Home / ਘਰੇਲੂ ਨੁਸ਼ਖੇ / ਸਿਰਫ 1 ਤੋਲੀਏ ਦੀ ਮਦਦ ਨਾਲ ਸਰੀਰ ਦੇ ਸਾਰੇ ਜੋੜਾਂ ਦਾ ਦਰਦ ਹਮੇਸ਼ਾ ਲਈ ਗਾਇਬ

ਸਿਰਫ 1 ਤੋਲੀਏ ਦੀ ਮਦਦ ਨਾਲ ਸਰੀਰ ਦੇ ਸਾਰੇ ਜੋੜਾਂ ਦਾ ਦਰਦ ਹਮੇਸ਼ਾ ਲਈ ਗਾਇਬ

ਅੱਜ ਦੇ ਸਮੇਂ ਵਿਚ ਗਰਦਨ ਦਾ ਦਰਦ ਅਤੇ ਜੋੜਾਂ ਦਾ ਦਰਦ ਬਹੁਤ ਜ਼ਿਆਦਾ ਆਮ ਹੋ ਗਿਆ ਹੈ। ਕਿਉਂਕਿ ਜ਼ਿਆਦਾਤਰ ਲੋਕ ਦਫ਼ਤਰਾਂ ਦੇ ਵਿਚ ਜਾਂ ਹੋਰ ਅਧਾਰਿਆਂ ਦੇ ਵਿਚ ਬੈਠ ਕੇ ਲਗਾਤਾਰ ਕੰਮ ਕਰਦੇ ਰਹਿੰਦੇ ਹਨ।

ਜਿਸ ਦੇ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਹਰਕਤ ਘੱਟ ਹੁੰਦੀ ਹੈ ਅਤੇ ਸਰੀਰ ਜਾਮ ਵਾਂਗ ਹੋ ਜਾਂਦਾ ਹੈ। ਇਸੇ ਤਰ੍ਹਾਂ ਉਨ੍ਹਾਂ ਲੋਕਾਂ ਦੇ ਕੋਲ ਕਸਰਤ ਕਰਨ ਦੇ ਲਈ ਵੀ ਜ਼ਿਆਦਾ ਸਮਾਂ ਨਹੀਂ ਹੁੰਦਾ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਸ਼ਰੀਰ ਦੇ ਵਿਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ।

ਪਰ ਇਨ੍ਹਾਂ ਜੋੜਾਂ ਦੇ ਦਰਦ ਅਤੇ ਹੋਰ ਹਿੱਸਿਆਂ ਵਿੱਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਗਰਦਨ ਦੇ ਦਰਦ ਜਾਂ ਸਰਵਾਈਕਲ ਤੋਂ ਛੁਟਕਾਰਾ ਪਾਉਣ ਦੇ ਲਈ ਤੋਲੀਏ ਦੇ ਮਾਧਿਅਮ ਰਾਹੀਂ ਕਸਰਤ ਕਰਨੀ ਚਾਹੀਦੀ ਹੈ।

ਇਸ ਲਈ ਸਭ ਤੋਂ ਪਹਿਲਾਂ ਬੈਠ ਜਾਵੋ। ਹੁਣ ਤੋਲੀਏ ਨੂੰ ਸਿਰ ਦੇ ਪਿਛੋਂ ਘੁੰਮਾ ਕੇ ਫੱੜ ਲਵੋ ਅਤੇ ਹੁਣ ਬਾਹਾਂ ਨੂੰ ਦਬਾਓ ਦੇ ਨਾਲ ਖਿੱਚੋ। ਇਹ ਲਗਾਤਾਰ ਪੰਜ ਤੋਂ ਦਸ ਮਿੰਟ ਕਰਦੇ ਰਹੋ। ਹੁਣ ਗਰਦਨ ਨੂੰ ਖੱਬੇ ਪਾਸੇ ਕਰੋ।

ਫਿਰ ਉਸੇ ਤਰ੍ਹਾਂ ਤੋਂ ਤੋਲੀਏ ਫ਼ੜ ਕੇ ਬਾਹਾਂ ਨੂੰ ਖਿੱਚੋ। ਇਸੇ ਤਰ੍ਹਾਂ ਹੁਣ ਗਰਦਨ ਨੂੰ ਸੱਜੇ ਪਾਸੇ ਕਰਕੇ ਉਸੇ ਤਰ੍ਹਾਂ ਤੋਲੀਏ ਨਾਲ ਬਾਹਾਂ ਨੂੰ ਖਿੱਚੋ। ਅਜਿਹਾ ਲਗਾਤਾਰ ਕਰਨ ਦੇ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਬਾਅਦ ਹੁਣ ਤੋਲੀਏ ਨੂੰ ਮੱਥੇ ਤੋਂ ਘੁੰਮਾਕੇ ਸਿਰ ਦੇ ਪਿੱਛੇ ਕਰ ਲਵੋ। ਹੁਣ ਬਾਹਾਂ ਨੂੰ ਪਿੱਛੇ ਦੀ ਤਰਫ਼ ਖਿੱਚ ਪਾਉ। ਅਜਿਹਾ ਕਰਨ ਦੇ ਨਾਲ ਗੋਡਿਆਂ ਦਾ ਦਰਦ, ਮੋਢੇ ਦੇ ਦਰਦ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।

ਹੁਣ ਪੈਰਾਂ ਦੀ ਨੀਚੇ ਨੂੰ ਤੋਲੀਏ ਨੂੰ ਘੁਮਾ ਲਵੋ ਅਤੇ ਲੱਤਾਂ ਮੋੜ ਕੇ ਤੋਲੀਏ ਨੂੰ ਖਿੱਚ ਪਾਓ। ਅਜਿਹਾ 5 ਤੋਂ 7 ਮਿੰਟ ਲਗਾਤਾਰ ਕਰਦੇ ਰਹੋ। ਅਜਿਹਾ ਕਰਨ ਦੇ ਨਾਲ ਗੋਡਿਆਂ ਦੇ ਦਰਦ ਅਤੇ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਦੇਖੋ।