Home / ਤਾਜਾ ਜਾਣਕਾਰੀ / ਸਰਕਾਰ ਨੇ ਖੇਡ ਦਿੱਤਾ ਇਹ ਨਵਾਂ ਦਾਅ – ਕਿਸਾਨ ਅੰਦੋਲਨ ਬਾਰੇ ਹੁਣ ਆ ਗਈ ਇਹ ਵੱਡੀ ਖਬਰ

ਸਰਕਾਰ ਨੇ ਖੇਡ ਦਿੱਤਾ ਇਹ ਨਵਾਂ ਦਾਅ – ਕਿਸਾਨ ਅੰਦੋਲਨ ਬਾਰੇ ਹੁਣ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਬੀਤੇ ਸਾਲ ਦੇ ਨਵੰਬਰ ਮਹੀਨੇ ਖੇਤੀ ਕਾਨੂੰਨਾਂ ਦੇ ਨਾਮ ‘ਤੇ ਚਲਦੀ ਆ ਰਹੀ ਖਿਚੋਤਾਣ ਵਧਦੀ ਹੀ ਜਾ ਰਹੀ ਹੈ। ਇਸ ਦਾ ਹੱਲ ਕਰਨ ਦੇ ਲਈ ਦੋਵੇਂ ਧਿਰਾਂ ਦੀ ਆਪਸ ਦੇ ਵਿੱਚ 7 ਵਾਰ ਮੀਟਿੰਗ ਹੋ ਚੁੱਕੀ ਹੈ ਜੋ ਹੁਣ ਤੱਕ ਸਫਲ ਨਹੀਂ ਹੋ ਪਾਈ। ਇਸੇ ਦੌਰਾਨ ਹੀ ਰੋਜ਼ਾਨਾ ਇਸ ਖੇਤੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਸੁਨਣ ਵਿੱਚ ਆ ਰਹੀਆਂ ਹਨ। ਅਜਿਹੇ ਸਮੇਂ ਇੱਕ ਹੋਰ ਸ-ਨ-ਸ-ਨੀ-ਖੇ-ਜ਼ ਖਬਰ ਦਾ ਪਤਾ ਲੱਗਾ ਹੈ ਜਿਸ ਨੂੰ ਲੈ ਕੇ ਕਿਸਾਨ ਜਥੇ ਬੰਦੀਆਂ ਨੇ ਅਹਿਮ ਐਲਾਨ ਕੀਤੇ ਹਨ।

ਜਿਥੇ ਇਕ ਪਾਸੇ ਦੋਵਾਂ ਧਿਰਾਂ ਦੇ ਵਿਚਕਾਰ ਖੇਤੀ ਅਾਰਡੀਨੈਂਸਾਂ ਅਤੇ ਫਸਲਾਂ ਦੇ ਐਮਐਸਪੀ ਉੱਪਰ ਗੱਲ ਬਾਤ ਚੱਲ ਰਹੀ ਹੈ ਉਥੇ ਹੀ ਕਿਸਾਨ ਆਗੂਆਂ ਨੇ ਇੱਕ ਦੋ-ਸ਼ ਲਗਾਉਂਦੇ ਹੋਏ ਆਖਿਆ ਹੈ ਕਿ ਇਸ ਅੰਦੋਲਨ ਦੇ ਵਿਚ ਵਿਰੋਧੀ ਤਾਕਤਾਂ ਵੱਲੋਂ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਜਥੇ ਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਰੋਧੀ ਤਾਕਤਾਂ ਨੇ ਇਕ ਕੰਪਿਊਟਰ ਯੁਕਤ ਕਾਲ ਨੂੰ ਤਿਆਰ ਕੀਤਾ ਹੈ ਜੋ ਕਿਸਾਨਾਂ ਅਤੇ ਹੋਰ ਆਮ ਲੋਕਾਂ ਦੇ ਮੋਬਾਈਲ ਜ਼ਰੀਏ ਉਹਨਾਂ ਕੋਲ ਪੁੱਜ ਰਹੀ ਹੈ।

ਇਸ ਕਾਲ ਦੇ ਵਿੱਚ ਖੇਤੀ ਬਿੱਲਾਂ ਦੇ ਫਾਇਦੇ ਨੂੰ ਦੱਸਦੇ ਹੋਏ ਇਸ ਅੰਦੋਲਨ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹਾ ਹੈ। ਵੱਖ ਵੱਖ ਲੋਕਾਂ ਨੂੰ ਆ ਰਹੀ ਇਸ ਕੰਪਿਊਟਰ ਯੁਕਤ ਕਾਲ ਦੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂ ਹੁਣ ਸਰਕਾਰ ਦੇ ਨਾਲ ਹਨ ਅਤੇ ਉਹ ਇਨ੍ਹਾਂ ਕਾਨੂੰਨਾਂ ਨੂੰ ਮੰਨ ਚੁੱਕੇ ਹਨ। ਕਿਸਾਨ ਆਗੂਆਂ ਨੇ ਇਸ ਗੱਲ ਉਪਰ ਜ਼ੋਰ ਦਿੰਦੇ ਹੋਏ ਆਖਿਆ ਕਿ ਇਸ ਕੰਪਿਊਟਰ ਯੁਕਤ ਕਾਲ ਦੇ ਜ਼ਰੀਏ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਖੇਤੀ ਅੰਦੋਲਨ ਨੂੰ ਬ-ਦ-ਨਾ-ਮ ਕਰਨ ਦੀ

ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਵੱਖ-ਵੱਖ ਲੋਕਾਂ ਦੇ ਮਨਾਂ ਵਿਚ ਇਸ ਗੱਲ ਦਾ ਭਰਮ ਭੁਲੇਖਾ ਵੀ ਪਾਇਆ ਜਾ ਰਿਹਾ ਹੈ ਕਿ ਇਹਨਾਂ ਧਰਨਿਆ ਉੱਪਰ ਬੈਠੇ ਹੋਏ ਸਾਰੇ ਲੋਕ ਦੇਸ਼ ਵਿਰੋਧੀ ਹਨ। ਕਿਸਾਨ ਆਗੂਆਂ ਨੇ ਵੱਡੇ ਪੱਧਰ ਉੱਪਰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਇਸ ਸਮੇਂ ਦੇ ਵਿਚ ਆਪਣੀ ਇਕਜੁੱਟਤਾ ਉਪਰ ਜ਼ੋਰ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਭਾਰੀ ਮੀਂਹ ਅਤੇ ਠੰਡ ਦੇ ਬਾਵਜੂਦ ਡਟੇ ਰਹੇ ਉਸੇ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਵਿਰੁੱਧ ਵੀ ਇਕਜੁੱਟ ਹੋ ਕੇ ਡਟੇ ਰਹਿਣਾ ਪਵੇਗਾ।