Home / ਘਰੇਲੂ ਨੁਸ਼ਖੇ / ਸਰਦਾਰ ਜੀ ਨੇ ਦੱਸੀ ਕਮਾਲ ਦੀ ਜਾਣਕਾਰੀ ਕੌੜਾ ਸੱਚ ਸਾਹਮਣੇ ਆਇਆ ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ, ਕਿਹੜਾ ਜ਼ਹਿਰ ਅਤੇ ਕਿਹੜਾ ਅੰਮ੍ਰਿਤ

ਸਰਦਾਰ ਜੀ ਨੇ ਦੱਸੀ ਕਮਾਲ ਦੀ ਜਾਣਕਾਰੀ ਕੌੜਾ ਸੱਚ ਸਾਹਮਣੇ ਆਇਆ ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ, ਕਿਹੜਾ ਜ਼ਹਿਰ ਅਤੇ ਕਿਹੜਾ ਅੰਮ੍ਰਿਤ

ਗਾਂ ਦੇ ਦੁੱਧ ਜਾਂ ਮੱਝ ਦੇ ਦੁੱਧ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਲਾਭਕਾਰੀ ਹੈ। ਜਾਂ ਕਿਹੜੇ ਦੁੱਧ ਵਿਚ ਜ਼ਿਆਦਾ ਗੁਣ ਹਨ ਜਾਂ ਕਿਹੜੇ ਦੁੱਧ ਵਿਚ ਜ਼ਿਆਦਾ ਔਗੁਣ ਹਨ। ਇਸ ਸਬੰਧੀ ਇਹ ਜਾਣਕਾਰੀ ਬਹੁਤ ਮਹੱਤਵਪੂਰਣ ਹੋਵੇਗੀ। ਬਹੁਤ ਸਾਰੇ ਲੋਕ ਮੱਝ ਦੇ ਦੁੱਧ ਨੂੰ ਚੰਗਾ ਸਮਝਦੇ ਹਨ ਅਤੇ ਗਾਂ ਦੇ ਦੁੱਧ ਨੂੰ ਮਾੜਾ।

ਪਰ ਬਹੁਤ ਸਾਰੇ ਲੋਕ ਗਾਂ ਦੇ ਦੁੱਧ ਨੂੰ ਜ਼ਿਆਦਾ ਲਾਭਕਾਰੀ ਮੰਨਦੇ ਹਨ ਜਦ ਕਿ ਮੱਝ ਦੇ ਦੁੱਧ ਨੂੰ ਚੰਗਾ ਮੰਨਦੇ। ਇਸ ਸਬੰਧੰਤ ਅਮੈਰੀਕਨ ਫੂਡ ਐਸੋਸੀਏਸ਼ਨ ਦੇ ਡਾਟੇ ਤੋਂ ਜਾਣਕਾਰੀ ਮਿਲ ਜਾਵੇਗੀ। ਇਸ ਲਬੋਟਰੀ ਦੇ ਰਾਹੀਂ ਵੱਖ-ਵੱਖ ਭੋਜਨਾ ਉਤੇ ਸਰਚ ਕੀਤੀ ਜਾਂਦੀ ਹੈ।ਗਾਂ ਦੇ ਦੁੱਧ ਵਿੱਚੋਂ ਪਾਣੀ ਦੀ ਮਾਤਰਾ 87.8 ਪ੍ਰਤੀਸ਼ਤ ਹੁੰਦੀ ਹੈ।

ਮੱਝ ਦੇ ਦੁੱਧ ਵਿੱਚ ਪਾਣੀ ਦੀ ਮਾਤਰਾ 81.1 ਪ੍ਰਤੀਸ਼ਤ ਹੁੰਦੀ ਹੈ। ਇਸ ਕਰਕੇ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਜ਼ਿਆਦਾ ਪਤਲਾ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ 4.5 ਪ੍ਰਤੀਸ਼ਤ ਹੁੰਦੀ ਹੈ। ਇਸ ਦੇ ਬਾਵਜੂਦ ਗਾਂ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ 3.2 ਪ੍ਰਤੀਸ਼ਤ ਹੁੰਦੀ ਹੈ। ਇਸ ਲਈ ਜ਼ਿਆਦਾਤਰ ਮੱਝ ਦਾ ਦੁੱਧ ਲਾਭਕਾਰੀ ਮੰਨਿਆ ਜਾਂਦਾ ਹੈ।

ਕਿਉਂਕਿ ਤੰਦਰੁਸਤ ਸਰੀਰ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਤੋਂ ਇਲਾਵਾ ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 8.0 ਪ੍ਰਤੀਸ਼ਤ ਪਾਈ ਜਾਂਦੀ ਹੈ। ਜਦਕਿ ਗਾਂ ਦੇ ਦੁੱਧ ਵਿੱਚ 3.9 ਪ੍ਰਤੀਸ਼ਤ ਹੁੰਦੀ ਹੈ।ਕਾਰਬੋਹਾਈਡਰੇਟ ਜੋ ਸਰੀਰ ਲਈ ਬਹੁਤ ਲਾਭਕਾਰੀ ਹਨ ਇਨ੍ਹਾਂ ਦੀ ਮਾਤਰਾ ਗਾਂ ਦੇ ਦੁੱਧ ਅਤੇ ਮੱਝ ਦੇ ਦੁੱਧ ਵਿੱਚ ਤਕਰੀਬਨ ਬਰਾਬਰ ਹੀ ਹੁੰਦੀ ਹੈ।
ਹੱਡੀਆਂ ਦੀ ਮਜ਼ਬੂਤੀ ਲਈ ਅਤੇ ਬੱਚਿਆਂ ਦੇ ਵਾਧੇ ਲਈ ਮੱਝ ਦਾ ਦੁੱਧ ਬਹੁਤ ਲਾਭਕਾਰੀ ਹੈ। ਇਸ ਤੋਂ ਇਲਾਵਾ ਸੋਡੀਅਮ ਦੀ ਮਾਤਰਾ ਮੱਝ ਦੇ ਦੁੱਧ ਵਿਚ 127 ਮਿਲੀਗ੍ਰਾਮ ਹੁੰਦੀ ਹੈ। ਅਤੇ ਗਾਂ ਦੇ ਦੁੱਧ ਵਿੱਚ 105 ਮਿਲੀਗ੍ਰਾਮ ਪਾਈ ਜਾਂਦੀ ਹੈ। ਵਿਟਾਮਿਨ ਏ ਅੱਖਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੈ। ਵਿਟਾਮਿਨ ਏ ਦੀ ਜ਼ਿਆਦਾ ਮਾਤਰਾ ਮੱਝ ਦੇ ਦੁੱਧ ਵਿਚ ਹੁੰਦੀ ਹੈ।[/caption]
ਤਕਰੀਬਨ 9 ਪ੍ਰਤੀਸ਼ਤ ਮਾਂ ਦੇ ਦੁੱਧ ਵਿੱਚ ਵਿਟਾਮਿਨ ਏ ਦੀ ਹੁੰਦੀ ਹੈ। ਜਦੋਂਕਿ ਗਾਂ ਦੇ ਦੁੱਧ ਵਿੱਚ ਸਿਰਫ 7 ਪ੍ਰਤੀਸ਼ਤ ਮਾਤਰਾ ਹੁੰਦੀ ਹੈ। ਇਸ ਲਈ ਮੱਝ ਦਾ ਦੁੱਧ ਜ਼ਿਆਦਾ ਲਾਭਕਾਰੀ ਅਤੇ ਤੰਦਰੁਸਤ ਸਿਹਤ ਲਈ ਜ਼ਿਆਦਾ ਜ਼ਰੂਰੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।