Home / ਘਰੇਲੂ ਨੁਸ਼ਖੇ / ਸਰਦੀਆਂ ਚ ਹੱਥਾਂ ਪੈਰਾਂ ਤੇ ਖਾਰਸ਼ ਤੇ ਸੋਜ਼ ਦਾ ਨੁਸਖਾ ਸਰਦਾਰ ਜੀ ਦੇ ਇਸ ਨੁਸਖੇ ਨਾਲ 1 ਦਿਨ ਚ ਬਿਲਕੁਲ ਠੀਕ

ਸਰਦੀਆਂ ਚ ਹੱਥਾਂ ਪੈਰਾਂ ਤੇ ਖਾਰਸ਼ ਤੇ ਸੋਜ਼ ਦਾ ਨੁਸਖਾ ਸਰਦਾਰ ਜੀ ਦੇ ਇਸ ਨੁਸਖੇ ਨਾਲ 1 ਦਿਨ ਚ ਬਿਲਕੁਲ ਠੀਕ

ਆਮ ਕਰਕੇ ਸਰਦੀਆਂ ਦੇ ਮੌਸਮ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਰਦੀਆਂ ਦੇ ਵਿਚ ਖਾਂਸੀ ਜ਼ੁਕਾਮ ਅਤੇ ਬੁਖਾਰ ਤੋਂ ਇਲਾਵਾ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਵਿੱਚ ਸੋਜ ਆ ਜਾਂਦੀ ਹੈ।

ਇਸ ਸੋਜ ਦੇ ਕਾਰਨ ਕਈ ਤਰ੍ਹਾਂ ਦੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਹਨ। ਪੈਰਾਂ ਅਤੇ ਹੱਥਾਂ ਦੀਆ ਉਂਗਲਾਂ ਵਿਚ ਸੋਜ ਆ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਖਾਜ ਹੋਣੀ ਸ਼ੁਰੂ ਹੋ ਜਾਂਦੀ ਹੈ।‌ ਅਜਿਹੀਆਂ ਕਈ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਭ ਤੋਂ ਪਹਿਲਾਂ ਸਰਦੀਆਂ ਦੇ ਮੌਸਮ ਵਿਚ ਜਿਆਦਾ ਠੰਢਾ ਪਾਣੀ ਅਤੇ ਗਰਮ ਪਾਣੀ ਨਹੀਂ ਵਰਤਣਾ ਚਾਹੀਦਾ।ਘਰੇਲੂ ਨੁਸਖਾ ਬਣਾਉਣ ਲਈ ਇਕ ਕਟੋਰੀ ਦੇ ਵਿੱਚ ਸਰੋਂ ਦਾ ਤੇਲ ਲੈ ਲਵੋ। ਉਸ ਵਿਚ ਦੋ ਚਮਚ ਲੌਂਗ ਦਾ ਤੇਲ ਮਿਲਾ ਲਵੋ।

ਹੁਣ ਉਸ ਵਿਚ ਦੋ ਚਮਚ ਅਲਸੀ ਦਾ ਤੇਲ ਪਾ ਲਵੋ। ਹੁਣ ਇਕ ਚਮਚ ਸੁੰਢ ਵੀ ਇਸ ਵਿੱਚ ਮਿਲਾ ਲਵੋ। ਉਸ ਤੋਂ ਬਾਅਦ ਹੁਣ ਇਸ ਵਿਚ 7 ਤੋਂ 8 ਲਸਣ ਦੀਆਂ ਕਲੀਆਂ ਪਾ ਲਵੋ। ‌ ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।

ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਕਾੜਨ ਤੋਂ ਬਾਅਦ ਇਕ ਬਰਤਨ ਵਿਚ ਕੱਢ ਲਵੋ। ਹੁਣ ਇਕ ਵੱਡੇ ਬਰਤਨ ਵਿਚ ਤਕਰੀਬਨ 5 ਲੀਟਰ ਪਾਣੀ ਲੈ ਲਵੋ। ਹੁਣ ਇਸ ਪਾਣੀ ਵਿਚ ਦੋ ਚਮਚ ਨਮਕ ਪਾ ਲਵੋ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨਮਕ ਵਾਲੇ ਪਾਣੀ ਦੇ ਵਿੱਚ ਤਕਰੀਬਨ ਅੱਧਾ ਘੰਟਾ ਪੈਰ ਪਾ ਕੇ ਰੱਖੋ। ਹੁਣ ਪੈਰਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ। ‌ ਹੁਣ ਪੈਰਾਂ ਨੂੰ ਕਿਸੇ ਕੱਪੜੇ ਨੇ ਨਾਲ ਸੁਕਾ ਲਵੋ ਅਤੇ ਸਾਫ਼ ਕਰ ਲਵੋ।ਹੁਣ ਘਰ ਬਣਾਏ ਹੋਏ ਘਰੇਲੂ ਤੇਲ ਦੀ ਵਰਤੋਂ ਕਰੋ। ਤੇਲ ਦੇ ਨਾਲ ਪੈਰਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰਨ ਨਾਲ ਬਹੁਤ ਲਾਭ ਹੁੰਦਾ ਹੈ।

ਹੱਥਾਂ ਅਤੇ ਪੈਰਾਂ ਦੀ ਸੋਜ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਵਿਚ ਖਾਜ ਵੀ ਨਹੀਂ ਹੁੰਦੀ। ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿੱਚ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਿਆ ਗਿਆ ਹੈ।