Home / ਤਾਜਾ ਜਾਣਕਾਰੀ / ਸਿਧਾਰਤ ਸ਼ੁਕਲਾ ਦਾ ਇਸ ਕਾਰਨ 1 ਮਹੀਨਾ ਪਹਿਲਾਂ ਤੁਰਨਾ ਵੀ ਔਖਾ ਹੋ ਗਿਆ ਸੀ – ਹੋਇਆ ਇਹ ਖੁਲਾਸਾ

ਸਿਧਾਰਤ ਸ਼ੁਕਲਾ ਦਾ ਇਸ ਕਾਰਨ 1 ਮਹੀਨਾ ਪਹਿਲਾਂ ਤੁਰਨਾ ਵੀ ਔਖਾ ਹੋ ਗਿਆ ਸੀ – ਹੋਇਆ ਇਹ ਖੁਲਾਸਾ

ਆਈ ਤਾਜ਼ਾ ਵੱਡੀ ਖਬਰ

ਟੀਵੀ ਸੀਰੀਅਲ ਵਿਚ ਆਪਣੀ ਪਹਿਚਾਣ ਬਣਾਉਣ ਵਾਲੇ ਅਤੇ ਬਿੱਗ ਬੌਸ 13 ਵਿੱਚ ਵਿਜੇਤਾ ਰਹਿਣ ਵਾਲੇ ਸਿਧਾਰਥ ਸ਼ੁਕਲਾ ਦੀ ਕੱਲ ਅਚਾਨਕ ਹੋਈ ਮੌਤ ਨੇ ਸਾਰੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਕੱਲ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਦੱਸੀ ਗਈ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਉਸ ਦੀ ਮੌਤ ਨੂੰ ਲੈ ਕੇ ਹੈਰਾਨੀ ਵੀ ਹੋ ਰਹੀ ਹੈ। ਪੁਲੀਸ ਵੱਲੋਂ ਆਖਿਆ ਗਿਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਈ ਮੌਤ ਦੀ ਪੁਸ਼ਟੀ ਕੀਤੀ ਜਾਵੇਗੀ। ਸਿਧਾਰਥ ਸ਼ੁਕਲਾ ਨੂੰ ਜਿੱਥੇ ਕੱਲ ਸਵੇਰੇ ਘਰ ਵਿੱਚ ਸਵੇਰ ਦੇ ਸਮੇਂ ਸ਼ਹਿਨਾਜ ਵੱਲੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਦੇ ਨਾ ਉਠਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਅਤੇ ਮੌਤ ਦਾ ਕਾਰਨ ਦਿਲ ਦਾ ਦੌ-ਰਾ ਪੈਣਾ ਦੱਸਿਆ ਗਿਆ ਸੀ। ਉੱਥੇ ਹੀ ਹੁਣ ਸਿਧਾਰਥ ਸ਼ੁਕਲਾ ਬਾਰੇ ਇਕ ਨਵਾਂ ਖੁਲਾਸਾ ਹੋਇਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਕ ਮਹੀਨਾ ਪਹਿਲਾਂ ਉਸ ਲਈ ਤੁਰਨਾ ਵੀ ਔਖਾ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਵਾਲੇ ਮਹਾਨ ਅਦਾਕਾਰ ਸਿਧਾਰਥ ਸ਼ੁਕਲਾ ਦੇ ਜਿੰਮ ਟਰੇਨਰ ਵੱਲੋਂ ਸਿਧਾਰਥ ਸ਼ੁਕਲਾ ਦੀ ਸਿਹਤ ਬਾਰੇ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਤੋਂ ਡੇਢ ਮਹੀਨੇ ਪਹਿਲਾਂ ਸਿਧਾਰਥ ਸ਼ੁਕਲਾ ਨੂੰ ਪੈਰ ਨੂੰ ਲੈ ਕੇ ਕਾਫੀ ਸਮੱਸਿਆ ਪੇਸ਼ ਆਈ ਸੀ।

ਜਿੱਥੇ ਸਵੇਰ ਦੇ ਸਮੇਂ ਸੈਰ ਕਰਦੇ ਵਕਤ ਉਸ ਦਾ ਪੈਰ ਅਚਾਨਕ ਮੁੜ ਗਿਆ ਸੀ ਜਿਸ ਕਾਰਨ ਮਸਲ ਦੀ ਕਾਫੀ ਮੁਸ਼ਕਿਲ ਆ ਗਈ ਸੀ। ਜਿਸ ਵਾਸਤੇ ਉਹ ਕੋਕਿਲਾਬੇਨ ਹਸਪਤਾਲ ਵਿਚੋਂ ਬਾਇਓਟਿਕ ਦਵਾਈਆਂ ਲੈ ਰਿਹਾ ਸੀ ਅਤੇ ਨਸਾਂ ਦਾ ਇਲਾਜ ਕਰਵਾ ਰਿਹਾ ਸੀ। ਜਿਸ ਕਾਰਨ ਉਸ ਵੱਲੋਂ ਤੁਰਨਾ ਵੀ ਬੰਦ ਕੀਤਾ ਗਿਆ ਸੀ ਪਰ ਆਪਣਾ ਕੰਮ ਜਾਰੀ ਰੱਖਿਆ ਜਾ ਰਿਹਾ ਸੀ। ਸਿਧਾਰਥ ਨੂੰ ਚੱਲਣ ਵਿੱਚ ਕਾਫੀ ਮੁਸ਼ਕਿਲ ਹੋ ਰਹੀ ਸੀ ਜਿਸ ਕਾਰਨ ਉਸ ਵੱਲੋਂ ਡਰਾਈਵਿੰਗ ਵੀ ਨਹੀਂ ਕੀਤੀ ਜਾਂਦੀ ਸੀ ਅਤੇ ਡਾਕਟਰਾਂ ਵੱਲੋਂ ਹਿੱਲ-ਜੁੱਲ ਕਰਨ ਤੋਂ ਵੀ ਮਨਾ ਕਰ ਦਿੱਤਾ ਗਿਆ ਸੀ।

ਪਰ ਉਸ ਨੂੰ ਵਰਕ ਆਊਟ ਕਰਨ ਤੋਂ ਮਨਾ ਨਹੀਂ ਕੀਤਾ ਗਿਆ ਸੀ। ਇਸ ਦਾ ਖੁਲਾਸਾ ਸਿਧਾਰਥ ਸ਼ੁਕਲਾ ਦੇ ਜਿਮ ਟ੍ਰੇਨਰ ਸੋਨੂ ਚੌਰਸੀਆ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈਰ ਉਪਰ ਸੱਟ ਲੱਗਣ ਤੋਂ ਬਾਅਦ ਸਿਧਾਰਥ ਸ਼ੁਕਲਾ ਦਾ ਡਰਾਈਵਰ ਹੀ ਡਰਾਈਵਿੰਗ ਕਰ ਰਿਹਾ ਸੀ।