ਕੈਨੇਡਾ ਵਿੱਚ ਵੋਟਿੰਗ ਸ਼ੁਰੂ ਹੋਣ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਸਾਰੇ ਹੀ ਰਾਜਨੀਤਕ ਦਲ ਪੱਬਾਂ ਭਾਰ ਹੋ ਕੇ ਜ਼ੋਰ ਲਗਾ ਰਹੇ ਹਨ। ਹਰ ਕੋਈ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰਦੀ ਹੈ। ਜਦ ਕਿ ਚੋਣ ਸਰਵੇਖਣ ਦੱਸਦੇ ਹਨ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਦੋ ਜਾਂ ਦੋ ਤੋਂ ਵੱਧ ਪਾਰਟੀਆਂ ਨੂੰ ਮਿਲ ਕੇ ਸਰਕਾਰ ਬਣਾਉਣੀ ਪਵੇਗੀ। ਚੋਣ ਸਰਵੇਖਣ ਦੱਸਦੇ ਹਨ ਕਿ ਲਿਬਰਲ ਅਤੇ ਕੰਜਰਵੇਟਿਵ ਪਾਰਟੀ ਲਗਭਗ ਬਰਾਬਰੀ ਤੇ ਚੱਲ ਰਹੀਆਂ ਹਨ। ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਸਰਕਾਰ ਬਣਾਉਣ ਵਿੱਚ ਕਿਸੇ ਵੀ ਤੀਸਰੀ ਧਿਰ ਦਾ ਯੋਗਦਾਨ ਹੀ ਕੰਮ ਕਰੇਗਾ।
ਜਿਸ ਤਰ੍ਹਾਂ ਐਨਡੀਪੀ ਮੁਖੀ ਜਗਮੀਤ ਸਿੰਘ ਨੇ ਆਪਣੀ ਪਾਰਟੀ ਦੀ ਚੋਣ ਕੰਪੇਨ ਚਲਾਈ ਹੈ। ਫੈਡਰਲ ਲੀਡਰਾਂ ਨਾਲ ਬਹਿਸ ਦੌਰਾਨ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਹਨ। ਉਨ੍ਹਾਂ ਤੋਂ ਹਰ ਕੈਨੇਡਾ ਵਾਸੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਹਰ ਮੁੱਦੇ ਤੇ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਹੋਣ ਦਾ ਸਬੂਤ ਦਿੱਤਾ। ਜਿਸ ਕਰਕੇ ਉਨ੍ਹਾਂ ਦੀ ਹਰ ਪਾਸੇ ਪ੍ਰਸੰਸਾ ਹੋਈ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਦੀ ਇਸ ਪ੍ਰਸੰਸਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ।
ਜਗਮੀਤ ਸਿੰਘ ਦੀ ਪਤਨੀ ਗੁਰਕਿਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਜਗਮੀਤ ਸਿੰਘ ਨਾਲ ਇੱਕ ਕਪਲ ਫੋਟੋ ਸਾਂਝੀ ਕੀਤੀ। ਜਿਸ ਦੇ ਨੀਚੇ ਲਿਖਿਆ ਗਿਆ ਕਿ ਤੁਸੀਂ ਹਮੇਸ਼ਾ ਹੀ ਮੇਰੀਆਂ ਕਿਤਾਬਾਂ ਵਿੱਚ ਜੇਤੂ ਹੋ। ਇਸ ਤੋਂ ਬਾਅਦ ਜਗਮੀਤ ਸਿੰਘ ਦੀ ਭਰਜਾਈ ਸਤਵੀਰ ਕੌਰ ਨੇ ਵੀ ਸਟੋਰੀ ਪਾ ਕੇ ਜਗਮੀਤ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਆਖਰ ਉਹ ਦਿਨ ਆ ਗਿਆ। ਨਤੀਜੇ ਜੋ ਮਰਜੀ ਹੋਣ। ਕੋਈ ਪ੍ਰਵਾਹ ਨਹੀਂ ਤੁਸੀਂ ਪਹਿਲਾਂ ਹੀ ਜਿੱਤ ਚੁੱਕੇ ਹੋ। ਇਸ ਤਰ੍ਹਾਂ ਹੀ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਵੀ ਆਪਣੀ ਅਤੇ ਜਗਮੀਤ ਸਿੰਘ ਦੀ ਹੱਥ ਮਿਲਾਉਂਦੇ ਹੋਏ ਫੋਟੋ ਪਾ ਕੇ ਲਿਖਿਆ ਹੈ ਕਿ
ਉਹ ਦੱਸਣਾ ਚਾਹੁੰਦੇ ਹਨ ਕਿ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਕਿੰਨਾ ਮਾਣ ਦਿੱਤਾ ਹੈ। ਜਿਸ ਤਰੀਕੇ ਨਾਲ ਜਗਮੀਤ ਸਿੰਘ ਨੇ ਕੰਪੇਨ ਨੂੰ ਚਲਾਇਆ ਹੈ। ਹੋਰ ਕੋਈ ਨਹੀਂ ਚਲਾ ਸਕਦਾ। ਤੁਸੀਂ ਸੱਚ ਬੋਲਿਆ ਹੈ ਅਤੇ ਤੁਹਾਡੀ ਤਾਕਤ ਨੇ ਹੋਰਾਂ ਦੀ ਵੀ ਹੌਸਲਾ ਅਫ਼ਜਾਈ ਕੀਤੀ ਹੈ। ਤੁਸੀਂ ਸਾਨੂੰ ਉਮੀਦ ਦਿਖਾਈ ਕਿ ਕੈਨੇਡਾ ਨੂੰ ਚੰਗਾ ਬਣਾਉਣਾ ਮੁਮਕਿਨ ਹੈ। ਇਸ ਲਈ ਕੋਈ ਪ੍ਰਵਾਹ ਨਹੀਂ ਕਿ ਕੱਲ੍ਹ ਕੀ ਹੋਵੇਗਾ। ਤੁਸੀਂ ਅੱਜ ਜਿੱਤ ਚੁੱਕੇ ਹੋ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਲੋਕ ਵੀ ਜਗਮੀਤ ਸਿੰਘ ਨੂੰ ਅਤੇ ਆਪਣੇ ਮਨਪਸੰਦੀਦਾ ਲੀਡਰਾਂ ਨੂੰ ਹੌਸਲਾ ਦੇ ਰਹੇ ਹਨ।
