Home / ਤਾਜਾ ਜਾਣਕਾਰੀ / ਵਜਿਆ ਕੋਰੋਨਾ ਦੇ ਖਤਰੇ ਦਾ ਘੁੱਗੂ : ਇੰਡੀਆ ਚ ਲਾਕ ਡਾਊਨ ਅਤੇ ਨਾਈਟ ਕਰਫਿਊ ਬਾਰੇ ਦੇਖੋ ਵੱਡੀ ਖਬਰ

ਵਜਿਆ ਕੋਰੋਨਾ ਦੇ ਖਤਰੇ ਦਾ ਘੁੱਗੂ : ਇੰਡੀਆ ਚ ਲਾਕ ਡਾਊਨ ਅਤੇ ਨਾਈਟ ਕਰਫਿਊ ਬਾਰੇ ਦੇਖੋ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਮਹੀਨੇ ਤੋਂ ਹੀ ਕਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹਰ ਰੋਜ ਹੀ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਚਿੰਤਾ ਵਿੱਚ ਹੈ। ਕਰੋਨਾ ਉੱਪਰ ਕਾਬੂ ਪਾਉਣ ਲਈ ਜਿੱਥੇ ਦੇਸ਼ ਵਿੱਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਉਥੇ ਹੀ ਕੇਸਾਂ ਵਿਚ ਹੋ ਰਿਹਾ ਵਾਧਾ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸ ਕਰੋਨਾ ਉੱਪਰ ਕਾਬੂ ਪਾਉਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ, ਜਿੱਥੇ ਕਰੋਨਾ ਕੇਸਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਜਿੱਥੇ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਅਤੇ ਤਾਲਾ ਬੰਦੀ ਵੀ ਕੀਤੀ ਗਈ ਹੈ।

ਹੁਣ ਵੱਜਿਆ ਕਰੋਨਾ ਦੇ ਖਤਰੇ ਦਾ ਘੁੱਗੂ , ਭਾਰਤ ਵਿਚ ਲਾਕ ਡਾਊਨ ਅਤੇ ਰਾਤ ਦੇ ਕਰਫਿਊ ਬਾਰੇ ਆਈ ਵੱਡੀ ਖਬਰ। ਦੇਸ਼ ਅੰਦਰ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਕਰੋਨਾ ਦੀ ਅਗਲੀ ਲਹਿਰ ਕਾਰਨ ਭਾਰਤ ਵਿੱਚ ਫਿਰ ਤੋਂ ਆਫ਼ਤ ਆ ਸਕਦੀ ਹੈ। ਕਰੋਨਾ ਉੱਪਰ ਕਾਬੂ ਪਾਉਣ ਲਈ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਤਾਲਾ ਬੰਦੀ ਕੀਤੀ ਜਾ ਰਹੀ ਹੈ। ਹੁਣ ਭਾਰਤ ਦੇ ਕਈ ਸ਼ਹਿਰਾਂ ਵਿੱਚ ਤਾਲਾ ਬੰਦੀ ਅਤੇ ਰਾਤ ਦਾ ਕਰਫਿਊ ਲਗਾਉਣ ਬਾਰੇ ਹੁਕਮ ਜਾਰੀ ਕੀਤੇ ਗਏ ਹਨ।

ਜਿੱਥੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਮਹਾਰਾਸ਼ਟਰ ਵਿਚ ਤਾਲਾ ਬੰਦੀ ਦਾ ਐਲਾਨ 30 ਮਾਰਚ ਤੋਂ 8 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ। ਨਾਗਪੁਰ ਵਿਚ 31 ਮਾਰਚ ਤੱਕ, ਇਸ ਤੋਂ ਇਲਾਵਾ ਔਰੰਗਾਬਾਦ, ਨਾਗਪੁਰ, ਬੀਡ ਅਤੇ ਪਰਭਣੀ ਵਿਚ 28 ਮਾਰਚ ਤੋਂ 144 ਧਾਰਾਂ ਵੀ ਦੇਰ ਰਾਤ ਤੋਂ ਲਾਗੂ ਕਰ ਦਿੱਤੀ ਗਈ ਹੈ। ਦਿੱਲੀ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਵੇਖਦੇ ਹੋਏ ਸਿਹਤ ਮੰਤਰੀ ਸਤਿੰਦਰ ਜੈਨ ਵੱਲੋਂ ਦਿੱਲੀ ਵਿੱਚ ਲਾਕ ਡਾਊਨ ਨਹੀਂ ਵਧਾਏ ਜਾਣ ਦਾ ਐਲਾਨ ਕੀਤਾ ਗਿਆ ਹੈ।

ਭਾਰਤ ਦੇ ਸੂਬੇ ਮਹਾਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਵਿੱਚ ਰਾਤ ਦਾ ਕਰਫਿਊ ਕਈ ਜਗਾ ਉਪਰ ਲਾਗੂ ਕੀਤਾ ਗਿਆ ਹੈ। ਰਾਤ ਦੇ ਕਰਫਿਊ ਵਾਂਗ ਕਈ ਪਾਬੰਦੀਆਂ ਮਹਾਰਾਸ਼ਟਰ, ਗੁਜਰਾਤ, ਪੰਜਾਬ ਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਲਾਗੂ ਕੀਤੀਆਂ ਗਈਆਂ ਹਨ। ਪੰਜਾਬ ਦੇ 9 ਜ਼ਿਲਿਆਂ ਵਿਚ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਜਲੰਧਰ ,ਲੁਧਿਆਣਾ ,ਪਟਿਆਲਾ , ਮੋਹਾਲੀ, ਰੋਪੜ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ ,ਅੰਮ੍ਰਿਤਸਰ, ਸ਼ਾਮਲ ਹਨ। ਇਸ ਤੋਂ ਇਲਾਵਾ ਇੰਦੌਰ, ਸੂਰਤ ਅਤੇ ਰਾਜਕੋਟ ਵਿਚ ਵੀ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ। ਪੂਰੇ ਮਹਾਂਰਾਸ਼ਟਰ ਵਿੱਚ 28 ਮਾਰਚ ਤੋਂ 15 ਅਪ੍ਰੈਲ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।