Home / ਘਰੇਲੂ ਨੁਸ਼ਖੇ / ਸਿਰਫ਼ 3 ਵਾਰ ਇਹ ਪਾਠ ਕਰਨ ਨਾਲ ਮਿਲਣਗੀਆਂ ਬਹੁਮੁੱਲੀਆਂ ਦਾਤਾਂ , ਤੁਸੀਂ ਖੁੱਦ ਜਾਣ ਲਵੋ

ਸਿਰਫ਼ 3 ਵਾਰ ਇਹ ਪਾਠ ਕਰਨ ਨਾਲ ਮਿਲਣਗੀਆਂ ਬਹੁਮੁੱਲੀਆਂ ਦਾਤਾਂ , ਤੁਸੀਂ ਖੁੱਦ ਜਾਣ ਲਵੋ

ਇਕ ਵਾਰੀ ਕਿਸੇ ਮਹਾਂਪੁਰਸ਼ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛਿਆ ਕਿ ਮਹਾਰਾਜ ਜੀਓ ਤੁਸੀਂ ਆਨੰਦਪੁਰ ਸਾਹਿਬ ਦਾ ਨਾਮ ਆਨੰਦਪੁਰ ਸਾਹਿਬ ਕਿਉਂ ਰੱਖਿਆ। ਕਿਉਕਿ ਇਸ ਦਾ ਵਾਤਾਵਰਨ ਆਨੰਦਮਈ ਹੈ ਇਸ ਲਈ ਜਾਂ ਫਿਰ ਕੋਈ ਹੋਰ ਕਾਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਕਿ ਆਨੰਦਪੁਰ ਸਾਹਿਬ ਦਾ ਨਾਮ ਅਨੰਦ ਸਾਹਿਬ ਤੋਂ ਰੱਖਿਆ ਹੈ

ਭਾਵ ਅਨੰਦ ਸਾਹਿਬ ਦੀ ਬਾਣੀ ਤੋਂ ਰੱਖਿਆ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਆਨੰਦ ਸਾਹਿਬ ਦੀ ਬਾਣੀ ਵਿਚ ਬਹੁਤ ਜ਼ਿਆਦਾ ਸ਼ਕਤੀ ਹੈ।ਇਸੇ ਤਰ੍ਹਾਂ ਜੇਕਰ ਕੋਈ ਕੰਮ ਦਾ ਆਰੰਭ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਗੁਰਬਾਣੀ ਦਾ ਸਰਵਣ ਕਰਨਾ ਚਾਹੀਦਾ ਹੈ। ਗੁਰਬਾਣੀ ਨੂੰ ਪਿਆਰ ਨਾਲ ਸਤਿਕਾਰ ਨਾਲ ਪੜ੍ਹਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਕੇਸੀ ਇਸ਼ਨਾਨ ਕਰਨਾ ਚਾਹੀਦਾ ਹੈ।

ਫਿਰ ਚੰਗੀ ਤਰ੍ਹਾਂ ਸਾਫ਼ ਸੁਥਰੇ ਕੱਪੜੇ ਪਹਿਨਕੇ ਗੁਰਬਾਣੀ ਸਰਵਣ ਕਰਨੀ ਚਾਹੀਦੀ ਹੈ। ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ ਫਿਰ ਜਪੁਜੀ ਸਾਹਿਬ ਅਤੇ ਫਿਰ ਅਨੰਦ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਕੋਈ ਵੀ ਕੰਮ ਆਰੰਭ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਅਤੇ ਉਸ ਕੰਮ ਵਿੱਚ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ।ਗੁਰਬਾਣੀ ਦਾ ਜਾਪ ਕਰਨ ਨਾਲ ਹਰ ਕੰਮ ਆਸਾਨੀ ਨਾਲ ਹੋ ਜਾਂਦਾ ਹੈ।

ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਕੰਮ ਦੇ ਵਿੱਚ ਕੋਈ ਬੇਈਮਾਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਦਿੱਕਤਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਦਿੱਕਤ ਨਾਲ ਨਜਿੱਠਣ ਲਈ ਗੁਰੂ ਦਾ ਆਸਰਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਹਰ ਸਮੇਂ ਗੁਰੂ ਸ਼ਬਦ ਦਾ ਉਚਾਰਣ ਕਰਦੇ ਰਹਿਣਾ ਚਾਹੀਦਾ ਹੈ

ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਮਿਲਦਾ ਹੈ।ਇਸ ਤੋਂ ਇਲਾਵਾ ਹਰ ਸਮੇਂ ਭਾਵ ਚੌਵੀ ਘੰਟੇ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਉਸ ਨੂੰ ਇਕ ਪਲ ਲਈ ਵੀ ਨਹੀਂ ਵਿਸਾਰਨਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀ ਵਿਧੀ ਦੀ ਜਾਣਕਾਰੀ ਮਿਲੇਗੀ।