Home / ਤਾਜਾ ਜਾਣਕਾਰੀ / ਸਾਵਧਾਨ : ਪੰਜਾਬ ਪੁਲਸ ਨਾਲ ਹੀ ਹੋ ਗਿਆ ਧੋਖਾ ਕਿਤੇ ਤੁਸੀਂ ਨਾ ਰਗੜੇ ਜਾਇਓ ਏਦਾਂ

ਸਾਵਧਾਨ : ਪੰਜਾਬ ਪੁਲਸ ਨਾਲ ਹੀ ਹੋ ਗਿਆ ਧੋਖਾ ਕਿਤੇ ਤੁਸੀਂ ਨਾ ਰਗੜੇ ਜਾਇਓ ਏਦਾਂ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵਿਦੇਸ਼ਾਂ ਦੇ ਨਾਂ ਦੇ ਉੱਤੇ ਵੱਡੀਆਂ ਠੱਗੀਆਂ ਕੀਤੀਆਂ ਜਾਂਦੀਆਂ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਸ਼ਿ-ਕਾ-ਰ ਬਣਾਇਆ ਜਾਂਦਾ ਹੈ। ਪਰ ਜੇਕਰ ਇਹ ਠੱਗੀ ਕਿਸੇ ਪੁਲਿਸ ਵਾਲੇ ਨਾਲ ਹੀ ਹੋ ਜਾਵੇ ਤਾਂ ਫਿਰ ਤੁਸੀਂ ਕਿ ਕਹੋਗੇ। ਇਕ ਬੇਹੱਦ ਅਜੀਬੋ-ਗਰੀਬ ਮਾਮਲਾ ਲੁਧਿਆਣਾ ਤੋਂ ਵੀ ਅਜਿਹਾ ਹੀ ਸਾਹਮਣੇ ਆਇਆ ਹੈ ਜਿਥੇ ਇਕ ਪੁਲਸ ਮੁਲਾਜ਼ਮ ਦੇ ਪਰਿਵਾਰ ਨੂੰ ਧੋ-ਖਾ-ਧ-ੜੀ ਦਾ ਸ਼ਿ-ਕਾ-ਰ ਬਣਾਇਆ ਗਿਆ ਅਤੇ ਪਰਿਵਾਰ ਧੋਖਾ ਧੜੀ ਦਾ ਸ਼ਿ-ਕਾ-ਰ ਵੀ ਹੋ ਗਿਆ। ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧੇਰੇ ਰੁਝਾਨ ਹੈ ਅਤੇ ਇਹੀ ਕਾਰਣ ਹੈ ਕਿ ਉਹ ਆਸਾਨੀ ਦੇ ਨਾਲ ਧੋਖਾਧੜੀ ਦਾ ਸ਼ਿ-ਕਾ-ਰ ਵੀ ਹੋ ਜਾਂਦੇ ਹਨ। ਲੁਧਿਆਣਾ ਦੇ ਵਿੱਚ ਵੀ ਕੁਝ ਇਸੇ ਤਰੀਕੇ ਦੀ ਘਟਨਾ ਵਾਪਰੀ, ਲੋਕਾਂ ਨੂੰ ਧੋਖਾਧੜੀ ਤੋਂ ਬਚਣ ਦਾ ਸੁਨੇਹਾ ਦੇਣ ਵਾਲੀ ਪੁਲਿਸ ਖੁਦ ਹੀ ਧੋਖਾਧੜੀ ਦਾ ਸ਼ਿ-ਕਾ-ਰ ਹੋ ਗਈ।

ਜ਼ਿਕਰਯੋਗ ਹੈ ਕਿ ਲੁਧਿਆਣਾ  ਵਿਚ ਇੱਥੇ ਇਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਦੇ ਨਾਲ 17 ਲੱਖ ਰੁਪਏ ਦਾ ਧੋਖਾ ਹੋਇਆ ਹੈ। ਖੁਦ ਪੁਲਸ ਮੁਲਾਜ਼ਮ ਦੇ ਵਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਵੇਂ ਉਸ ਨੂੰ ਸ਼ਿ-ਕਾ-ਰ ਬਣਾਇਆ ਗਿਆ। ਏ. ਐਸ. ਆਈ ਨੇ ਦੱਸਿਆ ਕਿ ਉਸ ਦਾ ਲੜਕਾ ਬੇਰੁਜ਼ਗਾਰ ਹੈ ਅਤੇ ਉਸਨੂੰ ਬਾਹਰ ਭੇਜਣ ਦੇ ਚੱਕਰ ਵਿਚ ਉਸ ਦੇ ਨਾਲ 17 ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਲੜਕੇ ਦਾ ਜਿਸ ਲੜਕੀ ਦੇ ਨਾਲ ਵਿਆਹ ਕੀਤਾ ਗਿਆ ਸੀ ਉਹ ਲੜਕੀ ਖੁਦ ਤਾਂ ਹੁਣ ਵਿਦੇਸ਼ ਬੈਠੀ ਹੋਈ ਹੈ ਪਰ ਲੜਕਾ ਅਜੇ ਵੀ ਪੰਜਾਬ ਵਿੱਚ ਹੀ ਹੈ।

ਜਾਣਕਾਰੀ ਦਿੰਦੇ ਹੋਏ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਵਿਚ ਏ. ਐਸ .ਆਈ. ਵਜੋਂ ਤੈਨਾਤ ਹੈ। ਉਸ ਦਾ ਲੜਕਾ ਬੇਰੁਜ਼ਗਾਰ ਹੈ ਅਤੇ ਉਸ ਨੂੰ ਬਾਹਰ ਭੇਜਣ ਦੇ ਚੱਕਰ ਦੇ ਵਿਚ ਉਸ ਨੇ ਇਕ ਲੜਕੀ ਦੇ ਨਾਲ ਉਸ ਦਾ ਵਿਆਹ ਕੀਤਾ ਸੀ ਜਿਸ ਦੇ ਕੋਲ ਆਈਲੈਟਸ ਦੇ ਸੱਤ ਬੈਂਡ ਸਨ। ਪੀੜਤ ਨੇ ਦੱਸਿਆ ਕਿ ਉਸ ਨੇ ਪਹਿਲੇ ਅਤੇ ਦੂਜੇ ਸਮੈਸਟਰ ਦੀ ਫੀਸ ਵੀ ਲੜਕੀ ਦੀ ਭਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਵੀ ਲੜਕਾ ਵਿਆਹ ਕਰਵਾ ਕੇ ਪੰਜਾਬ ਵਿਚ ਰਿਹਾ ਅਤੇ ਖੁਦ ਲੜਕੀ ਆਸਟ੍ਰੇਲੀਆ ਬੈਠੀ ਹੋਈ ਹੈ ।

ਲੜਕੀ ਦੇ ਪਰਿਵਾਰ ਵਾਲਿਆਂ ਨਾਲ ਕਈ ਵਾਰ ਉਨ੍ਹਾਂ ਨੇ ਗੱਲਬਾਤ ਕੀਤੀ ਕਿ ਹੁਣ ਵਿਆਹ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਭੇਜਿਆ ਜਾਵੇ, ਪਰ ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਟਾਲਦੇ ਰਹੇ। ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਬਾਅਦ ਵਿਚ ਪਤਾ ਲੱਗਾ ਕਿ ਲੜਕੀ ਆਸਟ੍ਰੇਲੀਆ ਜਾ ਕੇ ਕਿਸੇ ਹੋਰ ਲੜਕੇ ਨਾਲ ਗੱਲ ਕਰਦੀ ਹੈ। ਹੁਣ ਪੀੜਤ ਦੇ ਵਲੋਂ ਪੁਲਿਸ ਦੇ ਵਿਚ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਲੋਕਾਂ ਨੂੰ ਇਨਸਾਫ ਦਵਾਉਣ ਵਾਲੀ ਪੁਲਿਸ ਹੁਣ ਖੁਦ ਹੀ ਇਨਸਾਫ਼ ਦੇ ਲਈ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ, ਲੋਕਾਂ ਨੂੰ ਧੋਖਾਧੜੀ ਤੋਂ ਬਚਣ ਦਾ ਸੁਨੇਹਾ ਦੇਣ ਵਾਲੀ ਪੰਜਾਬ ਪੁਲਿਸ ਖੁਦ ਸ਼ਿਕਾਰ ਹੋ ਗਈ ਹੈ ਅਤੇ ਆਪਣੇ ਪੁੱਤਰ ਨੂੰ ਰੋਜ਼ੀ ਰੋਟੀ ਦੇ ਲਈ ਵਿਦੇਸ਼ ਭੇਜਣ ਦਾ ਸੁਪਨਾ ਵੀ ਉਨ੍ਹਾਂ ਦਾ ਅਧੂਰਾ ਰਹਿ ਗਿਆ |