Home / ਤਾਜਾ ਜਾਣਕਾਰੀ / ਮਸ਼ਹੂਰ ਐਕਟਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਬਾਰੇ ਆਈ ਵੱਡੀ ਖਬਰ – ਲੋਕਾਂ ਨੂੰ ਕੀਤੀ ਇਹ ਅਪੀਲ

ਮਸ਼ਹੂਰ ਐਕਟਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਬਾਰੇ ਆਈ ਵੱਡੀ ਖਬਰ – ਲੋਕਾਂ ਨੂੰ ਕੀਤੀ ਇਹ ਅਪੀਲ

ਆਈ ਤਾਜਾ ਵੱਡੀ ਖਬਰ

ਫਿਲਮਾਂ ਇਨਸਾਨ ਦੇ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਮਨੁੱਖ ਅਪਣੀਆਂ ਟੈਨਸ਼ਨਾਂ ਤੋਂ ਨਿਜਾਤ ਪਾ ਲੈਂਦਾ ਹੈ। ਭਾਵੇਂ ਇਹ ਨਿਜ਼ਾਤ ਕੁਝ ਸਮੇਂ ਲਈ ਹੀ ਹੁੰਦੀ ਹੈ ਪਰ ਉਹ ਉਸ ਸਮੇਂ ਦਾ ਖੂਬ ਆਨੰਦ ਮਾਣਦਾ ਹੈ। ਇਨ੍ਹਾਂ ਫ਼ਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਸਿਤਾਰੇ ਮਿਹਨਤ ਦੇ ਜ਼ਰੀਏ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਵਧ ਜਾਂਦੀ ਹੈ। ਆਪਣੇ ਪ੍ਰਸ਼ੰਸਕਾਂ ਦੇ ਨਾਲ ਲਗਾ ਤਾਰ ਰਾਬਤਾ ਕਾਇਮ ਰੱਖਣ ਲਈ ਫਿਲਮੀ ਸਿਤਾਰੇ ਕਈ ਤਰ੍ਹਾਂ ਦੇ ਸੰਪਰਕ ਮਾਧਿਅਮ ਅਪਣਾਉਂਦੇ ਹਨ।

ਅੱਜਕਲ ਦੇ ਸਮੇਂ ਵਿਚ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਨ੍ਹਾਂ ਰਾਹੀਂ ਇਹ ਫਿਲਮੀ ਸਿਤਾਰੇ ਆਪਣੇ ਚਹੇਤਿਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਹਨ। ਪਰ ਹਾਲ ਹੀ ਵਿਚ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਇੰਸਟਾਗ੍ਰਾਮ ਅਕਾਊਂਟ ਧਰਮਿੰਦਰ ਦੀ ਧੀ ਅਤੇ ਬਾਲੀਵੁੱਡ ਦੀ ਅਦਾਕਾਰਾ ਈਸ਼ਾ ਦਿਓਲ ਦਾ ਸੀ ਜਿਸ ਦੀ ਜਾਣਕਾਰੀ ਉਸ ਨੇ ਖੁਦ ਐਤਵਾਰ ਨੂੰ ਦਿੱਤੀ। ਈਸ਼ਾ ਨੇ ਆਖਿਆ ਕਿ ਜੇਕਰ ਤੁਹਾਨੂੰ ਮੇਰੇ ਹੈਕ ਹੋਏ ਇੰਸਟਾਗ੍ਰਾਮ ਅਕਾਊਂਟ ਤੋਂ ਕੋਈ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ ਉਸ ਦੀ ਕੋਈ ਵੀ ਪ੍ਰਤੀਕਿਰਿਆ ਨਾ ਦੇਣਾ।

ਇਹ ਜਾਣਕਾਰੀ ਈਸ਼ਾ ਦਿਓਲ ਨੇ ਟਵਿੱਟਰ ਉਪਰ ਸਾਂਝੀ ਕੀਤੀ ਜਿਸ ਦੌਰਾਨ ਉਸ ਨੇ ਇਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ। ਸਾਂਝੇ ਕੀਤੇ ਇਸ ਸਕਰੀਨ ਸ਼ਾਟ ਦੇ ਵਿਚ ਕਾਪੀਰਾਈਟ ਉਲੰਘਣਾ ਦਾ ਸੰਦੇਸ਼ ਲਿਖਿਆ ਹੋਇਆ ਸੀ। ਈਸ਼ਾ ਦਿਓਲ ਦੇ ਹੈਕ ਕੀਤੇ ਗਏ ਇੰਸਟਾਗ੍ਰਾਮ ਅਕਾਊਂਟ ਦਾ ਨਾਮ ਬਦਲ ਕੇ ਇੰਸਟਾਗ੍ਰਾਮ ਸਪੋਰਟ ਕਰ ਦਿੱਤਾ ਗਿਆ ਹੈ। ਆਪਣੀ ਟਵਿੱਟਰ ਪੋਸਟ ਦੇ ਵਿੱਚ ਈਸ਼ਾ ਨੇ ਲਿਖਿਆ ਕਿ ਅੱਜ ਸਵੇਰੇ ਮੇਰਾ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਇਮੀਸ਼ਾਦਿਓਲ ਹੈਕ ਕਰ ਲਿੱਤਾ ਗਿਆ ਹੈ। ਇਸ ਲਈ

ਜੇ ਤੁਹਾਨੂੰ ਮੇਰੇ ਖਾਤੇ ਤੋਂ ਕੋਈ ਸੰਦੇਸ਼ ਮਿਲਦਾ ਹੈ ਤਾਂ ਕਿਰਪਾ ਕਰਕੇ ਇਸ ਦਾ ਜਵਾਬ ਨਾ ਦਿਓ। ਅਸੁਵਿਧਾ ਲਈ ਮਾਫ ਕਰਨਾ। ਜ਼ਿਕਰਯੋਗ ਹੈ ਕਿ ਈਸ਼ਾ ਦਿਉਲ ਦਾ ਸੋਸ਼ਲ ਮੀਡੀਆ ਦਾ ਅਕਾਉਂਟ ਹੈਕ ਹੋਣ ਤੋਂ ਪਹਿਲਾਂ ਬਾਲੀਵੁੱਡ ਦੀ ਪਲੇਅਬੈਕ ਸਿੰਗਰ ਆਸ਼ਾ ਭੋਂਸਲੇ, ਪ੍ਰਸਿੱਧ ਅਦਾਕਾਰਾ ਉਰਮਿਲਾ ਮਾਤੋਂਡਕਰ, ਇੰਟੀਰੀਅਰ ਡਿਜ਼ਾਈਨਰ ਸੁਜ਼ਾਨ ਖਾਨ, ਅਭਿਨੇਤਾ ਵਿਕਰਾਂਤ ਮਸੀ ਅਤੇ ਕੋਰਿਓਗ੍ਰਾਫਰ ਤੇ ਨਿਰਦੇਸ਼ਕ ਫਰਾਹ ਖਾਨ ਦਾ ਵੀ ਸੋਸ਼ਲ ਮੀਡੀਆ ਅਕਾਊਂਟ ਹੈਕ ਕੀਤਾ ਜਾ ਚੁੱਕਾ ਹੈ।