ਦੇਖੋ ਪੂਰੀ ਵੀਡੀਓ
ਜਦੋਂ 25 ਕਿ.ਮੀ ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਨੌਜਵਾਨ ਕਿਸਾਨ, ਦੇਖਦੇ ਰਹਿ ਗਏ ਲੋਕ,ਤਲਵੰਡੀ ਸਾਬੋ: ਪੰਜਾਬ ‘ਚ ਜਿਥੇ ਵਿਆਹ ਸਮਾਗਮਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਸਬ ਡਵੀਜਨ ਮੋੜ ਮੰਡੀ ਵਿਖੇ ਇੱਕ ਕਿਸਾਨ ਦੇ ਪੁੱਤਰ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਜਿਲ੍ਹਾ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਕਿਸਾਨ ਨੇ ਨਵੀਂ ਪਿਰਤ ਪਾਉਂਦਿਆਂ ਨਾ ਸਿਰਫ ਸਾਦਾ ਵਿਆਹ ਕੀਤਾ, ਸਗੋਂ ਡੋਲੀ ਵੀ ਸਾਈਕਲ ‘ਤੇ ਲੈ ਕੇ ਆਇਆ। ਸਾਇਕਲ ‘ਤੇ ਸੱਜ ਧੱਜ ਕੇ ਬੈਠੇ ਇਸ ਨੌਜਵਾਨ ਦਾ ਨਾਮ ਗੁਬਖਸੀਸ ਸਿੰਘ ਗੱਗੀ ਹੈ, ਜਿਸ ਨੇ ਸਮਾਜ ‘ਚ ਵੱਖਰੀ ਮਿਸਾਲ ਪੇਸ਼ ਕਰਕੇ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਜੋ ਵਿਆਹਾਂ ‘ਚ ਲੱਖਾਂ ਕਰੋੜਾਂ ਦਾ ਖਰਚਾ ਕਰ ਆਪਣੇ ਸਿਰ ‘ਤੇ ਕਰਜ਼ੇ ਦਾ ਭਾਰ ਪਾ ਲੈਂਦੇ ਹਨ।
ਦੱਸ ਦੇਈਏ ਵਿ ਐੱਮ.ਏ. ਦੀ ਪੜਾਈ ਕਰ ਰਿਹਾ ਗੁਰਬਖਸ਼ੀਸ਼ ਪਿੰਡ ਠੂਠੀਆਂਵਾਲਾ ‘ਚ ਵਿਆਹੁਣ ਗਿਆ ਸੀ, ਜਿਥੇ ਗੁਰੂਘਰ ‘ਚ ਆਨੰਦ ਕਾਰਜ ਕਰ ਬਾਰਾਤ ਨੇ ਲੰਗਰ ‘ਚੋਂ ਚਾਹ-ਪਾਣੀ ਛਕਿਆ ਤੇ ਸਾਈਕਲ ‘ਤੇ ਲਾੜੀ ਨੂੰ ਬਿਠਾ ਘਰ ਲੈ ਆਏ। ਕਰੀਬ 20 ਕਿਲੋਮੀਟਰ ਦੇ ਸਫਰ ਦੌਰਾਨ ਹਰ ਕੋਈ ਨਵ-ਵਿਆਹੀ ਜੋੜੀ ਨੂੰ ਸਾਈਕਲ ‘ਤੇ ਆਉਂਦੀ ਦੇਖ ਖੜ੍ਹ-ਖੜ੍ਹ ਕੇ ਵੇਖਦਾ ਨਜ਼ਰ ਆਇਆ।
ਉਧਰ ਦੂਜੇ ਪਾਸੇ ਲਾੜੇ ਗੁਰਬਖਸੀਸ ਸਿੰਘ ਦਾ ਦਾਦਾ ਵੀ ਆਪਣੇ ਪੋਤੇ ਵੱਲੋਂ ਸਾਇਕਲ ‘ਤੇ ਵਹੁਟੀ ਲਿਆਉਣ ਦੇ ਗੀਤ ਗਾ ਗਾ ਕੇ ਖੁਸ਼ੀ ਮਨਾ ਰਿਹਾ ਸੀ, ਜਦੋ ਕਿ ਲਾੜੇ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੇ ਬਚਪਨ ਤੋਂ ਹੀ ਇੱਛਾ ਸੀ ਕਿ ਬਿਨਾ ਦਾਜ ਅਤੇ ਸਾਦਾ ਵਿਆਹ ਕਰਨਾ ਹੈ ਤੇ ਉਹ ਆਪਣੀ ਭਰਾ ਦੀ ਸੋਚ ‘ਤੇ ਮਾਨ ਮਹਿਸੂਸ ਕਰਦੀ ਹੈ।
