Home / ਤਾਜਾ ਜਾਣਕਾਰੀ / ਵਾਪਰਿਆ ਕਹਿਰ ਭਿਆਨਕ ਹਾਦਸੇ ਚ MLA ਦੇ ਮੁੰਡੇ ਸਮੇਤ ਹੋਈਆਂ 5 ਮੌਤਾਂ , ਛਾਇਆ ਸੋਗ

ਵਾਪਰਿਆ ਕਹਿਰ ਭਿਆਨਕ ਹਾਦਸੇ ਚ MLA ਦੇ ਮੁੰਡੇ ਸਮੇਤ ਹੋਈਆਂ 5 ਮੌਤਾਂ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ

ਦੇਸ਼ ਦੇ ਵਿਚ ਆਏ ਦਿਨ ਭਿਆਨਕ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ। ਭਾਰਤ ਵਿਚ ਜਿਆਦਾ ਮੌਤਾਂ ਸੜਕੀ ਹਾਦਸਿਆਂ ਕਾਰਨ ਹੀ ਹੁੰਦੀਆਂ ਹਨ। ਸੜਕਾਂ ਉੱਤੇ ਆਏ ਦਿਨ ਵਾਪਰਦੇ ਇਹ ਹਾਦਸੇ ਜਿੱਥੇ ਕਈ ਸਵਾਲ ਖੜੇ ਕਰਦੇ ਹਨ ਉੱਥੇ ਹੀ ਕਈ ਹਾਦਸੇ ਲਾਪਰਵਾਹੀਆਂ ਨੂੰ ਵੀ ਦਰਸਾਉਂਦੇ ਹਨ। ਇਹ ਜਿਹੜਾ ਹੁਣ ਹਾਦਸਾ ਵਾਪਰਿਆ ਹੈ ਇਹ ਬੇਹੱਦ ਹੀ ਭਿਆਨਕ ਸੀ। ਇਸ ਹਾਦਸੇ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ। ਹਾਦਸਾ ਵਾਪਰਨ ਤੋਂ ਬਾਅਦ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ। ਸੜਕੀ ਹਾਦਸਿਆਂ ਵਿਚ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਦੇ ਘਰ ਵਿਚ ਇਸ ਸਮੇਂ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ।

ਇਹ ਭਿਆਨਕ ਸੜਕੀ ਹਾਦਸਾ ਕਰਨਾਟਕ ਸੂਬੇ ਵਿਚ ਵਾਪਰਿਆ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਵਿਚ ਹਾਦਸਾ ਵਾਪਰ ਗਿਆ ਜਿਸ ਨੇ ਕਈ ਜਾਨਾਂ ਲੈ ਲਾਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿਚ ਤਾਮਿਲਨਾਡੂ ਦੇ ਹੋਸੁਰ ਤੋਂ ਡੀ. ਐੱਮ. ਕੇ. ਦੇ ਵਿਧਾਇਕ ਦੇ ਪੁੱਤਰ ਦੀ ਵੀ ਮੌਤ ਹੋ ਗਈ ਹੈ। ਪੰਜ ਮੌਤਾਂ ਇਸ ਹਾਦਸੇ ਦੇ ਵਿਚ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਕਰਯੋਗ ਹੈ ਕਿ ਹਾਦਸੇ ਦਾ ਕਾਰਨ ਕਾਰ ਦੇ ਏਅਰ ਬੈਗ ਨਾ ਖੁੱਲਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਲਗਜ਼ਰੀ ਕਾਰ ਦੇ ਏਅਰ ਬੈਗ ਨਹੀਂ ਖੁੱਲ੍ਹੇ ਜਿਸ ਕਾਰਨ ਕਾਰ ਦੇ ਵਿਚ ਸਵਾਰ ਸਾਰੇ ਹੀ ਲੋਕਾਂ ਦੀ ਜਾਣ ਚਲੀ ਗਈ।

ਇਹ ਕਾਰ ਹਾਦਸਾ ਬੇਹੱਦ ਭਿਆਨਕ ਸੀ ਜਿਸ ਵਿਚ ਐੱਮ. ਐੱਲ. ਦੇ. ਮੁੰਡੇ ਦੀ ਵੀ ਜਾਨ ਗਈ ਅਤੇ ਤਿੰਨ ਔਰਤਾਂ ਦੇ ਸਮੇਤ ਪੰਜ ਲੋਕ ਘਟਨਾ ਦਾ ਸ਼ਿਕਾਰ ਹੋਏ। ਇਸ ਘਟਨਾ ਉੱਤੇ ਦੁੱਖ ਹਰ ਇਕ ਵਲੋਂ ਜਤਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਹ ਘਟਨਾ ਕੋਰਮੰਗਲ ਇਲਾਕੇ ਵਿਚ ਵਾਪਰੀ ਹੈ। ਇੱਥੇ ਵਿਧਾਇਕ ਦੇ ਮੁੰਡੇ ਦੀ ਕਾਰ ਫੁੱਟਪਾਥ ਉੱਤੇ ਇੱਕ ਪੋਲ ਨਾਲ ਟਕਰਾ ਗਈ,ਅਜਿਹਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਕਾਰ ਇਕ ਇਮਾਰਤ ਨਾਲ ਟਕਰਾਈ ਅਤੇ ਹਾਦਸੇ ਨੇ ਜਨਮ ਲਿਆ।

ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਅਤੇ ਪੁਲਿਸ ਵਲੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਂਚ ਵਿਚ ਪੁਲਿਸ ਦਾ ਕਹਿਣਾ ਹੈ ਕਿ ਕਾਰ ਦੇ ਏਅਰ ਬੈਗ ਨਾ ਖੁੱਲਣ ਕਰਕੇ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਫ਼ਿਲਹਾਲ ਕਾਰਵਾਈ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਹਾਦਸਾ ਵਾਪਰਨ ਤੋਂ ਬਾਅਦ ਹੁਣ ਵਿਧਾਇਕ ਦੇ ਘਰ ਵਿਚ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਹਰ ਕੋਈ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ।