Home / ਘਰੇਲੂ ਨੁਸ਼ਖੇ / ਮੌਸਮ ਵਿਭਾਗ ਵਲੋਂ ਆਉਣ ਵਾਲੀਆਂ 4 ਤੋਂ 5 ਰਾਤਾਂ ਲਈ ਅਲਰਟ ਜਾਰੀ

ਮੌਸਮ ਵਿਭਾਗ ਵਲੋਂ ਆਉਣ ਵਾਲੀਆਂ 4 ਤੋਂ 5 ਰਾਤਾਂ ਲਈ ਅਲਰਟ ਜਾਰੀ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ,ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਸ਼ੀਤ ਲਹਿਰ ਨਾਲ ਠੰਡ ਦਾ ਭਿਆਨਕ ਅਤੇ ਰਿਕਾਰਡ ਤੋੜ ਦੌਰ ਜਾਰੀ ਹੈ, ਅਸਮਾਨ ਵਿੱਚ ਉੱਚਾਈ ਵਾਲੀ ਸਤ੍ਹਾ ਤੇ ਧੁੰਦ ਦੇ ਸੰਘਣੇ ਬੱਦਲਾਂ ਨੇ ਡੇਰਾ ਲਾਇਆ ਹੋਇਆ ਹੈ, ਹਲਾਤ ਇਹ ਹਨ ਕਿ ਦਿਨ ਵਿੱਚ ਵੀ ਲੋਕਾਂ ਨੂੰ ਧੁੱਪ ਦੇ ਦਰਸਨ ਤੱਕ ਨਹੀ ਹੋ ਰਹੇ, ਜਿਸ ਕਾਰਨ ਦਿਨ ਦੇ ਤਾਪਮਾਨ ਚ ਵੱਡੀ ਗਿਰਾਵਟ ਵੇਖੀ ਜਾ ਰਹੀ ਹੈ, ਬਹਤੇ ਭਾਗਾ ਚ ਦਿਨ ਦੇ ਤਾਪਮਾਨ 10°ਡਿਗਰੀ ਤੋਂ ਵੀ ਹੇਠਾਂ ਇਕਾਈ ਵਿੱਚ ਦਰਜ ਕੀਤੇ ਜਾ ਰਹੇ ਹਨ, ਆਉਦੇ 4-5 ਦਿਨਾਂ ਚ ਦਿਨ ਅਤੇ ਰਾਤਾਂ ਦੇ ਪਾਰੇ ਚ ਗਿਰਾਵਟ ਇਸੇ ਤਰਾਂ ਬਣੀ ਰਵੇਗੀ।

ਦਸੰਬਰ ਦੇ ਰਹਿੰਦੇ ਦਿਨਾਂ ਚ’ ਠੰਡ ਤੋਂ ਕੋਈ ਵੱਡੀ ਰਾਹਤ ਦੀ ਸਭਾਵਨਾ ਨਹੀ ਹੈ, ਹਲਾਂ ਕਿ ਕਿਤੇ-ਕਿਤੇ ਹਲਕੀ ਧੁੱਪ ਲੱਗ ਸਕਦੀ ਹੈ, ਪਰ ਸ਼ੀਤ ਹਵਾਵਾਂ ਨਾਲ ਭਿਆਨਕ ਠੰਡ ਅਤੇ ਕੋਲਡ ਡੇਅ ਜਾਰੀ ਰਹਿਣਗੇ, ਨਵਾਂ ਸਾਲ 2020 ਆਪਣੇ ਨਾਲ ਥੋੜੀ ਰਾਹਤ ਲਿਆ ਸਕਦਾ ਹੈ, ਉਮੀਦ ਹੈ ਕਿ ਜਨਵਰੀ ਦੇ ਪਹਿਲੇ ਹਫਤੇ ਇੱਕ ਪੱਛਮੀ ਸਿਸਟਮ ਪੰਜਾਬ ਸਮੇਤ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਸਮੁੱਚੇ ਸੂਬੇ ਚ ਪਾਰਾ ਔਸਤ ਨਾਲੋਂ 10 ਤੋਂ 12°C ਹੇਠਾਂ ਬਣਿਆ ਹੋਇਆ ਹੈ। ਹਾਲਾਂਕਿ ਰਾਤਾਂ ਦਾ ਪਾਰਾ ਜੋਕਿ ਲਗਪਗ ਦੋ ਮਹੀਨਿਆਂ ਤੋਂ ਔਸਤ ਨਾਲੋਂ 2-3° ਉੱਪਰ ਚੱਲ ਰਿਹਾ ਸੀ, ਹੁਣ ਸਧਾਰਨ ਪੱਧਰ ‘ਤੇ ਆ ਗਿਆ ਹੈ ਤੇ 5 ਤੋਂ 7°C ਦੇ ਕਰੀਬ ਚੱਲ ਰਿਹਾ ਹੈ। ਧੁੱਪ ਨਾ ਨਿੱਕਲਣ ਕਰਕੇ ਦਿਨ ਤੇ ਰਾਤ ਦੇ ਪਾਰੇ ਚ ਫਰਕ ਕਾਫੀ ਘੱਟ ਰਹਿ ਗਿਆ ਹੈ।