Home / ਤਾਜਾ ਜਾਣਕਾਰੀ / ਮੋਬਾਈਲ ਤੇ ਗੇਮਾਂ ਖੇਡਣ ਵਾਲਿਆਂ ਦੇ ਮਾਪੇ ਰਹਿਣ ਸਾਵਧਾਨ – ਪੰਜਾਬ ਚ ਇਥੇ ਵਾਪਰਿਆ ਇਹ ਕਹਿਰ

ਮੋਬਾਈਲ ਤੇ ਗੇਮਾਂ ਖੇਡਣ ਵਾਲਿਆਂ ਦੇ ਮਾਪੇ ਰਹਿਣ ਸਾਵਧਾਨ – ਪੰਜਾਬ ਚ ਇਥੇ ਵਾਪਰਿਆ ਇਹ ਕਹਿਰ

ਆਈ ਤਾਜ਼ਾ ਵੱਡੀ ਖਬਰ

ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਮੋਬਾਈਲ ਫੋਨਾਂ ਦੇ ਉੱਪਰ ਪੂਰੀ ਤਰ੍ਹਾਂ ਨਿਰਭਰ ਹੋ ਚੁੱਕੇ ਹਨ । ਹਾਲਾਤ ਕੁਝ ਅਜਿਹੇ ਨੇ ਕਿ ਪਰਿਵਾਰ ਦੇ ਹਰ ਇੱਕ ਜੀਅ ਦੇ ਕੋਲੋਂ ਆਪਣਾ ਵੱਖਰਾ ਮੋਬਾਇਲ ਫੋਨ ਹੈ । ਅਤੇ ਮੋਬਾਇਲ ਫੋਨ ਦੀ ਵਿੱਚ ਇੰਟਰਨੈੱਟ ਮੌਜੂਦ ਹੁੰਦਾ ਹੈ। ਜਿਸ ਦੇ ਚੱਲਦੇ ਉਹ ਲੋਕ ਆਪਣਾ ਜ਼ਿਆਦਾ ਸਮਾਂ ਆਪਣੇ ਮੋਬਾਇਲ ਫੋਨ ਦੇ ਨਾਲ ਬਤੀਤ ਕਰਦੇ ਨੇ । ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚਿਆਂ ਤਕ ਸਾਰੇ ਹੀ ਮੋਬਾਈਲ ਫੋਨ ਦੇ ਇੰਨੇ ਜ਼ਿਆਦਾ ਆਦੀ ਹੋ ਚੁੱਕੇ ਨੇ ਕਿ ਕਈ ਘਰਾਂ ਦੇ ਵਿੱਚ ਤਾਂ ਬੱਚੇ ਮੋਬਾਈਲ ਫੋਨ ਦੇਖੇ ਤੋਂ ਬਿਨਾਂ ਖਾਣਾ ਤੱਕ ਨਹੀਂ ਖਾਂਦੇ ਜੇਕਰ ਮੋਬਾਇਲ ਫ਼ੋਨ ਸਾਹਮਣੇ ਹੋਵੇਗਾ ਤਾਂ ਫਿਰ ਹੀ ਰੋਟੀ ਦਾ ਨਿਵਾਲਾ ਮੂੰਹ ਦੇ ਵਿੱਚ ਪਵੇਗਾ ।

ਇਸੇ ਮੋਬਾਇਲ ਫੋਨ ਦੇ ਕਾਰਨ ਹੁਣ ਤਕ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ । ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਫੋਨ ਦੇ ਵਿੱਚ ਖੇਡਣ ਵਾਲੀਆਂ ਗੇਮਾਂ ਦੇ ਕਾਰਨ ਬਹੁਤ ਸਾਰੇ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ । ਕਈ ਬੱਚਿਆਂ ਨੇ ਆਪਣੇ ਮਾਪਿਆਂ ਦੇ ਲੱਖਾਂ ਹੀ ਰੁਪਏ ਇਨ੍ਹਾਂ ਗੇਮਾਂ ਦੇ ਉੱਪਰ ਖ਼ਰਾਬ ਕਰ ਦਿੱਤੇ । ਇਸੇ ਦੇ ਚੱਲਦੇ ਹੁਣ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਸੁਣਨ ਤੋਂ ਬਾਅਦ ਸ਼ਾਇਦ ਤੁਸੀਂ ਵੀ ਸਾਵਧਾਨ ਹੋ ਜਾਵੋਗੇ ।

ਤੇ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਗੇਮਾਂ ਤੋਂ , ਮੋਬਾਇਲ ਫੋਨਾਂ ਤੋਂ ਦੂਰ ਰੱਖਣਗੇ । ਦਰਅਸਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਭ ਨੂੰ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ । ਜਿੱਥੇ ਦਾ ਰਹਿਣ ਵਾਲਾ ਇਕ ਨਬਾਲਗ ਬੱਚਾ ਜੋ ਕਿ ਗੇਮ ਖੇਡਣ ਦਾ ਬਹੁਤ ਹੀ ਸਾਦਾ ਸ਼ੌਕੀਨ ਸੀ ਅਤੇ ਇਸ ਗੇਮ ਦੇ ਕਾਰਨ ਉਹ ਮਾਨਸਿਕ ਤੌਰ ਤੇ ਏਨਾ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਜਿਸ ਦੇ ਚੱਲਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਨ੍ਹਾਂ ਦੱਸਿਆ ਕਿ ਇਹ ਸੋਲ਼ਾਂ ਸਾਲਾਂ ਦਾ ਨਬਾਲਗ ਬੱਚਾ ਆਪਣੇ ਮੋਬਾਇਲ ਫੋਨ ਤੇ ਬਹੁਤ ਜ਼ਿਆਦਾ ਗੇਮ ਖੇਡਦਾ ਸੀ । ਜਿਸ ਦੇ ਚੱਲਦੇ ਪੁਲਸ ਨੇ ਹੁਣ ਇਸ ਬੱਚੇ ਦਾ ਮੋਬਾਇਲ ਫੋਨ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਤਾਂ ਜੋ ਇਸ ਬੱਚੇ ਦੀ ਮੌਤ ਤੇ ਪਿਛਲਾ ਪਿੱਛੇ ਦਾ ਅਸਲ ਕਾਰਨ ਪਤਾ ਲਗਾੲਿਅਾ ਜਾ ਸਕੇ ।