Home / ਘਰੇਲੂ ਨੁਸ਼ਖੇ / ਮੌਸਮ ਵਿਭਾਗ ਵਲੋਂ ਲਿਸਟ ਜਾਰੀ 20/21 ਦਸੰਬਰ ਹੋਵੇਗੀ ਵੱਡੀ ਕਾਰਵਾਈ

ਮੌਸਮ ਵਿਭਾਗ ਵਲੋਂ ਲਿਸਟ ਜਾਰੀ 20/21 ਦਸੰਬਰ ਹੋਵੇਗੀ ਵੱਡੀ ਕਾਰਵਾਈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੱਕ ਹੋਰ ਪੱਛਮੀ ਸਿਸਟਮ ਪਰਸੋਂ ਤੋਂ ਕਰੇਗਾ ਸੂਬੇ ਨੂੰ ਪ੍ਰਭਾਵਿਤ:
20/21 ਦਸੰਬਰ ਖਿੱਤੇ ਪੰਜਾਬ ਚ ਕਿਣਮਿਣ ਤੇ ਹਲਕੀ ਕਾਰਵਾਈ ਦੀ ਸੰਭਾਵਨਾ, ਖਾਸਕਰ ਓੁੱਤਰੀ ਪੰਜਾਬ ਤੇ ਹਰਿਆਣੇ ਤੇ ਹਰਿਆਣੇ ਲਾਗੇ ਪੈਂਦੇ ਜਿਲ੍ਹਿਆਂ ਚ, ਨਾਲ ਹੀ ੨੦੦੦ਮੀਟਰ ਤੋੰ ਓੁੱਚੇ ਪਹਾੜਾਂ ਚ ਦਰਮਿਆਨੀ ਬਰਫ਼ਵਾਰੀ ਹੋਵੇਗੀ।ਹਾਲਾਕਿ ਇਹ ਸਿਸਟਮ ਮੀਂਹ ਦੀ ਬਜਾਏ ਠੰਡ ਚ ਇਜ਼ਾਫਾ ਕਰਨ ਵਾਲੇ ਇੱਕ ਕੋਲਡ-ਫਰੰਟ ਵਜੋੰ ਜਿਆਦਾ ਕੰਮ ਕਰੇਗਾ।

ਸਿਸਟਮ ਦੇ ਗੁਜ਼ਰਣ ਬਾਅਦ ਸ਼ੀਤਲਹਿਰ ਹੋਰ ਜੋਰ ਫੜੇਗੀ,ਦਿਨ-ਰਾਤ ਹੱਥ-ਪੈਰ ਸੁੰਨ ਕਰਨ ਵਾਲੀ ਠੰਡ ਪਵੇਗੀ।ਬੀਤੇ ਸਿਸਟਮ ਤੋਂ ਸ਼ੁਰੂ ਹੋਈ ਕੋਲਡ-ਡੇਅ ਸਥਿਤੀ ਲਗਾਤਾਰ ਜਾਰੀ ਹੈ, ਧੁੰਦ ਵਾਲੇ ਬੱਦਲਾਂ ਤੇ ਥੱਲੇ ਵਗਦੀ ਸ਼ੀਤਲਹਿਰ ਕਾਰਨ ਸੂਬਾਵਾਸੀਆਂ ਨੂੰ ਕੰਬਣੀ ਛਿੜੀ ਹੋਈ ਹੈ।ਬੀਤੇ ੨-੩ ਦਿਨਾਂ ਵਾਂਗ ਅੱਜ ਵੀ ਮੁਕੰਮਲ ਸੂਬੇ ਚ ਕੋਲਡ-ਡੇਅ ਲੱਗਾ ਰਿਹਾ।

ਅੱਜ ਦਰਜ਼ ਵੱਧੋ-ਵੱਧ ਪਾਰਾ ਤਰਨਤਾਰਨ 10.4°c,ਅੰਮ੍ਰਿਤਸਰ B 10.6°cਅਨੰਦਪੁਰ ਸਾਹਿਬ 10.8°c,ਚੰਡੀਗੜ੍ਹ 11.3°c,ਕਰਨਾਲ 11.4°c,ਅੰਮ੍ਰਿਤਸਰ,ਕਪੂਰਥਲਾ 11.5°c,ਮਾਨਸਾ 11.7°c,ਸਿਰਸਾ 12.1°c,ਫਿਰੋਜ਼ਪੁਰ,ਮੁਕਤਸਰ 13°c,ਮੋਗਾ 13.1°c,ਫਿਲੌਰ 13.4°c,ਲੁਧਿਆਣਾ B 13.7°c,ਜਲੰਧਰ,ਅੰਬਾਲਾ 13.8°c,ਪਟਿਆਲਾ 14.1°c,ਲੁਧਿਆਣਾ 14.2°c,ਹੁਸ਼ਿਆਰਪੁਰ 14.4°c,ਫਰੀਦਕੋਟ B 14.8°c,ਪਠਾਨਕੋਟ 15.1°c ਕੱਲ੍ਹ ਸਵੇਰੇ ਵੀ ਅਨੇਕਾਂ ਖੇਤਰਾਂ ਚ ਧੁੰਦ ਬਣੀ ਰਹੇਗੀ,ਪਰ ਦਿਨ ਵੇਲੇ ਬੱਦਲਵਾਈ ਚ ਵਾਧਾ ਹੋਵੇਗਾ ਤੇ ਕੱਲ੍ਹ ਦੇਰ ਰਾਤ ਕਿਣਮਿਣ ਦੀ ਆਸ ਰਹੇਗੀ।