Home / ਤਾਜਾ ਜਾਣਕਾਰੀ / ਮਸ਼ਹੂਰ ਬੋਲੀਵੁਡ ਅਦਾਕਾਰ ਸੋਨੂੰ ਸੂਦ ਲਈ ਆਈ ਮਾੜੀ ਖਬਰ – ਪੈ ਗਈ ਇਹ ਮੁਸੀਬਤ

ਮਸ਼ਹੂਰ ਬੋਲੀਵੁਡ ਅਦਾਕਾਰ ਸੋਨੂੰ ਸੂਦ ਲਈ ਆਈ ਮਾੜੀ ਖਬਰ – ਪੈ ਗਈ ਇਹ ਮੁਸੀਬਤ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਦੌਰ ਵਿੱਚ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਬਹੁਤ ਸਾਰੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤਾਂ ਜੋ ਉਨ੍ਹਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਉੱਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਕਿਸਾਨੀ ਸੰ-ਘ-ਰ-ਸ਼ ਦੇ ਵਿਚ ਵੀ ਜਿੱਥੇ ਪੰਜਾਬ ਦੇ ਅਦਾਕਾਰ ਅਤੇ ਗਾਇਕ ਅੱਗੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਏ ਹਨ। ਉਥੇ ਹੀ ਕਰੋਨਾ ਕਾਰਨ ਕਈ ਆਰਥਿਕ ਮੰਦੀ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਅਤੇ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਲਈ ਮਸੀਹਾ ਬਣ ਕੇ ਖੜ੍ਹੇ ਹੋਏ ਹਨ।

ਪੰਜਾਬ ਦੇ ਸੋਨੂ ਸੂਦ ਨੇ ਵੀ ਇਕ ਅਸਲ ਹੀਰੋ ਵਜੋਂ ਅੱਗੇ ਆ ਕੇ ਕਰੋਨਾ ਦੇ ਬੁਰੇ ਦੌਰ ਵਿੱਚ ਲੋਕਾਂ ਦੀ ਮਦਦ ਕੀਤੀ ਸੀ, ਤੇ ਅੱਜ ਵੀ ਉਨ੍ਹਾਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਇਸ ਕਰੋਨਾ ਵਰਗੀ ਭਿਆਨਕ ਬੀਮਾਰੀ ਦੇ ਪ੍ਰਭਾਵ ਹੇਠ ਆਏ ਹੋਏ ਹਨ। ਓਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਿਸੇ ਨਾ ਕਿਸੇ ਘਟਨਾ ਕਾਰਨ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਈ ਵੀ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਲਈ ਇਹ ਮੁ-ਸੀ-ਬ-ਤ ਪੈਦਾ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਨੂੰ ਸੂਦ ਜਿੱਥੇ ਹਮੇਸ਼ਾਂ ਲੋਕਾਂ ਦੀ ਮਦਦ ਕਰਨ ਕਰਕੇ ਚਰਚਾ ਵਿਚ ਰਹੇ ਹਨ ਉਥੇ ਹੀ ਹੁਣ ਉਹ ਕਰੋਨਾ ਦੀ ਦਵਾਈ ਨੂੰ ਲੈ ਕੇ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਸੋਨੂ ਸੂਦ ਅਤੇ ਉਨ੍ਹਾਂ ਦੇ ਸਹਿਭਾਗੀ ਵਿਧਾਇਕ ਜੀਸ਼ਾਨ ਸਿਦਕੀ ਦੁਆਰਾ ਕਰੋਨਾ ਦੀ ਦਵਾਈ ਨੂੰ ਲੋਕਾਂ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਕਲਾਕਾਰਾਂ ਤੇ ਇਹ ਦਵਾਈਆਂ ਗ਼ੈਰਕਾਨੂੰਨੀ ਢੰਗ ਨਾਲ ਖਰੀਦਣ ਅਤੇ ਇਨ੍ਹਾਂ ਦਵਾਈਆਂ ਦੇ ਨਕਲੀ ਹੋਣ ਦਾ ਆਰੋਪ ਲਗਾਇਆ ਗਿਆ ਹੈ।

ਮੁੰਬਈ ਹਾਈਕੋਰਟ ਦੁਆਰਾ ਮਹਾਰਾਸ਼ਟਰ ਦੀ ਸਰਕਾਰ ਨੂੰ ਇਨ੍ਹਾਂ ਦਵਾਈਆਂ ਦੀ ਜਾਂਚ ਕਰਨ ਲਈ ਕਿਹਾ ਅਤੇ ਇਹ ਵੀ ਪਤਾ ਕਰਨ ਲਈ ਕਿਹਾ ਗਿਆ ਕਿ ਇਹ ਦਵਾਈਆਂ ਸੋਨੂ ਸੂਦ ਅਤੇ ਵਿਧਾਇਕ ਜੀਸ਼ਾਨ ਸਿਦਕੀ ਕੋਲ ਕਿਵੇਂ ਪਹੁੰਚੀਆਂ ਸਨ। ਮੁੰਬਈ ਹਾਈਕੋਰਟ ਦਾ ਇਹ ਵੀ ਕਹਿਣਾ ਹੈ ਇਹ ਕਲਾਕਾਰ ਜਿੱਥੇ ਲੋਕਾਂ ਲਈ ਮਸੀਹਾ ਬਣੇ ਹੋਏ ਹਨ ਉਥੇ ਹੀ ਇਸ ਗੱਲ ਦੀ ਜਾਂਚ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।