Home / ਤਾਜਾ ਜਾਣਕਾਰੀ / ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਬਾਰੇ ਹੁਣ ਆਈ ਇਹ ਵੱਡੀ ਖਬਰ

ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਬਾਰੇ ਹੁਣ ਆਈ ਇਹ ਵੱਡੀ ਖਬਰ

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਬਾਰੇ ਹੁਣ ਆਈ ਇਹ ਖਬਰ

ਅੱਜ ਕੱਲ ਪੰਜਾਬ ਦੇ ਗਾਇਕ ਤੇ ਕਲਾਕਾਰ ਜਿੱਥੇ ਖੇਤੀ ਕਾਨੂੰਨਾ ਵਿਰੁੱਧ ਕਿਸਾਨ ਰੈਲੀਆਂ ਦਾ ਹਿੱਸਾ ਬਣ ਰਹੇ ਹਨ। ਉਥੇ ਹੀ ਉਨ੍ਹਾਂ ਦੇ ਇਸ ਸਾਥ ਲਈ ਲੋਕਾਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਦੇ ਇਹ ਗਾਇਕ ਕਲਾਕਾਰ ਇਸ ਸੰਘਰਸ਼ ਨੂੰ ਲੈ ਕੇ ਚਰਚਾ ਵਿੱਚ ਹਨ ,ਉਥੇ ਹੀ ਕੁਝ ਹੋਰ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਦਲਜੀਤ ਦੁਸਾਂਝ, ਜੱਸੀ ਜਸਰਾਜ ਤੇ ਇਕ ਹੋਰ ਗਾਇਕ ਕੁਝ ਘਟਨਾਵਾਂ ਨੂੰ ਲੈ ਕੇ ਚਰਚਾ ਵਿੱਚ ਰਹੇ। ਹੁਣ ਇਕ ਹੋਰ ਪੰਜਾਬੀ ਗਾਇਕਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਪੰਜਾਬੀ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਖਬਰ ਨਾਲ ਉਹਨਾਂ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।

ਕੁਝ ਦਿਨ ਪਹਿਲਾਂ ਨੇਹਾ ਕੱਕੜ ਤੇ ਸਿੰਗਰ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਖਬਰਾਂ ਵਾਇਰਲ ਹੋ ਰਹੀ ਹੈ। ਇਹ ਖ਼ਬਰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿਚ ਰਹੀ ਹੈ। ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨੀ ਦਿਨੀ ਆਪਣੀ ਲਵ ਲਾਈਫ਼ ਲੈ ਕੇ ਸੁਰਖੀਆ ਚ ਹਨ। ਉਸ ਤਸਵੀਰ ਨਾਲ ,ਉਸ ਤੇ ਲਿਖੀ ਹੋਈ ਇਕ ਤਰੀਕ ਸੁਰਖੀਆਂ ਚ ਬਣੀ ਹੋਈ ਹੈ। ਸਭ ਲੋਕ ਉਸ ਤਰੀਕ ਨੂੰ ਨੇਹਾ ਦੀ ਵੈਡਿੰਗ ਤਰੀਕ ਸਮਝ ਰਹੇ ਹਨ।ਨੇਹਾ ਕੱਕੜ ਨੇ ਅਚਾਨਕ ਹੀ ਰੋਹਰਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਖਬਰ ਦਾ ਖੁਲਾਸਾ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਇਸ ਤਸਵੀਰ ਚ ਦੋਨੋ ਟੈਡੀਸ਼ਨਲ ਲੁੱਕ ਵਿੱਚ ਇਕ-ਦੂਸਰੇ ਨੂੰ ਦੇਖਦੇ ਨਜ਼ਰ ਆ ਰਹੇ ਹਨ।ਸੈਲਫ਼ੀ ਕੁਈਨ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਤੇ ਰੋਹਨਪ੍ਰੀਤ ਸਿੰਘ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੇਹਾ ਨੇ ਕੈਪਸ਼ਨ ਚ ਇਕ ਤਰੀਕ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ। ਪ੍ਰਸ਼ੰਸਕਾ ਵੱਲੋਂ ਉਸ ਤਰੀਕ ਨੂੰ ਨੇਹਾ ਦੀ ਵਿਆਹ ਦੀ ਤਰੀਕ ਸਮਝ ਲਿਆ ਗਿਆ।

ਨੇਹਾ ਕੱਕੜ ਨੇ ਕਈ ਸਾਰੇ ਹੈਸ਼ਟੈਗ ਲਗਾਏ ਹਨ, ਨਾਲ ਹੀ ਲਿਖਿਆ ਹੈ ਕਿ ‘ਰੋਹੂ ਦੇ ਨਾਲ’ ਇਸ ਕੈਂਪਸ਼ਨ ਵਿਚ 21 ਅਕਤੂਬਰ ਲਿਖਿਆ ਹੈ। ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਰਪ੍ਰੀਤ ਸਿੰਘ ਦੇ ਵਿਆਹ ਦੀਆਂ ਖਬਰਾਂ ਦੌਰਾਨ ਉਨ੍ਹਾਂ ਦਾ ਇਕ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਇਸ ਅਪਕਮਿੰਗ ਗਾਣੇ ਦਾ ਪੋਸਟਰ ਵੀ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਇਹ ਗੀਤ 21 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਉੱਥੇ ਹੀ ਖਬਰ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ 26 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।