Home / ਤਾਜਾ ਜਾਣਕਾਰੀ / ਸਾਵਧਾਨ- ਗੱਡੀਆਂ ਰੱਖਣ ਵਾਲੇ ਹੁਣੇ ਕਰਲੋ ਆਹ ਕੰਮ ਨਹੀਂ ਤਾਂ ਤੁਹਾਡੀ ਕਾਰ

ਸਾਵਧਾਨ- ਗੱਡੀਆਂ ਰੱਖਣ ਵਾਲੇ ਹੁਣੇ ਕਰਲੋ ਆਹ ਕੰਮ ਨਹੀਂ ਤਾਂ ਤੁਹਾਡੀ ਕਾਰ

ਹੁਣੇ ਕਰਲੋ ਆਹ ਕੰਮ

ਨਵੀਂ ਦਿੱਲੀ: ਹੁਣ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ਾ ‘ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ । ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਦੇ ਤਹਿਤ ਸਰਕਾਰ ਵੱਲੋਂ 1 ਦਸੰਬਰ ਤੋਂ ਪੂਰੇ ਦੇਸ਼ ਵਿੱਚ ਸਾਰੇ ਤਰ੍ਹਾਂ ਦੇ ਮੋਟਰ ਵਾਹਨਾਂ ‘ਤੇ ਫਾਸਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ । ਜਿਸਦੇ ਮੱਦੇਨਜ਼ਰ ਸਰਕਾਰ ਵੱਲੋਂ ਫਾਸਟੈਗ ਦੀ ਉਪਲੱਬਧਤਾ ਵਧਾਉਣ ਦੇ ਇੰਤਜ਼ਾਮ ਕੀਤੇ ਗਏ ਹਨ ।

ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਦੀ ਅਦਾਇਗੀ ਲਈ ਜ਼ਰੂਰੀ ਫਾਸਟੈਗ ਜਲਦ ਹੀ ਪੈਟਰੋਲ ਪੰਪਾਂ ‘ਤੇ ਵੀ ਮਿਲੇਗਾ । ਜਿਸਦੇ ਨਾਲ ਪੈਟਰੋਲ ਤੇ ਪਾਰਕਿੰਗ ਫੀਸ ਦਾ ਵੀ ਭੁਗਤਾਨ ਕੀਤਾ ਜਾ ਸਕੇਗਾ । ਇਸ ਤੋਂ ਇਲਾਵਾ ਸ਼ਹਿਰੀ ਟੋਲ ਪਲਾਜ਼ਾ ‘ਤੇ ਵੀ ਫਾਸਟੈਗ ਦੇ ਮਾਧਿਅਮ ਨਾਲ ਟੋਲ ਟੈਕਸ ਸਵੀਕਾਰ ਕੀਤਾ ਜਾਵੇਗਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਨਪੀਸੀਆਈ ਦੀ ਚੀਫ ਆਪ੍ਰੇਟਿੰਗ ਅਫਸਰ ਪ੍ਰਵੀਨਾ ਰਾਏ ਨੇ ਦੱਸਿਆ ਕਿ ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਫਾਸਟੈਗ ‘ਤੇ ਉਨ੍ਹਾਂ ਮੁੱਢਲਾ ਫੋਕਸ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੇ ਅੰਤ ਤੱਕ ਫਾਸਟੈਗ ਲੱਗੇ ਵਾਹਨਾਂ ਤੋਂ 3.1 ਕਰੋੜ ਤੋਂ ਜ਼ਿਆਦਾ ਫੇਰਿਆਂ ਵਿਚ 702.86 ਕਰੋੜ ਰੁਪਏ ਦਾ ਟੋਲ ਵਸੂਲਿਆ ਗਿਆ । ਉਨ੍ਹਾਂ ਅੱਗੇ ਦੱਸਿਆ ਕਿ ਵਰਤਮਾਨ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ ਸਥਿਤ 528 ਤੋਂ ਜ਼ਿਆਦਾ ਟੋਲ ਪਲਾਜ਼ਾ ‘ਤੇ ਫਾਸਟੈਗ ਦੇ ਮਾਰਫ਼ਤ ਟੋਲ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ ।

ਕਿੱਥੋਂ ਮਿਲੇਗਾ ਫਾਸਟੈਗ?:- ਦਰਅਸਲ, 1 ਦਸੰਬਰ 2017 ਤੋਂ ਦੇਸ਼ ਵਿੱਚ ਬਣਨ ਵਾਲੀਆਂ ਸਾਰੀਆਂ ਨਵੀਆਂ ਕਾਰਾਂ ਵਿੱਚ ਫਾਸਟੈਗ ਲੱਗ ਕੇ ਆ ਰਿਹਾ ਹੈ । ਜੇਕਰ ਕਿਸੇ ਵਾਹਨ ‘ਤੇ ਫਾਸਟੈਗ ਨਹੀਂ ਹੈ ਤਾਂ ਇਸਨੂੰ ਦੱਸ ਦੇਈਏ ਕਿ ਫਾਸਟੈਗ ਇੱਕ ਸਧਾਰਨ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਟੈਗ ਹੈ, ਜਿਸ ਨੂੰ ਵਾਹਨ ਦੇ ਅੱਗੇ ਦੇ ਸ਼ੀਸ਼ੇ ਯਾਨੀ ਵਿੰਡਸ਼ੀਲਡ ‘ਤੇ ਚਿਪਕਾਉਣਾ ਪੈਂਦਾ ਹੈ । ਜਦੋਂ ਫਾਸਟੈਗ ਲੱਗਾ ਵਾਹਨ ਟੋਲ ਪਲਾਜ਼ਾ ਤੋਂ ਗੁਜ਼ਰਦਾ ਹੈ ਤਾਂ ਉਥੇ ਲੱਗਾ ਉਪਕਰਣ ਚਾਲਕ ਦੇ ਖਾਤੇ ਤੋਂ ਆਟੋਮੈਟਿਕ ਢੰਗ ਨਾਲ ਟੋਲ ਕੱਟ ਲੈਂਦਾ ਹੈ ।