Home / ਘਰੇਲੂ ਨੁਸ਼ਖੇ / ਵੈਦ ਜੀ ਨੇ ਦਸੀ ਏਦਾਂ ਦੀ ਪੰਜੀਰੀ ਬਣਾਉਣੀ ਕੇ ਸਾਰੀ ਜ਼ਿੰਦਗੀ ਕੋਈ ਰੋਗ ਨੇੜੇ ਨਹੀਂ ਆਵੇਗਾ

ਵੈਦ ਜੀ ਨੇ ਦਸੀ ਏਦਾਂ ਦੀ ਪੰਜੀਰੀ ਬਣਾਉਣੀ ਕੇ ਸਾਰੀ ਜ਼ਿੰਦਗੀ ਕੋਈ ਰੋਗ ਨੇੜੇ ਨਹੀਂ ਆਵੇਗਾ

ਸਰਦੀ ਸ਼ੁਰੂ ਹੁੰਦੇ ਹੀ ਘਰਾਂ ਵਿੱਚ ਚੌਲਾਂ ਦੀਆਂ ਪਿੰਨੀਆਂ, ਖੋਏ ਦੀਆਂ ਪਿੰਨੀਆਂ, ਗਜਰੇਲਾ ਤੇ ਪੰਜੀਰੀ ਬਣਨੀ ਸ਼ੁਰੂ ਹੋ ਜਾਂਦੀ ਹੈ।ਸਾਡੀ ਅੱਜ ਦੀ ਇਸ ਵੀਡੀਓ ਵਿੱਚ ਦੋ ਨੂੰ ਦਿਖਾਵਾਂਗੇ ਕੇ ਕਿਸ ਤਰ੍ਹਾਂ ਦੇਸੀ ਘਿਉ ਦੀ ਪੰਜੀਰੀ ਬਣਾ ਕੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਕਿਹੜੀਆਂ ਚੀਜ਼ਾਂ ਪਾ ਕੇ ਇਸ ਨੂੰ ਬਣਾਉਣਾ ਹੈ। ਸਭ ਤੋਂ ਪਹਿਲਾਂ 200 ਗ੍ਰਾਮ ਖਸਖਸ ਲੈ ਕੇ ਚੰਗੀ ਤਰ੍ਹਾਂ ਭੁੰਨ ਲੈਣੀ ਹੈ । ਤੇ ਜਦ ਖਸਖਸ ਚੰਗੀ ਤਰ੍ਹਾਂ ਭੁੰਨੀ ਗਈ ਤਾਂ ਇਸ ਨੂੰ ਮਿਕਸੀ ਵਿੱਚ ਪੀਸ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ।

ਉਸ ਤੋਂ ਬਾਅਦ 250 ਗ੍ਰਾਮ ਫੁੱਲ ਮਖਾਣੇ ਲੈ ਕੇ ਇਹਨਾਂ ਨੂੰ 2 ਕੌਲੀਆਂ ਦੇਸੀ ਘਿਉ ਵਿਚ ਭੁੰਨ ਲੈਣਾ ਹੈ । ਉਸ ਤੋਂ ਬਾਅਦ ਇਨ੍ਹਾਂ ਨੂੰ ਵੀ ਪੀਸ ਕੇ ਪਾਊਡਰ ਬਣਾ ਲੈਣਾ ਹੈ। 200 ਗ੍ਰਾਮ ਗੂੰਦ ਨੂੰ ਉਸੇ ਦੇਸੀ ਘਿਓ ਵਿਚ ਪਾ ਕੇ ਭੁੰਨ ਲੈਣਾ ਹੈ ਜਦ ਤੱਕ ਦੇਸੀ ਘਿਓ ਇਸ ਵਿੱਚ ਰਚ ਨਾ ਜਾਵੇ।

ਤੇ ਇਸ ਨੂੰ ਵੀ ਠੰਢਾ ਕਰ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ। ਇਹਨਾਂ ਚੀਜ਼ਾਂ ਤੋਂ ਇਲਾਵਾ ਇਸ ਵਿਚੋਂ ਕੁਝ ਹੋਰ ਚੀਜ਼ਾਂ ਨੂੰ ਵੀ ਮਿਕਸ ਕਰਨਾ ਹੈ। 500 ਗ੍ਰਾਮ ਬਦਾਮ, 200 ਬਦਾਮ ਮਗਜ਼, ਸੌ ਗਰਾਮ ਛੋਟੀ ਹਰੜ, ਕਾਜੂ 250 ਗ੍ਰਾਮ, ਸਤਾਵਰ 100 ਗ੍ਰਾਮ ਅਤੇ ਸਫੇਦ ਮੂਸਲੀ 50 ਗਰਾਮ।

ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪੀਸ ਲੈਣਾ ਹੈ। ਕਮਰਕੱਸ ਬਾਜ਼ਾਰ ਵਿੱਚੋਂ ਪੀਸੀ ਹੋਈ ਮਿਲਦੀ ਹੈ। ਇਸ ਨੂੰ 150 ਗ੍ਰਾਮ ਲੈਣਾ ਹੈ ਦੋ ਤੋਂ ਤਿੰਨ ਕਿੱਲੋ ਦੇਸੀ ਘਿਓ ਨੂੰ ਗਰਮ ਕਰਨਾ ਹੈ। ਜਦੋਂ ਘਿਓ ਚੰਗੀ ਤਰ੍ਹਾਂ ਤਰ੍ਹਾਂ ਗਰਮ ਹੋ ਜਾਵੇ ਤਾਂ 2 ਕਿਲੋ ਆਟਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ।

ਤੇ ਮਿਕਸ ਕਰਦੇ ਸਮੇਂ ਇਸ ਵਿੱਚ 250 ਗ੍ਰਾਮ ਦਾਖਾ ਤੇ ਤਿੰਨ ਕਿੱਲੋ ਸ਼ੱਕਰ ਪਾ ਲੈਣੀ ਹੈ। ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਉਸ ਤੋਂ ਬਾਅਦ ਬਾਕੀ ਦੀਆਂ ਸਾਰੀਆਂ ਪੀਸੀਆਂ ਹੋਈਆਂ ਸਾਰੀਆਂ ਚੀਜ਼ਾਂ ਨੂੰ ਇਸ ਵਿੱਚ ਪਾ ਦੇਣਾ ਹੈ।

ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਪੰਜੀਰੀ ਬਣ ਕੇ ਤਿਆਰ ਹੈ। ਸਰਦੀਆਂ ਦੇ ਪੰਜੀਰੀ ਬਹੁਤ ਲਾਹੇਵੰਦ ਹੈ।ਸਾਨੂੰ ਸਾਰਿਆਂ ਨੂੰ ਘਰ ਵਿਚ ਇਹ ਪੰਜੀਰੀ ਬਣਾ ਕੇ ਖਾਣੀ ਚਾਹੀਦੀ ਹੈ। ਕਿਉਂ ਕਿ ਇਸ ਵਿਚ ਪਾਈਆਂ ਹੋਈਆਂ ਦੇਸੀ ਚੀਜ਼ਾਂ ਸਾਡੇ ਸਰੀਰ ਨੂੰ ਤਾਕਤ ਦਿੰਦੀਆਂ ਹਨ। ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।