Home / ਵਾਇਰਲ / ਮੋਗਾ ਦੇ ਕਿਸਾਨ ਨੇ ਬਾਹਰਲੇ ਮੁਲਕ ਤੋਂ ਲਿਆਂਦੀ ਅਜਿਹੀ ਮਸ਼ੀਨ, ਹੁਣ ਪੂਰੇ ਪੰਜਾਬ ਚ ਹੋ ਰਹੇ ਨੇ ਚਰਚੇ, ਦੇਖੋ ਵੀਡੀਓ

ਮੋਗਾ ਦੇ ਕਿਸਾਨ ਨੇ ਬਾਹਰਲੇ ਮੁਲਕ ਤੋਂ ਲਿਆਂਦੀ ਅਜਿਹੀ ਮਸ਼ੀਨ, ਹੁਣ ਪੂਰੇ ਪੰਜਾਬ ਚ ਹੋ ਰਹੇ ਨੇ ਚਰਚੇ, ਦੇਖੋ ਵੀਡੀਓ

ਮੋਗਾ ਦੇ ਕਿਸਾਨ ਮਨਦੀਪ ਸਿੰਘ ਨੇ ਇਟਲੀ ਤੋਂ ਬੇਲਰ ਮਸ਼ੀਨ ਲਿਆਂਦੀ ਹੈ। ਇਹ ਮਸ਼ੀਨ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦੀ ਹੈ। ਇਹ ਪਰਾਲੀ ਦੀਆਂ ਗੱਠਾਂ ਪਾਵਰ ਪਲਾਂਟ ਹਕੂਮਤ ਸਿੰਘ ਵਾਲਾ ਵਿਖੇ ਪਹੁੰਚਾਈਆਂ ਜਾਂਦੀਆਂ ਹਨ। ਪਹਿਲਾਂ ਰੀਪਰ ਫੇਰਿਆ ਜਾਂਦਾ ਹੈ। ਇਸ ਤੋਂ ਬਾਅਦ ਲਾਈਨਾਂ ਬਣਾਉਣ ਲਈ ਰੈਕ ਮਾਰਿਆ ਜਾਂਦਾ ਹੈ। ਫੇਰ ਬੇਲਰ ਦੁਆਰਾ ਗੱਠਾਂ ਬਣਾਈਆਂ ਜਾਂਦੀਆਂ ਹਨ। ਜੇਕਰ ਫੈਕਟਰੀ ਨੇੜੇ ਹੋਵੇ ਤਾਂ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਉੱਥੇ ਇਹ ਗੱਠਾਂ ਪਹੁੰਚਾਈਆਂ ਜਾਂਦੀਆਂ ਹਨ। ਜੇਕਰ 30 ਕਿਲੋਮੀਟਰ ਦੇ ਇਲਾਕੇ ਅੰਦਰ ਪਾਵਰ ਪਲਾਂਟ ਹੋਵੇ ਤਾਂ 1000 ਰੁਪਏ ਪ੍ਰਤੀ ਏਕੜ ਅਤੇ ਜੇ ਦੂਰੀ 30 ਕਿਲੋਮੀਟਰ ਤੋਂ ਵੱਧ ਹੋਵੇ ਤਾਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਤੋਂ ਲਏ ਜਾਂਦੇ ਹਨ।

ਇੱਕ ਕਿਸਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਸ 10 ਸਾਲ ਤੋਂ ਪਰਾਲੀ ਨਹੀਂ ਸਾੜ ਰਹੇ। ਉਹ ਕਰਚਿਆਂ ਨੂੰ ਵੱਢ ਕੇ ਜ਼ਮੀਨ ਵਾਹ ਕੇ ਪਰਾਲੀ ਨੂੰ ਮਿੱਟੀ ਵਿੱਚ ਹੀ ਮਿਲਾ ਦਿੰਦੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪਾਣੀ ਦੀ ਵੀ ਘੱਟ ਵਰਤੋਂ ਹੁੰਦੀ ਹੈ। ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ। ਜਦ ਕਿ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਜਲਦੀ ਕੰਮ ਚਲਾ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਸਰਕਾਰ ਐਲਾਨ ਕਰ ਦਿੰਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਹੀਂ ਦੇਣੀ। ਪਰ ਉਸੇ ਵੇਲੇ ਕੋਈ ਨਾ ਕੋਈ ਚੋਣ ਆ ਜਾਂਦੀ ਹੈ ਅਤੇ ਸਰਕਾਰ ਪਰਾਲੀ ਸਾੜਨ ਦੀ ਖੁੱਲ੍ਹ ਦੇ ਦਿੰਦੀ ਹੈ ਸਰਕਾਰ ਨੂੰ ਸਹੀ ਫ਼ੈਸਲਾ ਲੈਣਾ ਚਾਹੀਦਾ ਹੈ।

ਇਸ ਕਿਸਾਨ ਨੇ ਤਾ ਇਹ ਵੀ ਆਖ ਦਿੱਤਾ ਕਿ ਜਿਹੜੇ ਲੋਕ ਕੰਮ ਨਹੀਂ ਕਰਦੇ। ਉਨ੍ਹਾਂ ਦੇ ਕਰਜ਼ੇ ਸਰਕਾਰ ਮੁਆਫ਼ ਕਰ ਦਿੰਦੀ ਹੈ ਅਤੇ ਜਿਹੜੇ ਕੰਮ ਕਰਦੇ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰਿਆਇਤ ਨਹੀਂ ਮਿਲਦੀ। ਇਸ ਬੇਲਰ ਦੀ ਕੀਮਤ 26 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮਸ਼ੀਨ ਨੂੰ ਇਟਲੀ ਤੋਂ ਲਿਆਂਦਾ ਗਿਆ ਹੈ। ਬੇਲਰ ਵਾਲੇ ਕਿਸਾਨ ਨੂੰ 1000 ਏਕੜ ਦਾ ਆਰਡਰ ਮਿਲ ਗਿਆ ਹੈ ਅਤੇ ਹੋਰ ਵੀ ਕਿਸਾਨ ਇਸ ਬੇਲਰ ਵਾਲੇ ਕਿਸਾਨ ਨਾਲ ਸੰਪਰਕ ਕਰ ਰਹੇ ਹਨ। ਇਸ ਬੇਲਰ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਜਿੱਥੇ ਅਗਲੀ ਫਸਲ ਸਮੇਂ ਸਿਰ ਬੀਜੀ ਜਾ ਸਕਦੀ ਹੈ। ਉੱਥੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ