Home / ਤਾਜਾ ਜਾਣਕਾਰੀ / ਵੋਟਾਂ ਚ ਹਾਰ ਨਾ ਮੰਨਣ ਵਾਲੇ ਟਰੰਪ ਨੇ ਹੁਣ ਕਰਤੀ ਇਹ ਤਿਆਰੀ – ਤਾਜਾ ਵੱਡੀ ਖਬਰ

ਵੋਟਾਂ ਚ ਹਾਰ ਨਾ ਮੰਨਣ ਵਾਲੇ ਟਰੰਪ ਨੇ ਹੁਣ ਕਰਤੀ ਇਹ ਤਿਆਰੀ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਸਮੇਂ ਹਰੇਕ ਦੇਸ਼ ਦੇ ਵਿੱਚ ਚਰਚਾ ਦਾ ਕੇਂਦਰ ਇੱਕ ਅਜਿਹਾ ਰਾਜ ਨੇਤਾ ਬਣਿਆ ਹੋਇਆ ਹੈ ਜਿਸ ਨੇ ਅਜੇ ਤੱਕ ਚੋਣਾਂ ਵਿੱਚ ਆਪਣੀ ਹਾਰ ਨੂੰ ਕਬੂਲ ਨਹੀਂ ਕੀਤਾ। ਕਈ ਦਿਨ ਬੀਤਣ ਮਗਰੋਂ ਵੀ ਉਸ ਵੱਲੋਂ ਨਿੱਤ ਨਵੇਂ ਹੱਥ ਕੰਡੇ ਅਪਣਾਏ ਜਾ ਰਹੇ ਹਨ ਤਾਂ ਜੋ ਵੋਟਾਂ ਦੀ ਗਿਣਤੀ ਦੇ ਫ਼ੈਸਲੇ ਨੂੰ ਉਹ ਕਿਸੇ ਤਰ੍ਹਾਂ ਬਦਲ ਸਕੇ। ਸ਼ਾਇਦ ਇਸ ਵਾਰ ਦੀਆਂ ਚੋਣਾਂ ਅਮਰੀਕੀ ਰਾਸ਼ਟਰਪਤੀ ਇਤਿਹਾਸ ਦੀਆਂ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲੀਆਂ ਚੋਣਾਂ ਹਨ।

ਪਰ ਇਹਨਾਂ ਚੋਣਾਂ ਦੇ ਚਰਚੇ ਹੋਣ ਦਾ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਹੈ ਜਿਸ ਨੇ ਅਜੇ ਤੱਕ ਆਪਣੀ ਇਨ੍ਹਾਂ ਚੋਣਾਂ ਵਿੱਚ ਹੋਈ ਹਾਰ ਨੂੰ ਸਵੀਕਾਰ ਨਹੀਂ ਕੀਤਾ। ਡੋਨਾਲਡ ਟਰੰਪ ਵੱਲੋਂ ਕਾਨੂੰਨ ਜ਼ਰੀਏ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਜਿਸ ਨੂੰ ਪੈਨਸਲਵੇਨੀਆ, ਜਾਰਜੀਆ ਅਤੇ ਐਰੀਜ਼ੋਨਾ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਹੈ। ਇਸ ਸਮੇਂ ਟਰੰਪ ਆਪਣੀ ਅਗਲੀ ਰਣਨੀਤੀ ਬਣਾ ਰਹੇ ਹਨ ਜਿਸ ਵਿੱਚ ਉਨ੍ਹਾਂ ਵੱਲੋਂ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਉਹ ਕਿਸੇ ਵੀ ਹਾਲ ਵਿੱਚ ਇਸ ਪਾਰਟੀ ਤੋਂ ਆਪਣਾ ਰੁਤਬਾ ਨਹੀਂ ਖੋਹਣਾ ਚਾਹੁੰਦੇ। ਇਸ ਲਈ ਡੋਨਾਲਡ ਟਰੰਪ ਆਪਣੇ ਕਰੀਬੀ ਨੇਤਾ ਰੋਤ੍ਰਾ ਮੈਕਡੈਨੀਅਲ ਨੂੰ ਹੀ ਰਿਪਬਲਿਕਨ ਪਾਰਟੀ ਦੀ ਰਾਸ਼ਟਰੀ ਪ੍ਰਮੁੱਖ ਬਣਾਈ ਰੱਖਣਾ ਚਾਹੁੰਦੇ ਹਨ। ਇਸ ਖ਼ਬਰ ਦੀ ਪੁਸ਼ਟੀ ਨਿਊਯਾਰਕ ਟਾਇਮਸ ਵੱਲੋਂ ਵੀ ਕੀਤੀ ਗਈ ਹੈ ਜਿਸ ਵਿੱਚ ਮੈਕਡੈਨੀਅਲ ਨੇ ਕੁਝ ਕਿਹਾ ਹੈ ਕਿ ਉਹ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਬਣ ਕੇ ਟਰੰਪ ਗਰੁੱਪ ਦਾ ਸਮਰਥਨ ਕਰਨਾ ਚਾਹੁੰਦੀ ਹੈ।

ਕੁਝ ਮਾਹਰਾਂ ਦੀ ਮੰਨੀਏ ਤਾਂ ਇਹਨਾਂ ਦਾ ਵਿਚਾਰ 2024 ਦੀਆਂ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਰਾਸ਼ਟਰਪਤੀ ਬਣਨ ਦੀ ਦਾਅਵੇਦਾਰੀ ਨੂੰ ਮਜ਼ਬੂਤ ਰੱਖਣਾ ਹੈ। ਪਰ ਇਸ ਸਮੇਂ ਕੁਝ ਰਿਪਬਲਿਕਨ ਨੇਤਾ ਡੋਨਾਲਡ ਟਰੰਪ ਦੀ ਇਸ ਕਾਰਵਾਈ ਦੇ ਖਿਲਾਫ਼ ਹਨ ਪਰ ਕੁਝ ਬੋਲ ਨਹੀਂ ਰਹੇ। ਉਧਰ ਸੀ ਐੱਨ ਐੱਨ ਦੀ ਰਿਪੋਰਟ ਜ਼ਰੀਏ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਪਾਰਟੀ ਮੈਂਬਰ ਕਾਨੂੰਨੀ ਪੈਂਤਰਿਆਂ ਜ਼ਰੀਏ ਚੋਣਾਂ ਵਿੱਚ ਹੋਈ ਆਪਣੀ ਹਾਰ ਦਾ ਗੁੱਸਾ ਦਿਖਾ ਰਹੇ ਹਨ।

ਪੈਨਸਲਵੇਨੀਆ ਤੋਂ ਐਤਵਾਰ ਨੂੰ ਸੈਨੇਟਰ ਪੈਟ ਟੂਮੀ ਨੇ ਕਿਹਾ ਕਿ 6 ਲੱਖ ਵੱਧ ਵੋਟਾਂ ਜਿੱਤ ਕੇ ਜੋਅ ਬਾਈਡਨ ਰਾਸ਼ਟਰਪਤੀ ਬਣ ਚੁੱਕੇ ਹਨ। ਜਦ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਕਰ ਲਿਆ ਗਿਆ ਹੈ ਅਤੇ ਉਹ ਚੋਣਾਂ ਹਾਰ ਚੁੱਕੇ ਹਨ। ਪੈਟ ਟੂਮੀ ਨੇ ਅੱਗੇ ਕਿਹਾ ਕਿ ਜੋਅ ਬਾਈਡਨ ਦੀ ਇਸ ਜਿੱਤ ਉੱਪਰ ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਟਰੰਪ ਨੂੰ ਵੀ ਇਹ ਆਖਾਂਗਾ ਕਿ ਉਹ ਮਰਿਆਦਾ ਦਾ ਸਨਮਾਨ ਕਰਨ ਕਿਉਂਕਿ ਇਹ ਫੈਸਲਾ ਦੇਸ਼ ਵਾਸੀਆਂ ਦਾ ਫ਼ੈਸਲਾ ਹੈ ਅਤੇ ਇਹ ਦੇਸ਼ ਦੇ ਹਿੱਤ ਲਈ ਹੀ ਹੈ।