Home / ਘਰੇਲੂ ਨੁਸ਼ਖੇ / ਸਰਦੀਆਂ ਚ ਸਿਰਫ਼ 15 ਮਿੰਟ ਚ ਦਹੀਂ ਜ਼ਮਾਓ ਇਸ ਕੁੜੀ ਨੇ ਦਸਿਆ ਬਿਲਕੁਲ ਸੌਖਾ ਤੇ ਨਵਾਂ ਤਰੀਕਾ

ਸਰਦੀਆਂ ਚ ਸਿਰਫ਼ 15 ਮਿੰਟ ਚ ਦਹੀਂ ਜ਼ਮਾਓ ਇਸ ਕੁੜੀ ਨੇ ਦਸਿਆ ਬਿਲਕੁਲ ਸੌਖਾ ਤੇ ਨਵਾਂ ਤਰੀਕਾ

ਸਰਦੀਆਂ ਦੇ ਵਿੱਚੋਂ ਦਹੀਂ ਜਾਮਣਾਂ ਬਹੁਤ   ਮੁ ਸ਼ ਕਿ ਲ   ਰਹਿੰਦਾ ਹੈ। ਕਿਉਂਕਿ ਸਰਦੀਆਂ ਦੇ ਦਿਨਾਂ ਵਿੱਚ ਦਹੀਂ ਜਮਾਣ ਲਈ ਜ਼ਰੂਰੀ ਤੱਤ ਨਹੀਂ ਮਿਲਦੇ ਇਸ ਕਾਰਨ ਪੂਰਨ ਰੂਪ ਦੇ ਵਿਚ ਦਹੀਂ ਨਹੀਂ ਬਣਦਾ। ਪਰ ਸਰਦੀਆਂ ਦੇ ਵਿੱਚ ਇਸ ਘਰੇਲੂ ਤਰੀਕੇ ਨਾਲ ਜੇਕਰ ਦਹੀਂ ਜਮਾਇਆ ਜਾਵੇ ਤਾਂ ਬਹੁਤ ਵਧੀਆ ਰਹਿੰਦਾ ਹੈ। ਇਸ ਨੂੰ ਜਮਾਉਣ ਲਈ ਸਿਰਫ਼ 15 ਮਿੰਟ ਦਾ ਸਮਾਂ ਲੱਗੇਗਾ।

ਇਸ ਘਰੇਲੂ ਨੁਸਖੇ ਨਾਲ ਦਹੀ ਜਮਾਉਣ ਲਈ ਬਰਤਨ ਵਿਚ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ।ਦੁੱਧ ਨੂੰ ਗਰਮ ਕਰਦੇ ਸਮੇਂ ਇੱਕ ਦੋ ਵਾਰ ਦੁੱਧ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਅਜਿਹਾ ਕਰਨ ਨਾਲ ਦੁੱਧ ਬਰਤਨ ਨਾਲ ਨਹੀਂ ਜੰਮਦਾ। ਦੁੱਧ ਨੂੰ ਉਬਾਲੀ ਆਉਂਣ ਤੋਂ ਬਾਅਦ   ਅੱ ਗ  ਨੂੰ ਬੰਦ ਕਰ ਦਵੋ। ਹੁਣ ਦੁੱਧ ਨੂੰ ਕੁਝ ਸਮੇਂ ਲਈ ਰੱਖ ਲਵੋ।

ਵਧੀਆ ਤਰੀਕੇ ਨਾਲ ਦਹੀ ਜਮਾਉਣ ਲਈ ਦੁੱਧ ਨੂੰ ਕੋਸਾ ਜਿਹਾ ਕਰ ਲਵੋ। ਹੁਣ ਦਹੀਂ ਜਮਾਉਣ ਲਈ ਜਾਂ ਜਾਗ ਲਗਾਉਣ ਲਈ ਦਹੀਂ ਲੈ ਲਵੋ। ਇਕ ਧਿਆਨ ਰਖਣਾ ਹੈ ਕਿ ਦਹੀਂ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ। ਹੁਣ ਦੋ ਬਰਤਨ ਲੈ ਲਵੋ। ਦੋਨਾਂ ਬਰਤਨਾਂ ਵਿਚ ਦੁੱਧ ਪਾ ਲਵੋ। ਇਸ ਦੁੱਧ ਅਤੇ ਜੇਕਰ ਮਲਾਈ ਆ ਜਾਵੇ ਤਾਂ ਉਸ ਨੂੰ ਉਤਾਰ ਦੇਵੋ।

ਦੋਨਾਂ ਬਰਤਨਾਂ ਵਿਚ ਦਹੀਂ ਜਮਾਉਣ ਲਈ ਦੁੱਧ ਵਿੱਚ ਇੱਕ ਇੱਕ ਚਮਚ ਦਹੀਂ ਦਾ ਮਿਲਾ ਲਵੋ। ਜੇਕਰ ਜ਼ਿਆਦਾ ਮਿਠਾਸ ਵਾਲਾ ਹੈ ਤਾਂ ਦਹੀਂ ਦੇ 2 ਚਮਚ ਵੀ ਵਰਤ ਸਕਦੇ ਹੋ। ਹੁਣ ਦਹੀ ਪਾਉਣ ਤੋਂ ਬਾਅਦ ਦੁੱਧ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਨੂੰ ਹਿਲਾਉਣ ਲਈ ਵੱਡੇ ਚਮਚ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜਾਂ ਗਿਲਾਸ ਜਾਂ ਕੌਲੀ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ।

ਹੁਣ ਦੁੱਧ ਵਾਲੇ ਬਰਤਨ ਨੂੰ ਢੱਕ ਲਵੋ। ਅਤੇ ਇਸ ਨੂੰ ਗਰਮ ਕੱਪੜੇ ਜਾਂ ਕੰਬਲ ਨਾਲ ਚੰਗੀ ਤਰ੍ਹਾਂ ਢੱਕ ਲਵੋ। ਹੁਣ ਇਹ ਦੁੱਧ ਗਰਮੀ ਦੀ ਮਦਦ ਨਾਲ ਅਤੇ ਬੈਕਟੀਰੀਆ ਦੀ ਮਦਦ ਨਾਲ ਦਹੀਂ ਬਣ ਜਾਵੇਗਾ। ਇਹ ਖਾਣ ਵਿੱਚ ਕਾਫੀ ਜ਼ਿਆਦਾ ਸੁਆਦ ਹੁੰਦਾ ਹੈ।ਦੂਜੇ ਬਰਤਣ ਵਾਲੇ ਦੁੱਧ ਨੂੰ ਮਾਈਕਰੋਵੇਵ ਦੀ ਮਦਦ ਨਾਲ ਦਹੀ ਬਣਾਉਣਾ ਹੈ।

ਹੁਣ ਦੁੱਧ ਬਰਤਨ ਨੂੰ ਵੀ ਕੱਪੜੇ ਨਾਲ ਚੰਗੀ ਤਰਾਂ ਲਪੇਟ ਲਵੋ। ਕੱਪੜੇ ਵਿੱਚ ਲਪੇਟ ਕੇ ਇਸ ਨੂੰ ਮਾਈਕਰੋਵੇਵ ਵਿਚ ਰੱਖੋ। ਤਕਰੀਬਨ 15 ਮਿੰਟ ਤੱਕ ਇਸ ਨੂੰ ਮਾਈਕਰੋਵੇਵ ਵਿਚ ਗਰਮ ਕਰੋ। ਮਾਇਕਰੋਵੇਵ ਵਿੱਚੋਂ ਕੱਢ ਕੇ ਇਸ ਨੂੰ ਕੁਝ ਸਮੇਂ ਲਈ ਰੱਖੋ। ਅਜਿਹਾ ਕਰਨ ਨਾਲ ਇਕ ਵਧੀਆ ਦਹੀਂ ਬਣ ਕੇ ਤਿਆਰ ਹੋ ਜਾਵੇਗਾ। ਇਹ ਦਹੀ ਖਾਣ ਵਿੱਚ ਕਾਫੀ ਹੱਦ ਤੱਕ ਵਧੀਆ ਰਹਿੰਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।