Home / ਤਾਜਾ ਜਾਣਕਾਰੀ / ਮੌਜੂਦਾ ਹਾਲਾਤਾਂ ਚ ਆਈ ਵਿਦੇਸ਼ ਚ ਪੜਨ ਜਾਣ ਵਾਲੇ ਸਟੂਡੈਂਟਾਂ ਦੇ ਲਈ ਚੰਗੀ ਇਹ ਚੰਗੀ ਖਬਰ

ਮੌਜੂਦਾ ਹਾਲਾਤਾਂ ਚ ਆਈ ਵਿਦੇਸ਼ ਚ ਪੜਨ ਜਾਣ ਵਾਲੇ ਸਟੂਡੈਂਟਾਂ ਦੇ ਲਈ ਚੰਗੀ ਇਹ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਮਹਾਮਾਰੀ ਦੇ ਚਲਦਿਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਸ਼ਵ ਭਰ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਇਸ ਤਾਲਾਬੰਦੀ ਕਾਰਨ ਬਹੁਤ ਸਾਰੇ ਦੇਸ਼ਾਂ ਦੁਆਰਾ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਵਿਦੇਸ਼ ਪੜਨ ਜਾਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਲੈਣੀਆਂ ਅਤੇ ਵੀਜ਼ੇ ਬੰਦ ਕਰ ਦਿੱਤੇ ਗਏ ਸੀ। ਵਿਦੇਸ਼ ਪੜਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਹੁਣ ਇਹ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਟਲੀ, ਜਰਮਨੀ, ਪੁਰਤਗਾਲ ਅਮਰੀਕਾ ਅਤੇ ਲਾਤਵੀਆ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਖੋਲ੍ਹ ਦਿੱਤੇ ਗਏ ਹਨ। ਇਟਲੀ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਮੁਹਈਆ ਕਰਵਾਏ ਜਾ ਰਹੇ ਹਨ ਅਤੇ ਇਸ ਵੀਜੇ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਇਟਲੀ ਦੀ ਪੀ ਆਰ ਵੀ ਦਿਤੀ ਜਾਵੇਗੀ।

ਜ਼ਿਆਦਾਤਰ ਵਿਦਿਆਰਥੀ ਇਟਲੀ ਦੇ ਸਮੁੰਦਰ ਖੇਤਰ ਅਤੇ ਵਪਾਰ ਦਾ ਅਧਿਐਨ ਕਰਨ ਲਈ ਜਾਂਦੇ ਹਨ। ਪੁਰਤਗਾਲ ਤੋਂ ਪਹਿਲਾਂ ਆਰਜ਼ੀ ਕਿਸਮ ਦਾ ਸਟੂਡੈਂਟ ਵੀਜ਼ਾ ਮੁਹਇਆ ਹੁੰਦਾ ਸੀ ਪਰ ਹੁਣ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪੁਰਤਗਾਲ ਦੀ ਰੈਜ਼ੀਡੈਂਸ ਪਰਮਿਟ ਦੀ ਮਿਆਦ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ। ਲਾਤਵੀਆ ਵਿੱਚ ਵੀ ਪੁਰਤਗਾਲ ਵਾਂਗ ਹੀ ਸਿਰਫ਼ ਤਿੰਨ ਮਹੀਨੇ ਲਈ ਵੀਜ਼ਾ ਵੈਧ ਹੁੰਦਾ ਸੀ ਅਤੇ ਓਥੇ ਜਾ ਕੇ ਹੀ ਵਿਦਿਆਰਥੀਆਂ ਵੱਲੋਂ ਵਿਜੀਲੈਂਸ ਪਰਮਿਟ ਲਈ ਸਿਟੀਜ਼ਨਸ਼ਿਪ ਅਤੇ ਮਾਈਗ੍ਰੇਸ਼ਨ ਅਫੇਅਰ ਦਫ਼ਤਰ ਵਿੱਚ ਅਰਜ਼ੀ ਦੇਣੀ ਪੈਂਦੀ ਸੀ ਤਾਂ ਜੋ ਸਟੂਡੈਂਟ ਵੀਜ਼ੇ ਦੀ ਮਿਆਦ ਵਿਚ ਵਾਧਾ ਹੋ ਸਕੇ।

ਯੂਰਪੀਅਨ ਦੇਸ਼ਾਂ ਵਿੱਚ ਆਟੋਮੋਟਿਵ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਜਰਮਨੀ ਵਰਤਮਾਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਬਾਕੀ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀ ਵੀਜ਼ੇ ਜਾਰੀ ਕਰ ਰਿਹਾ ਹੈ, ਜਿਸ ਵਿਚ D ਵੀਜ਼ਾ ਖਾਸ ਤੌਰ ਤੇ ਜਾਰੀ ਕੀਤਾ ਜਾ ਰਿਹਾ ਹੈ। ਸਟੱਡੀ ਇੰਟਰਨੈਸ਼ਨਲ ਡੋਟ ਕੋਮ ਦੀ ਰਿਪੋਰਟ ਮੁਤਾਬਿਕ D ਵੀਜ਼ੇ ਵਿੱਚ ਡਾਕਟਰੇਟ ਅਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਨੂੰ ਜਰਮਨ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਵਜ਼ੀਫ਼ਾ ਮੁਹਾਈਆ ਕਰਵਾਇਆ ਜਾਵੇਗਾ।

ਅਮਰੀਕਾ ਵੱਲੋਂ ਵੀ 14 ਜੂਨ ਦੀ ਰਾਤ ਤੋਂ ਸਟੂਡੈਂਟ ਵੀਜ਼ੇ ਦੀਆਂ ਅਰਜੀਆਂ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਅਮਰੀਕਾ ਵੱਲੋਂ ਪਹਿਲਾਂ ਇਕੱਠੇ ਹੋਏ ਬੈਗਲੌਗ ਦੀਆਂ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਵੇਗਾ ਅਤੇ ਫਿਰ ਅੱਗੇ ਨਵੀਆਂ ਅਰਜੀਆਂ ਤੇ ਧਿਆਨ ਦਿੱਤਾ ਜਾਵੇਗਾ। ਜਿੱਥੇ ਇਨ੍ਹਾਂ ਪੰਜ ਦੇਸ਼ਾਂ ਨੇ ਭਾਰਤੀਆਂ ਲਈ ਸਟੂਡੈਂਟ ਵੀਜ਼ੇ ਖੋਲ੍ਹ ਦਿੱਤੇ ਹਨ ਉਥੇ ਹੀ ਅਸਟ੍ਰੇਲੀਆ, ਜਪਾਨ ਅਤੇ ਚੀਨ ਨੀ ਕ੍ਰੋਨਾ ਦੇ ਚੱਲਦਿਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਪਾਬੰਦੀ ਲਾਈ ਹੋਈ ਹੈ ਪਰ ਕੈਨੇਡਾ ਵੱਲੋਂ ਜਲਦੀ ਹੀ ਸਟੂਡੈਂਟ ਵੀਜ਼ੇ ਖੁਲ ਸਕਦੇ ਹਨ।