Home / ਤਾਜਾ ਜਾਣਕਾਰੀ / ਸਾਵਧਾਨ ਪੰਜਾਬ ਵਾਲਿਓ : ਹੁਣ ਆ ਗਈ ਮੌਸਮ ਦੀ ਇਹ ਤਾਜਾ ਵੱਡੀ ਜਾਣਕਾਰੀ

ਸਾਵਧਾਨ ਪੰਜਾਬ ਵਾਲਿਓ : ਹੁਣ ਆ ਗਈ ਮੌਸਮ ਦੀ ਇਹ ਤਾਜਾ ਵੱਡੀ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਦੇ ਵਿਚ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ। ਕਿਉਂਕਿ ਅਜਿਹਾ ਜਾਪਦਾ ਹੈ ਕਿ ਜੇਕਰ ਬਾਹਰ ਜਾਵਾਂਗੇ ਤਾਂ ਅਸੀਂ ਬਿਮਾਰ ਹੋ ਕੇ ਹੀ ਘਰ ਵਾਪਸ ਆਵਾਂਗੇ। ਜਿੱਥੇ ਇਸ ਦਾ ਇੱਕ ਕਾਰਨ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਹੈ ਉੱਥੇ ਹੀ ਇਸ ਮੌਸਮ ਦੇ ਵਿੱਚ ਦਿਨੋਂ-ਦਿਨ ਵਧ ਰਿਹਾ ਸਰਦੀ ਦਾ ਪ੍ਰਕੋਪ ਇਸ ਦਾ ਦੂਜਾ ਕਾਰਨ ਹੈ। ਉੱਤਰ ਭਾਰਤ ਦੇ ਵਿਚ ਠੰਡ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਭਾਵੇਂ ਤਾਪਮਾਨ ਇਸ ਸਮੇਂ ਪਹਿਲਾਂ ਨਾਲੋਂ ਵੱਧ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਹ ਘੱਟ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਆਉਣ ਵਾਲੇ 10 ਦਿਨਾਂ ਤੱਕ ਮੌਸਮ ਦੇ ਤਾਪਮਾਨ ਵਿਚ 3 ਤੋਂ 5 ਡਿਗਰੀ ਦੀ ਗਿਰਾਵਟ ਦੇਖੀ ਜਾਵੇਗੀ। ਕਿਉਂਕਿ ਉੱਤਰ ਭਾਰਤ ਦੇ ਪਹਾੜੀ ਖੇਤਰਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ ਬਾਰੀ ਰੁਕ-ਰੁਕ ਕੇ ਹੋ ਰਹੀ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿਚ ਇਸ ਦੇ ਵਧਣ ਦੇ ਆਸਾਰ ਹੋਣ ਕਾਰਨ ਮੈਦਾਨੀ ਖੇਤਰਾਂ ਵਿੱਚ ਠੰਢ ਦਾ ਅਸਰ ਵੀ ਵਧ ਜਾਵੇਗਾ। ਇਸ ਪ੍ਰਕੋਪ ਦੇ ਕਾਰਨ ਸ਼ੀਤ ਲਹਿਰ ਅਤੇ ਕੋਹਰਾ ਵੀ ਆਪਣਾ ਅਸਰ ਦਿਖਾਵੇਗਾ।

ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਸਥਾਨ ਸੂਬੇ ਦੇ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ ਜੋ ਆਉਣ ਵਾਲੇ 4 ਦਿਨਾਂ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਵੀ ਸ਼ੀਤ ਲਹਿਰ ਜਾਰੀ ਰਹੇਗੀ ਅਤੇ ਸਵੇਰ ਵੇਲੇ ਸੰਘਣਾ ਕੋਹਰਾ ਛਾਏ ਰਹਿਣ ਦੇ ਅਸਾਰ ਵੀ ਜਤਾਏ ਜਾ ਰਹੇ ਹਨ। ਉਤਰੀ ਭਾਰਤ ਦੇ ਇਲਾਕਿਆਂ ਦੇ ਵਿੱਚ ਪੈਂਦੇ ਸੂਬੇ ਜਿਨ੍ਹਾਂ ਵਿੱਚ ਜੰਮੂ

ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਐਨਸੀਆਰ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਭਾਰਤ ਦੇ ਸੂਬੇ ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਵਿਚ 10 ਜਨਵਰੀ ਤੋਂ ਠੰਡੀਆਂ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਣਗੀਆਂ ਜੋ 20 ਜਨਵਰੀ ਤੱਕ ਰਹਿਣਗੀਆਂ। ਇਸ ਦੌਰਾਨ ਤਾਪਮਾਨ 5 ਤੋਂ 3 ਡਿਗਰੀ ਤੱਕ ਹੇਠਾਂ ਆ ਜਾਵੇਗਾ ਅਤੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਸੰਘਣੇ ਕੋਹਰੇ ਅਤੇ ਸ਼ੀਤ ਲਹਿਰ ਦਾ ਪ੍ਰ-ਕੋ-ਪ ਸਹਿਣਾ ਪਵੇਗਾ।