Home / ਤਾਜਾ ਜਾਣਕਾਰੀ / ਸਾਵਧਾਨ : 14 ਸਾਲ ਦੇ ਬੱਚੇ ਨੂੰ ਕੋਠੇ ਤੇ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ

ਸਾਵਧਾਨ : 14 ਸਾਲ ਦੇ ਬੱਚੇ ਨੂੰ ਕੋਠੇ ਤੇ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸਮੇਂ ਦੇ ਬਦਲਾਵ ਹੋਣ ਕਾਰਨ ਬਹੁਤ ਸਾਰੀਆਂ ਚੀਜ਼ਾਂ ਦੇ ਰੰਗ-ਢੰਗ ਬਦਲ ਜਾਂਦੇ ਹਨ। ਕੁਝ ਅਜਿਹੇ ਰੀਤੀ ਰਿਵਾਜ ਜਾਂ ਤਿਉਹਾਰ ਹਨ ਜੋ ਹੁਣ ਪਹਿਲਾਂ ਦੇ ਸਮੇਂ ਨਾਲੋਂ ਕਾਫੀ ਜ਼ਿਆਦਾ ਬਦਲ ਚੁੱਕੇ ਹਨ। ਇਨ੍ਹਾਂ ਦੇ ਵਿੱਚੋਂ ਹੀ ਇਕ ਤਿਉਹਾਰ ਮੱਕਰ ਸੰਕਰਾਂਤੀ ਦਾ ਹੈ ਜੋ ਪੂਰੇ ਦੇਸ਼ ਦੇ ਅੰਦਰ ਬੜੇ ਹੀ ਚਾਅ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ ਪਰ ਇਸ ਵਿੱਚ ਪਹਿਲਾਂ ਨਾਲੋਂ ਕਾਫੀ ਬਦਲਾਅ ਆ ਚੁੱਕੇ ਹਨ। ਪਹਿਲਾਂ-ਪਹਿਲ ਪਤੰਗਬਾਜ਼ੀ ਨੂੰ ਖੁੱਲ੍ਹੇ ਮੈਦਾਨਾਂ ਦੇ ਵਿੱਚ ਕੀਤਾ ਜਾਂਦਾ ਸੀ

ਪਰ ਹੁਣ ਪਤੰਗਬਾਜ਼ੀ ਨੌਜਵਾਨ ਅਤੇ ਬੱਚੇ ਘਰਾਂ ਦੀਆਂ ਛੱਤਾਂ ਉਪਰ ਚੜ੍ਹ ਕੇ ਕਰਨ ਲੱਗ ਪਏ ਹਨ ਜਿਸ ਕਾਰਨ ਕਈ ਦੁਰਘਟਨਾਵਾਂ ਵੀ ਵਾਪਰਦੀਆਂ ਹਨ। ਭਾਰਤ ਦੇ ਸੂਬੇ ਗੁਜਰਾਤ ਦੇ ਵਿੱਚ ਵੀ ਵੱਡੇ ਪੱਧਰ ਉੱਪਰ ਪਤੰਗਬਾਜ਼ੀ ਹੁੰਦੀ ਹੈ। ਪਰ ਇਸ ਤਿਉਹਾਰ ਤੋਂ ਪਹਿਲਾਂ ਹੀ ਅਹਿਮਦਾਬਾਦ ਦੇ ਵਿਚ ਇਕ ਮਾਸੂਮ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਮੌਤ ਹੋ ਗਈ। ਬੱਚਾ ਆਪਣੇ ਘਰ ਦੀ ਛੱਤ ਉਪਰ ਚੜ੍ਹ ਕੇ ਪਤੰਗ ਉਡਾ ਰਿਹਾ ਸੀ ਅਤੇ ਅਚਾਨਕ ਹੀ ਉਹ ਛੱਤ ਤੋਂ ਥੱਲੇ ਆ ਡਿੱਗਾ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਿਲ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਇਥੋਂ ਦੇ ਮੇਘਨੀਨਗਰ ਸ਼ਹਿਰ ਦੀ ਹੈ ਅਤੇ ਮ੍ਰਿਤਕ ਬੱਚੇ ਦਾ ਨਾਮ ਰੌਣਕ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਦਾ ਮਹਿਜ਼ 10 ਸਾਲ ਸੀ। ਰੌਣਕ ਦੇ ਮਾਮਾ ਗਿਰੀਸ਼ਭਾਈ ਰਾਵਤ ਨੇ ਦੱਸਿਆ ਕਿ ਰੌਣਕ ਦੇ ਪਿਤਾ ਹਸਪਤਾਲ ਦੇ ਵਿਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਦੇ ਹਨ ਅਤੇ ਉਸ ਦੇ ਮਾਪੇ ਮੰਗਲਵਾਰ ਨੂੰ ਕਿਸੇ ਕੰਮ ਕਾਰਨ ਘਰੋਂ ਬਾਹਰ ਗਏ ਹੋਏ ਸਨ। ਘਰ ਦੇ ਅੰਦਰ ਸਿਰਫ ਰੌਣਕ ਅਤੇ ਉਸ ਦੀ ਦਾਦੀ ਮੌਜੂਦ ਸਨ। ਰੌਣਕ ਪਤੰਗ ਉਡਾਉਣ ਦੇ ਲਈ ਘਰ ਦੀ ਛੱਤ ਉਪਰ ਚਲਾ ਗਿਆ।

ਜਿੱਥੇ ਉਹ ਪਤੰਗ ਉਡਾ ਰਿਹਾ ਸੀ ਅਤੇ ਅਚਾਨਕ ਹੀ ਉਹ ਛੱਤ ਤੋਂ ਹੇਠਾਂ ਆ ਡਿੱਗਾ। ਗੰਭੀਰ ਰੂਪ ਵਿੱਚ ਜ਼ਖਮੀ ਰੌਣਕ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਦੇ ਵਿੱਚ ਕੁਝ ਦਿਨਾਂ ਦੌਰਾਨ ਹੀ ਇਹ ਦੂਸਰਾ ਦੁਖਦਾਈ ਹਾਦਸਾ ਹੈ। ਇਸ ਤੋਂ ਪਹਿਲਾਂ ਵਡੋਦਰਾ ਦੇ ਵਿਚ ਪਤੰਗਬਾਜ਼ੀ ਕਾਰਨ 14 ਸਾਲਾਂ ਦੇ ਲੜਕੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ।