Home / ਘਰੇਲੂ ਨੁਸ਼ਖੇ / ਸਿਰਫ 5 ਮਿੰਟ ਚ ਬਣਾਓ ਇਹ ਚੀਜ਼ ਲੱਕ ਦਰਦ,ਸਰਦੀ,ਖਾਂਸੀ ਤੋਂ ਹਮੇਸ਼ਾ ਲਈ ਛੁਟਕਾਰਾ

ਸਿਰਫ 5 ਮਿੰਟ ਚ ਬਣਾਓ ਇਹ ਚੀਜ਼ ਲੱਕ ਦਰਦ,ਸਰਦੀ,ਖਾਂਸੀ ਤੋਂ ਹਮੇਸ਼ਾ ਲਈ ਛੁਟਕਾਰਾ

ਸਰਦੀਆਂ ਦੇ ਮੌਸਮ ਵਿੱਚ ਕਮਰ ਦਰਦ, ਜੋੜਾਂ ਦਾ ਦਰਦ ਅਤੇ ਮੋਢਿਆਂ ਅਤੇ ਗੋਡਿਆਂ ਵਿਚ ਦਰਦ ਬਹੁਤ ਆਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿਚ ਖਾਂਸੀ ਤੇ ਜ਼ੁਕਾਮ ਵੀ ਬਹੁਤ ਆਮ ਰਹਿੰਦਾ ਹੈ।

ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਮੌਸਮ ਵਿੱਚ ਨਮੀਂ ਹੋਣਾ ਅਤੇ ਮੌਸਮ ਦਾ ਵਾਰ-ਵਾਰ ਬਦਲਦੇ ਰਹਿਣਾ ਆਦਿ। ਜਿਸ ਕਾਰਨ ਸਰੀਰ ਉੱਤੇ ਗਹਿਰਾ ਅਸਰ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਕੁਝ ਘਰੇਲੂ ਸਮਾਨ ਦੇ ਨਾਲ ਅਜਿਹੇ ਨੁਸਖੇ ਤਿਆਰ ਕਰਨੇ ਚਾਹੀਦੇ ਹਨ ਜਿਸ ਨੂੰ ਸਰੀਰ ਨੂੰ ਸਰਦੀਆਂ ਦੇ ਮੌਸਮ ਵਿਚ ਤਾਕਤ ਮਿਲੇ ਅਤੇ ਬੀਮਾਰੀਆਂ ਤੋਂ ਬਚ ਸਕੇ।

ਸਰਦੀਆਂ ਦੇ ਮੌਸਮ ਵਿੱਚ ਘਰੇਲੂ ਨੁਸਖੇ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਬਦਾਮ, ਦੇਸੀ ਘਿਓ, ਗੁੜ, ਸੁੰਡ, ਕਣਕ ਦਾ ਆਟਾ ਅਤੇ ਅਜਵਾਇਣ ਚਾਹੀਦੀ ਹੈ। ਸਭ ਤੋਂ ਪਹਿਲਾਂ ਕਣਕ ਦਾ ਆਟਾ, ਦੇਸੀ ਘਿਓ ਅਤੇ ਗੁੜ ਬਰਾਬਰ ਮਾਤਰਾ ਦੇ ਵਿੱਚ ਲੈ ਲਵੋ।

ਹੁਣ ਸੌ ਗ੍ਰਾਮ ਅਜਵਾਇਣ, ਡੇਢ ਸੌ ਗ੍ਰਾਮ ਬਦਾਮ ਅਤੇ ਸੌ ਗ੍ਰਾਮ ਸੁੰਢ ਲੈ ਲਵੋ। ਹੁਣ ਇੱਕ ਬਰਤਨ ਦੇ ਵਿਚ ਦੇਸੀ ਘਿਉ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਜਦੋਂ ਕਿ ਬਿਲਕੁਲ ਗਰਮ ਹੋ ਜਾਵੇ ਉਸ ਵਿਚ ਕਣਕ ਦਾ ਆਟਾ ਮਿਲਾ ਲਵੋ।

ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਜਦੋਂ ਆਟੇ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਜਾਂ ਉਸ ਵਿਚੋਂ ਖ਼ੁਸ਼ਬੂ ਆਉਣੀ ਸ਼ੁਰੂ ਹੋ ਜਾਵੇ ਤਾਂ   ਅੱ ਗ   ਨੂੰ ਘੱਟ ਕਰ ਦਿਓ।ਦੂਜੇ ਪਾਸੇ ਇੱਕ ਬਰਤਨ ਵਿੱਚ ਬਦਾਮ, ਅਜਵਾਇਣ ਅਤੇ ਸੁੰਢ ਨੂੰ ਚੰਗੀ ਤਰ੍ਹਾਂ ਕੁੱਟ ਲਵੋ।

ਇਨ੍ਹਾਂ ਦਾ ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਪਾਣੀ ਵਿੱਚ ਪਾ ਦਿਉ। ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਵੋ ਅਤੇ ਕੁਝ ਸਮੇਂ ਲਈ ਗਰਮ ਕਰੋ। ਹੁਣ ਇਸ ਵਿਚ ਗੁੜ ਮਿਲਾ ਲਵੋ। ਗੁੜ ਦੀ ਥਾਂ ਤੁਸੀਂ ਸ਼ੱਕਰ ਵੀ ਵਰਤ ਸਕਦੇ ਹੋ।

ਹੁਣ ਇਨ੍ਹਾਂ ਨੂੰ ਚੰਗੀ ਤਰਾਂ ਗਰਮ ਕਰੋ ਅਤੇ ਜਦੋਂ ਗੁੜ ਪਿਘਲਾ ਜਾਵੇ ਉਦੋਂ ਇਸ ਨੂੰ ਉਤਾਰ ਲਵੋ। ਹੁਣ ਇਹ ਘਰੇਲੂ ਨੁਸਖਾ ਵਰਤਣ ਲਈ ਤਿਆਰ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।