Home / ਤਾਜਾ ਜਾਣਕਾਰੀ / ਸਕੂਲਾਂ ਦੀਆਂ ਛੁਟੀਆਂ ਮਨਾ ਰਹੇ ਬੱਚਿਆਂ ਲਈ ਸਕੂਲੋਂ ਆਈ ਇਹ ਵੱਡੀ ਖਬਰ ਹੋ ਗਿਆ ਐਲਾਨ

ਸਕੂਲਾਂ ਦੀਆਂ ਛੁਟੀਆਂ ਮਨਾ ਰਹੇ ਬੱਚਿਆਂ ਲਈ ਸਕੂਲੋਂ ਆਈ ਇਹ ਵੱਡੀ ਖਬਰ ਹੋ ਗਿਆ ਐਲਾਨ

ਬੱਚਿਆਂ ਲਈ ਸਕੂਲੋਂ ਆਈ ਇਹ ਵੱਡੀ ਖਬਰ

5ਵੀ ਅਤੇ 8ਵੀ ਕਲਾਸ ਲਈ ਆਨਲਾਇਨ ਦਾਖਿਲਾ ਫ਼ਾਰਮ ਨਾ ਭਰਨ ਵਾਲੇ ਵਿਦਿਆਰਥੀ ਹੁਣ ਪ੍ਰੀਖਿਆ ਵਿੱਚ ਨਹੀਂ ਬੈਠ ਸਕਣਗੇ । ਇਸ ਮਾਮਲੇ ਵਿੱਚ ਐੱਸਸੀਈਆਰਟੀ ਦੇ ਡਾਇਰੇਕਟਰ ਇੰਦਰਜੀਤ ਸਿੰਘ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੇਂਡਰੀ / ਐਲੀਮੈਂਟਰੀ, ਬੀਪੀਈਓਜ ਅਤੇ ਸਾਰੇ ਸਕੂਲ ਮੁਖੀਆਂ ਨੂੰ ਜਲਦ ਹੀ ਆਨਲਾਇਨ ਦਾਖਿਲਾ ਫ਼ਾਰਮ ਭਰਨ ਦੇ ਆਦੇਸ਼ ਦਿੱਤੇ ਗਏ ਹਨ ।

ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਗਈ । ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਦਾ ਆਨਲਾਇਨ ਦਾਖਿਲਾ ਫ਼ਾਰਮ ਨਾ ਭਰਨਾ ਇੱਕ ਗੰਭੀਰ ਮਾਮਲਾ ਹੈ । ਉਨ੍ਹਾਂ ਨੇ ਕਿਹਾ ਕਿ ਜਿਸ ਵਿਦਿਆਰਥੀ ਵੱਲੋਂ ਆਨਲਾਇਨ ਫ਼ਾਰਮ ਨਹੀਂ ਭਰਿਆ ਜਾਵੇਗਾ ਉਹ ਸਾਲਾਨਾ ਪ੍ਰੀਖਿਆ ਵਿੱਚ ਨਹੀਂ ਬੈਠ ਸਕੇਗਾ । ਜਿਸ ਕਾਰਨ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਜਲਦ ਹੀ ਇਹ ਫਾਰਮ ਭਰਨ ਦੀ ਹਿਦਾਇਤ ਦਿੱਤੀ ਗਈ ਹੈ ।

ਦੱਸ ਦੇਈਏ ਕਿ 5ਵੀ ਦੀ ਪ੍ਰੀਖਿਆ 18 ਫਰਵਰੀ ਤੋਂ ਅਤੇ 8ਵੀ ਦੀ 3 ਮਾਰਚ ਤੋਂ ਸ਼ੁਰੂ ਹੋਵੇਗੀ । ਦਰਅਸਲ, ਕਾਫ਼ੀ ਸਮੇਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਪਟਿਆਲਾ ਜਿਲ੍ਹੇ ਵਿੱਚ ਪੰਜਵੀਂ ਕਲਾਸ ਵਿੱਚ 12 ਹਜਾਰ 296 ਵਿਦਿਆਰਥੀ ਹਨ ।

ਇਸ ਮਾਮਲੇ ਵਿੱਚ ਐਲੀਮੈਂਟਰੀ ਟੀਚਰਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਪਿਊਟਰ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਾਉਣ ਲਈ ਵਿਦਿਆਰਥੀਆਂ ਨੂੰ ਸਾਇਬਰ ਕੈਫੇ ਜਾਣਾ ਪੈਂਦਾ ਹੈ ।ਉਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਮਨੋਜ ਘਈ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ਵਿੱਚ ਸ਼ਾਮਿਲ 12ਵੀ , 10ਵੀ, 8ਵੀ ਅਤੇ 5ਵੀ ਕਲਾਸ ਦੇ ਸਾਰੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ । ਜਿਸ ਕਾਰਨ ਬੋਰਡ ਦੀ ਵੈਬਸਾਈਟ ਵੀ ਬਹੁਤ ਹੌਲੀ ਚੱਲ ਰਹੀ ਹੈ ।