Home / ਘਰੇਲੂ ਨੁਸ਼ਖੇ / ਸਰਵਾਈਕਲ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਕੁੜੀ ਨੇ ਦਸਿਆ ਹੁਣ ਤਕ ਦਾ ਸਭ ਤੋਂ ਸੌਖਾ ਤੇ ਪੱਕਾ ਤਰੀਕਾ

ਸਰਵਾਈਕਲ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਕੁੜੀ ਨੇ ਦਸਿਆ ਹੁਣ ਤਕ ਦਾ ਸਭ ਤੋਂ ਸੌਖਾ ਤੇ ਪੱਕਾ ਤਰੀਕਾ

ਸਿਰ ਹੇਠਾਂ ਕਰਕੇ ਕੰਮ ਕਰਨ ਨਾਲ ਬਹੁਤ ਸਾਰੇ ਲੋਕਾਂ ਦੇ ਮੋਡਿਆਂ ਅਤੇ ਗਰਦਨ ਵਿੱਚ ਦਰਦ ਹੋਣ ਲੱਗਦਾ ਹੈ। ਕਈ ਵਾਰ ਇਹ ਦਰਦ ਬਹੁਤ ਜ਼ਿਆਦਾ ਵੱਧ ਜਾਦਾ ਹੈ ਅਤੇ ਸੋਜ ਵੀ ਆ ਜਾਦੀ ਹੈ। ਅਕਸਰ ਗਰਦਨ ਦਰਦ ਹੋਣ ਕਾਰਨ ਸਰਵਾਈਕਲ ਰੋਗ ਹੋ ਜਾਦਾ ਹੈ। ਇਹ ਰੋਗ ਕਾਫ਼ੀ ਗੰਭੀਰ ਮੰਨਿਆ ਜਾਂਦਾ ਹੈ।

ਕਈ ਲੋਕ ਇਸ ਰੋਗ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਜਾਂ ਮੂਵ ਵਰਤਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਇਸ ਰੋਗ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਰਵਾਈਕਲ ਵਰਗੇ ਰੋਗ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰਨੀ ਚਾਹੀਦੀ ਹੈ। ਜਿਵੇਂ ਗਰਦਨ ਨੂੰ ਸੱਜੇ ਖੱਬੇ ਕਰਨਾ।

ਇਸ ਕਸਰਤ ਨੂੰ ਰੋਜ਼ਾਨਾ ਸਵੇਰੇ ਸ਼ਾਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਹਾਂ ਅਤੇ ਮੋਢੇ ਦੀ ਕਸਰਤ ਵੀ ਕਰਨੀ ਬਹੁਤ ਫਾਇਦੇਮੰਦ ਹੁੰਦੀ ਹੈ। ਕਿਉਂਕਿ ਅਜਿਹਾ ਕਰਨ ਨਾਲ ਗਰਦਨ ਅਤੇ ਰੀਡ ਦੀ ਹੱਡੀ ਨੂੰ ਵੀ ਲਾਭ ਮਿਲੇਗਾ। ਕਸਰਤ ਕਰਨ ਨਾਲ ਨਾੜੀਆਂ ਵਿੱਚ ਖਿਚਾਵ ਅਤੇ ਤਨਾਵ ਦੂਰ ਹੁੰਦਾ ਹੈ। ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ।

ਖੂਨ ਦਾ ਦੌਰਾ ਵੀ ਸਹੀ ਰਹਿੰਦਾ ਹੈ। ਕਸਰਤ ਹਮੇਸ਼ਾ ਖੁੱਲ੍ਹੀ ਅਤੇ ਸਾਫ਼ ਹਵਾ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹਾ ਕਰਨ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਹਲਕੀ ਕਸਰਤ ਕਰਨ ਨਾਲ ਦਰਦ ਘੱਟ ਹੋਣ ਲੱਗਦਾ ਹੈ। ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ।

ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ। ਅਜਿਹਾ ਕਰਨ ਦੇ ਨਾਲ ਕੁਝ ਹੀ ਸਮੇਂ ਦੌਰਾਨ ਤੁਹਾਨੂੰ ਨਤੀਜਾ ਵੇਖਣ ਨੂੰ ਮਿਲੇਗਾ। ਆਸਾਨੀ ਦੇ ਨਾਲ ਸਰਵਾਈਕਲ ਦਾ ਰੋਗ ਖ਼ਤਮ ਹੋ ਜਾਵੇਗਾ। ਬੈਠਣ ਉਠਣ ਦੇ ਗ਼ਲਤ ਢੰਗ ਦੀ ਆਦਤ ਗਰਦਨ ਸੰਬੰਧੀ ਬੀਮਾਰੀਆਂ ਸਾਹਮਣੇ ਆਉਂਦੀਆਂ ਹਨ।

ਬਹੁਤ ਛੋਟੀ ਉਮਰ ਦੇ ਵਿੱਚ ਲੋਕ ਇਸ ਰੋਗ ਤੋਂ ਪੀੜਤ ਹੋ ਜਾਂਦੇ ਹਨ। ਇਸ ਰੋਗ ਤੋਂ ਛੁਟਕਾਰਾ ਪਾਉਣ ਦੇ ਲਈ ਕਸਰਤ ਕਰਨ ਦੇ ਢੰਗ ਅਤੇ ਅੰਦਾਜ਼ ਵੇਖਣ ਦੇ ਲਈ ਵੀਡੀਓ ਨੂੰ ਵੇਖੋ। ਵੀਡੀਓ ਦੇ ਵਿੱਚ ਕਸਰਤ ਕਰਨ ਦੇ ਸਹੀ ਢੰਗ ਅਤੇ ਸਮਾਂ ਦੱਸਿਆ ਗਿਆ ਹੈ। ਉਨ੍ਹਾਂ ਢੰਗਾਂ ਨੂੰ ਅਪਣਾਉਣ ਦੇ ਨਾਲ ਤੁਹਾਨੂੰ ਕਸਰਤ ਕਰਨਾ ਬਹੁਤ ਆਸਾਨ ਹੋ ਜਾਵੇਗਾ।