ਰਾਮ ਸਫ਼ੇਦ ਮੂੰਗਫਲੀ, 100 ਗ੍ਰਾਮ ਅਸ਼ਵਗੰਧਾ, 100 ਗ੍ਰਾਮ ਸ਼ਤਾਬਰੀ, 150 ਗ੍ਰਾਮ ਕੌਜ ਦੇ ਚਿੱਟੇ ਬੀਜ਼, 100 ਗ੍ਰਾਮ ਅਕਰਕਰਾ, 100 ਗ੍ਰਾਮ ਜਵੀਤ੍ਰੀ ਅਤੇ 50 ਗ੍ਰਾਮ ਮਿਸ਼ਰੀ ਲੈ ਲਵੋ।

ਹੁਣ ਸਫ਼ੇਦ ਮੂੰਗਫਲੀ, ਅਸ਼ਵਗੰਧਾ, ਸ਼ਤਾਬਰੀ, ਕੌਜ ਦੇ ਚਿੱਟੇ ਬੀਜ਼, ਅਕਰਕਰਾ, ਜਵੀਤ੍ਰੀ ਅਤੇ ਮਿਸ਼ਰੀ ਥੋੜੇ ਸਮੇਂ ਲਈ ਸੁਕਾ ਲਵੋ ਅਤੇ ਫਿਰ ਇਸ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਵੋ।

ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅਸ਼ਵਗੰਧਾ ਅਤੇ ਸਤਾਬਰੀ ਗਿੱਲੇ ਰੂਪ ਵਿੱਚ ਨਹੀਂ ਲੈਣੇ ਚਾਹੀਦੇ ਕਿਉਂਕਿ ਅਜਿਹਾ ਕਰਨ ਨਾਲ ਇਸ ਨੂੰ ਪੀਸਣ ਵਿੱਚ ਮੁਸ਼ਕਲ ਆਵੇਗੀ।ਇਸ ਘਰੇਲੂ ਨੁਸਖੇ ਦੀ ਵਰਤੋਂ ਰੋਜ਼ਾਨਾ ਕਰਨੀ ਚਾਹੀਦੀ ਹੈ।

ਸਵੇਰੇ ਸ਼ਾਮ ਇਸ ਪਾਊਡਰ 2 ਚਮਚ ਕੋਸੇ ਦੁੱਧ ਨਾਲ ਲੈਣ ਨਾਲ ਕਾਫੀ ਰਾਹਤ ਮਿਲਦੀ ਹੈ। ਇਸ ਦੀ ਮਦਦ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਿੱਚ ਆਉਂਦਾ ਹੈ।

ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਮਜਬੂਤੀ ਆਉਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦੂਰ ਹੁੰਦੀਆਂ ਹਨ। ਸਰਦੀਆਂ ਦੇ ਮੌਸਮ ਵਿੱਚ ਇਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।