Home / ਤਾਜਾ ਜਾਣਕਾਰੀ / ਸ਼ਹੀਦ ਭਗਤ ਸਿੰਘ ਦੇ ਪਿੰਡੋਂ ਆਈ ਵੱਡੀ ਖਬਰ -ਕੀਤਾ ਗਿਆ ਇਹ ਕੰਮ ਪੈ ਗਿਆ ਰੌਲਾ

ਸ਼ਹੀਦ ਭਗਤ ਸਿੰਘ ਦੇ ਪਿੰਡੋਂ ਆਈ ਵੱਡੀ ਖਬਰ -ਕੀਤਾ ਗਿਆ ਇਹ ਕੰਮ ਪੈ ਗਿਆ ਰੌਲਾ

ਆਈ ਤਾਜ਼ਾ ਵੱਡੀ ਖਬਰ

ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ । ਸ਼ਹੀਦਾਂ ਦੇ ਵੱਲੋਂ ਆਪਣੀ ਜਾਨ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ । ਪੰਜਾਬ ਦੀ ਧਰਤੀ ਤੋਂ ਕਈ ਸ਼ਹੀਦਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅੱਡੀ ਚੋਟੀ ਦਾ ਦਮ ਲਗਾਇਆ ਤੇ ਇਸ ਦੌਰਾਨ ਕਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਤੱਕ ਦੇਸ਼ ਤੋਂ ਵਾਰ ਦਿੱਤੀਆਂ । ਬੇਸ਼ੱਕ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕਰ ਦਿੱਤੀਆਂ ਪਰ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਭਾਰਤ ਦੇਸ਼ ਨੂੰ ਸਦਾ ਸਦਾ ਲਈ ਆਜ਼ਾਦ ਕਰਵਾ ਦਿੱਤਾ । ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦਾ ਵੀ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਵੱਡਾ ਯੋਗਦਾਨ ਹੈ ।

ਇਸ ਦੇ ਚੱਲਦਿਆਂ ਹੁਣ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਸ਼ਹੀਦ ਭਗਤ ਸਿੰਘ ਦੇ ਪਿੰਡੋਂ ਬੰਗਾ ਤੋ । ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਬਣੀ ਉਨ੍ਹਾਂ ਦੀ ਸਮਾਰਕ ਦੇ ਲਾਗੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਦੇ ਵੱਲੋਂ ਇਕ ਬੋਹੜ ਲਗਾਇਆ ਗਿਆ ਸੀ ਜਿਸ ਨੂੰ ਕਿ ਸੁੰਦਰੀਕਰਨ ਦੇ ਤਹਿਤ ਵਿਭਾਗ ਦੇ ਵੱਲੋਂ ਪੁੱਟ ਦਿੱਤਾ ਗਿਆ । ਇਸ ਬੋਹੜ ਨੂੰ ਪੁੱਟਣ ਦੇ ਚਲਦੇ ਵੱਖ ਵੱਖ ਜੱਥੇਬੰਦੀਆਂ ਦੇ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ ਵੱਖ ਵੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਵੱਲੋਂ ਇਸ ਬੋਹੜ ਨੂੰ ਪੱਟਣ ਦੀ ਕਿਸੇ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਗਈ ਸੀ ।

ਜ਼ਿਕਰਯੋਗ ਹੈ ਕਿ ਇਸ ਜਥੇਬੰਦੀਆਂ ਦੇ ਆਗੂਆਂ ਦੇ ਵਲੋਂ ਪ੍ਰਸ਼ਾਸਨ ਦੇ ਕੋਲੋਂ ਬੇਨਤੀ ਕੀਤੀ ਗਈ ਹੈ ਕਿ ਕੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ਦੇ ਆਲੇ ਦੁਆਲੇ ਲੱਗੇ ਲਗਾਏ ਗਏ ਰੁੱਖਾਂ ਨੂੰ ਪੁੱਟਿਆ ਨਾ ਜਾਵੇ ਕਿਉਂਕਿ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਕਾਫ਼ੀ ਠੇਸ ਪਹੁੰਚ ਰਹੀ ਹੈ ।

ਜਿੱਥੇ ਵੱਖ ਵੱਖ ਜੱਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉਥੇ ਹੀ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਸਾਂਝੀਆਂ ਕਰ ਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸਮਾਰਕ ਦੇ ਆਲੇ ਦੁਆਲੇ ਲਗਾਏ ਰੁੱਖਾਂ ਨੂੰ ਪੁੱਟਣ ਦਾ ਵਿਰੋਧ ਕੀਤਾ ਗਿਆ ਹੈ ।