Home / ਤਾਜਾ ਜਾਣਕਾਰੀ / ਮੋਟਰਸਾਈਕਲ ਤੇ ਸਵਾਰ ਮੁੰਡੇ ਪੁਲਿਸ ਵਾਲਿਆਂ ਨੂੰ ਇਸ਼ਾਰੇ ਕਰਕੇ ਹੋਏ ਫਰਾਰ, ਘਰੇ ਜਾ ਕੱਟਿਆ ਚਲਾਨ

ਮੋਟਰਸਾਈਕਲ ਤੇ ਸਵਾਰ ਮੁੰਡੇ ਪੁਲਿਸ ਵਾਲਿਆਂ ਨੂੰ ਇਸ਼ਾਰੇ ਕਰਕੇ ਹੋਏ ਫਰਾਰ, ਘਰੇ ਜਾ ਕੱਟਿਆ ਚਲਾਨ

ਮੁੰਡੇ ਪੁਲਿਸ ਵਾਲਿਆਂ ਨੂੰ ਇਸ਼ਾਰੇ ਕਰਕੇ ਹੋਏ ਫਰਾਰ

ਨੌਜਵਾਨ ਮੁੰਡੇ ਅਕਸਰ ਹੀ ਸੜਕਾਂ ਤੇ ਮਸਤੀ ਕਰਦੇ ਤੇ ਕਨੂੰਨ ਤੋੜਦੇ ਦਿਖਾਈ ਦਿੰਦੇ ਰਹਿੰਦੇ ਹਨ ਤੇ ਜਦੋੰ ਪੁਲਿਸ ਦੇ ਅੜਿੱਖੇ ਆ ਜਾਣ ਤਾਂ ਇਹਨਾਂ ਨੂੰ ਘਾਟੇ ਵੀ ਬਹੁਤ ਸਹਿਣੇ ਪੈਂਦੇ ਨੇ ਕਈ ਵਾਰ ਤਾਂ ਪੁਲਿਸ ਦੇ ਡੰਡੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਕ਼ਾਨੂਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾ ਅਸੀਂ ਕਈ ਵਾਰ ਸੁਣਿਆ ਹੈ ਪਰ ਇਹ ਕਲ ਚੰਡੀਗੜ੍ਹ ‘ਚ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾਕੇ ਚਲਾਨ ਕੱਟਿਆ ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਚ ਤਿੰਨ ਮੁੰਡੇ ਇੱਕ ASI ਨੂੰ ਹੱਥ ਦਿਖਾ ਕੇ ਇਸ਼ਾਰੇ ਕਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ.

ਦਰਅਸਲ ਕਲ ਚੰਡੀਗੜ੍ਹ ਪੁਲਿਸ ਦੇ ਨਾਕੇ ਤੋਂ 3 ਮੋਟਰਸਾਈਕਲ ਸਵਾਰ ਮੁੰਡੇ ASI ਦੇ ਰੁਕਣ ਦੇ ਇਸ਼ਾਰੇ ਤੋਂ ਬਾਵਜੂਦ ਨਾਕਾ ਤੋੜ ਕੇ ਭੱਜ ਗਏ ਸੀ। ਪਰ ਪੁਲਿਸ ਨੇ ਉਨ੍ਹਾਂ ਦੇ ਘਰ ਦਾ ਪਤਾ ਕੱਢ ਕੇ ਉਨ੍ਹਾਂ ਦੇ ਘਰ ਜਾ ਕੇ ਬਣਦਾ ਚਲਾਨ ਕੱਟਿਆ। ਇਸ ਸਾਰੇ ਵਾਕੇ ਦੀ ਪੁਲਿਸ ਨੇ ਫ਼ੋਟੋਗਰਾਫੀ ਕਰ ਲਈ ਸੀ ਅਤੇ ਜਦੋਂ ਮੋਟਰਸਾਈਕਲ ਦੇ ਮਾਲਕ ਦਾ ਪਤਾ ਕਰ ਕੇ ਪੁਲਿਸ ਉਸ ਦੇ ਘਰ ਪਹੁੰਚੀ ਅਤੇ ਉਸ ਨੂੰ ਫ਼ੋਟੋ ਦਿਖਾ ਕੇ ਮੋਟਰਸਾਈਕਲ ਦੇ ਕਾਗ਼ਜ਼ ਮੰਗੇ ਤਾਂ ਮੋਟਰ ਸਾਈਕਲ ਦਾ ਰੋਂਗ ਸਾਈਡ, ਡੇਂਜਰ ਡਰਾਈਵਿੰਗ, ਟ੍ਰਿਪਲ ਰਾਈਡ, ਪੁਲਿਸ ਦੇ ਇਸ਼ਾਰੇ ਨੂੰ ਨਾ ਮੰਨਣਾ,

ਅਤੇ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦਾ ਚਲਾਨ ਕੀਤਾ ਗਿਆ ਹੈ ਤੇ ਇਹ ਸਾਰੇ ਚਲਾਨ ਕੁੱਲ ਮਿਲਾ ਕੇ 14,000 ਰੁਪਿਆਂ ਦੇ ਬਣਦੇ ਹਨ ਜੋ ਕਿ ਹੁਣ ਉਸਨੂੰ ਅਦਾ ਕਰਨੇ ਪੈਣਗੇ। ਜੇਕਰ ਇਸ ਤਰਾਂ ਪਲਿਸ ਸਖਤੀ ਨਾਲ ਪੇਸ਼ ਆਵੇ ਤਾਂ ਇਹੋ ਜਿਹਿਆਂ ਤੇ ਲਗਾਮ ਲੱਗ ਸਕਦੀ ਹੈ ਤੇ ਸੜਕਾਂ ਤੇ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ