Home / ਤਾਜਾ ਜਾਣਕਾਰੀ / ਵਿਦੇਸ਼ੀ ਏਅਰਪੋਰਟ ਤੇ ਇੰਡੀਅਨ ਹੋ ਗਿਆ ਇਸ ਤਰਾਂ ਕਰੋੜਾਂ ਦਾ ਮਾਲਕ – ਸਾਰੇ ਪਾਸੇ ਹੋ ਗਈ ਚਰਚਾ

ਵਿਦੇਸ਼ੀ ਏਅਰਪੋਰਟ ਤੇ ਇੰਡੀਅਨ ਹੋ ਗਿਆ ਇਸ ਤਰਾਂ ਕਰੋੜਾਂ ਦਾ ਮਾਲਕ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਜਦ ਕਿਸਮਤ ਬਦਲਦੀ ਹੈ, ਤੇ ਉਹ ਜ਼ਮੀਨ ਤੋਂ ਚੁੱਕ ਅੰਬਰਾਂ ‘ਤੇ ਬਿਠਾ ਦਿੰਦੀ ਹੈ | ਕੁਝ ਅਜਿਹਾ ਹੀ ਇਕ ਭਾਰਤੀ ਮੂਲ ਦੇ ਵਿਅਕਤੀ ਦੇ ਨਾਲ ਵਾਪਰਿਆ ਹੈ, ਜਿਸਨੂੰ ਕਿਸਮਤ ਨੇ ਆਪਣਾ ਨਜ਼ਾਰਾ ਵਖਾਇਆ ਹੈ | ਕਿਸਮਤ ਬਦਲਣ ਵੇਲੇ ਸਮਾਂ ਨਹੀਂ ਲਗਦਾ ਅਤੇ ਅਜਿਹਾ ਹੀ ਇਕ ਵਿਅਕਤੀ ਦੇ ਨਾਲ ਵਾਪਰਿਆ ਹੈ | ਉਹ ਵੀ ਹੁਣ ਮਾਲਾਮਾਲ ਬਣ ਗਿਆ ਹੈ ਅਤੇ ਆਪਣੀ ਜ਼ਿੰਦਗੀ ਹੁਣ ਉਹ ਆਸਾਨੀ ਨਾਲ ਜੀ ਸਕਦਾ ਹੈ | ਉਹ ਵਿਅਕਤੀ ਹੁਣ ਆਪਣੀ ਬਦਲੀ ਕਿਸਮਤ ਦਾ ਫਾਇਦਾ ਚੱਕ ਸਕਦਾ ਹੈ |

ਕਿਸਮਤ ਬਦਲਣ ਵੇਲੇ ਸਮਾਂ ਨਹੀਂ ਲਗਦਾ ਅਤੇ ਜਦੋਂ ਇਹ ਬਦਲ ਜਾਂਦੀ ਹੈ ਤਾਂ ਇਹ ਲੋਕਾਂ ਨੂੰ ਸਿਖਰਾਂ ‘ਤੇ ਪਹੁੰਚਾ ਦਿੰਦੀ ਹੈ |ਦੁਬਈ ਤੋਂ ਇਹ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਭਾਰਤੀ ਪ੍ਰਵਾਸੀ ਮਾਲਾਮਾਲ ਹੋ ਗਿਆ ਹੈ | ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮ ਕਰਦਾ ਇਕ ਭਾਰਤੀ ਹੁਣ ਮਾਲਾਮਾਲ ਹੋ ਰਿਹਾ ਹੈ, ਯੂ. ਏ. ਈ. ਵਿਚ ਹੁਣ ਨਵਾਂ ਕਰੋੜਪਤੀ ਬਣ ਗਿਆ ਹੈ। ਦਰਅਸਲ ਵਿਅਕਤੀ ਵਲੋਂ ਦੁਬਈ ਵਿਚ 10 ਲੱਖ ਡਾਲਰ ਦੀ ਵੱਡੀ ਰਾਸ਼ੀ ਜਿੱਤੀ ਗਈ ਹੈ, ਅਤੇ ਹੁਣ ਉਸਦੀ ਬੱਲੇ ਬੱਲੇ ਹੋ ਗਈ ਹੈ |

ਸ਼ਾਰਜ਼ਾਹ ਵਿਚ 43 ਸਾਲਾ ਦੇ ਜਾਰਜ ਥਾਮਸ ਮਿਲੇਨੀਅਨਮ ਮਿਲੇਨੀਅਰ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ, ਇਸ ਟਿਕਟ ਨੂੰ ਉਸ ਨੇ 14 ਮਾਰਚ ਨੂੰ ਖਰੀਦਿਆ ਸੀ, ਜਿਸਨੇ ਉਸਨੂੰ ਮਾਲਾਮਾਲ ਬਣਾ ਦਿੱਤਾ ਹੈ | ਇਸ ਮੌਕੇ ‘ਤੇ ਥਾਮਸ ਦਾ ਕਹਿਣਾ ਸੀ ਕਿ ਇਸ ਖ਼ਬਰ ਨੂੰ ਆਮ ਖਬਰਾਂ ਵਾਂਗ ਹੀ ਲੈਣਾ ਚਾਹੀਦਾ ਹੈ, ਇਹ ਕੋਈ ਖਾਸ ਨਹੀਂ | ਉਸਦਾ ਕਹਿਣਾ ਸੀ ਕਿ ਉਹ ਆਪਣੇ ਸਾਰੇ ਜਿੱਤ ਵਾਲੇ ਪੈਸੇ ਕਰ ਭੇਜ ਦਵੇਗਾ ਅਤੇ ਪਰਿਵਾਰ ਲਈ ਇਹ ਪੈਸੇ ਮਦਦਗਾਰ ਸਾਬਿਤ ਹੋਣਗੇ |

ਉਸਨੇ ਆਪਣੇ ਬੱਚੇ ਨੂੰ ਜੋ ਅਜੇ ਇਸ ਦੁਨੀਆਂ ‘ਚ ਆਵੇਗਾ, ਉਸ ਨੂੰ ਕਿਸਮਤ ਵਾਲਾ ਦੱਸਿਆ ਅਤੇ ਕਿਹਾ ਕਿ ਉਹ ਬਚਾ ਉਸ ਲਈ ਚੰਗੀ ਕਿਸਮਤ ਲੈਕੇ ਆ ਰਿਹਾ ਹੈ | ਇਸ ਮੌਕੇ ‘ਤੇ ਥਾਮਸ ਨੇ ਕਿਹਾ ਕਿ ਜੈਕਪਾਟ ਡ੍ਰਾਅ ਵਿਚ ਜਿੱਤੀ ਇਸ ਰਾਸ਼ੀ ਦੀ ਸਾਰੀ ਰਕਮ ਨੂੰ ਉਹ ਘਰ ਭੇਜ ਰਿਹਾ ਹੈ ਅਤੇ ਉਹ ਇਸ ਸਾਰੀ ਰਾਸ਼ੀ ਦੀ ਰਕਮ ਨੂੰ ਸੋਚ ਸਮਝ ਕੇ ਇਸਤੇਮਾਲ ਕਰੇਗਾ |