Home / ਘਰੇਲੂ ਨੁਸ਼ਖੇ / ਸਿਆਲਾਂ ਚ ਬਣਾਓ ਇਹ ਸ਼ਪੈਸ਼ਲ ਦਲੀਆ ਜੋੜਾਂ ਦੇ ਦਰਦ ਸਰਦੀ ਜ਼ੁਕਾਮ ਤੋਂ ਪਾਵੋ ਛੁਟਕਾਰਾ

ਸਿਆਲਾਂ ਚ ਬਣਾਓ ਇਹ ਸ਼ਪੈਸ਼ਲ ਦਲੀਆ ਜੋੜਾਂ ਦੇ ਦਰਦ ਸਰਦੀ ਜ਼ੁਕਾਮ ਤੋਂ ਪਾਵੋ ਛੁਟਕਾਰਾ

ਸਰਦੀਆਂ ਦੇ ਮੌਸਮ ਵਿੱਚ ਅਕਸਰ ਖਾਂਸੀ ਜ਼ੁਕਾਮ ਅਤੇ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਰਹਿੰਦੀਆਂ ਹਨ ਬਹੁਤ ਸਾਰੇ ਲੋਕ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਰਦੀਆਂ ਦੇ ਮੌਸਮ ਵਿੱਚ ਅਜਿਹੇ ਪਦਾਰਥ ਖਾਣੇ ਚਾਹੀਦੇ ਹਨ ਜਿਨ੍ਹਾਂ ਦੀ ਤਾਸੀਰ ਗਰਮ ਹੋਵੇ।

ਕਿਉਂਕਿ ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਨੂੰ ਬਹੁਤ ਰਾਹਤ ਮਿਲਦੀ ਹੈ ਅਤੇ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ।ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਸਰਦੀ ਤੋਂ ਬਚਾਉਣ ਲਈ ਅਤੇ ਇਸ ਗੁੜ ਦੇ ਦਲੀਏ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ

ਇਕ ਕਟੋਰੀ ਗੁੜ, ਇਕ ਕਟੋਰੀ ਦਲੀਆ, ਅੱਧੀ ਕਟੋਰੀ ਬਾਦਾਮ ਅਤੇ ਇਕ ਕਟੋਰੀ ਦੇਸੀ ਘਿਉ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਗੁੜ ਲੈ ਲਵੋ ਉਸ ਤੋਂ ਬਾਅਦ ਉਸ ਵਿੱਚ ਪਾਣੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ।

ਜਦੋਂ ਤਕ ਗੁੜ ਪੂਰੀ ਤਰ੍ਹਾਂ ਪਿਘਲ ਨਹੀਂ ਜਾਂਦਾ ਉਦੋਂ ਤਕ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਰਹੋ। ਉਸ ਤੋਂ ਬਾਅਦ ਦੇਸੀ ਘਿਓ ਲੈ ਲਵੋ ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਉਸ ਵਿਚ ਬਾਦਾਮ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ।

ਇਸ ਤੋਂ ਬਾਅਦ ਹੁਣ ਦੇਸੀ ਘਿਓ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਫਿਰ ਇਸ ਵਿੱਚ ਦਲੀਇਆ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਹੁਣ ਇਸ ਵਿੱਚ ਪਿਘਲ ਆਇਆ ਹੋਇਆ ਗੁੜ ਪੁਣ ਕੇ ਪਾ ਲਵੋ।

ਹੁਣ ਇਸ ਨੂੰ ਘੱਟ ਤੋਂ ਘੱਟ ਦੱਸ ਮਿੰਟ ਤਕ ਗਰਮ ਕਰਦੇ ਰਹੋ। ਇਸ ਤੋਂ ਬਾਅਦ ਇਸ ਵਿਚ ਬਦਾਮ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਹੁਣ ਇਸ ਨੂੰ ਇੱਕ ਬਰਤਨ ਵਿੱਚ ਕੱਢ ਲਵੋ ਅਤੇ ਇਸ ਦੀ ਵਰਤੋਂ ਕਰੋ।

ਇਸੇ ਤਰ੍ਹਾਂ ਘਰਾਂ ਤਿਆਰ ਕੀਤੇ ਦਲੀਏ ਦੀ ਲਗਾਤਾਰ ਵਰਤੋਂ ਕਰਨ ਨਾਲ ਸਰਦੀਆਂ ਦੇ ਮੌਸਮ ਵਿਚ ਬਹੁਤ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।