Home / ਤਾਜਾ ਜਾਣਕਾਰੀ / ਸਿੱਧੂ ਮੂਸੇ ਵਾਲਾ ਕਤਲਕਾਂਡ ਚ ਹੋਇਆ ਵੱਡਾ ਖੁਲਾਸਾ, ਪੁਲਿਸ ਨੇ ਹਥਿਆਰ ਕੀਤੇ ਬਰਾਮਦ

ਸਿੱਧੂ ਮੂਸੇ ਵਾਲਾ ਕਤਲਕਾਂਡ ਚ ਹੋਇਆ ਵੱਡਾ ਖੁਲਾਸਾ, ਪੁਲਿਸ ਨੇ ਹਥਿਆਰ ਕੀਤੇ ਬਰਾਮਦ

ਆਈ ਤਾਜ਼ਾ ਵੱਡੀ ਖਬਰ 

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੁਲਸ ਵਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ । ਇਸੇ ਵਿਚਾਲੇ ਹੁਣ ਸਿੱਧੂ ਮੁਸੇਵਾਲਾ ਦੇ ਕਤਲ ਕਾਂਡ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ । ਦਰਅਸਲ ਹੁਣ ਪੁਲੀਸ ਨੇ ਹੁਣ ਸ਼ਿਵਾਲਾ ਦੇ ਕਤਲ ਦੌਰਾਨ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕੀਤਾ ਹੈ । ਪੁਲੀਸ ਵੱਲੋਂ ਹੁਣ ਹੀ ਖੁਲਾਸਾ ਕੀਤਾ ਗਿਆ ਹੈ ਕਿ ਕਤਲ ਵਿਚ ਉਨ੍ਹਾਂ ਦੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ , ਜਿਹੜੇ ਸ਼ਾਰਪਸ਼ੂਟਰ ਜਗਰੂਪ ਗਰੁੱਪਾਂ ਅਤੇ ਮਨਪ੍ਰੀਤ ਦੇ ਐਨਕਾਊਂਟਰ ਸਮੇਂ ਬਰਾਮਦ ਹੋਏ ਸਨ ।

ਦਸ ਤੀਕ ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰਾਂ ਦਾ ਐਨਕਾਊਂਟਰ ਪੁਲੀਸ ਦੇ ਵੱਲੋਂ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਦੇ ਨੇੜੇ ਕੀਤਾ ਗਿਆ ਸੀ । ਐਨਕਾਊਂਟਰ ਸਮੇਂ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ ਜੋ ਸਿੱਧੂ ਮੁਸੇਵਾਲਾ ਦੇ ਕਤਲ ਵਿਚ ਵਰਤੇ ਗਏ ਸਨ । ਉੱਥੇ ਹੀ ਪੰਜਾਬ ਪੁਲੀਸ ਨੇ ਇਨ੍ਹਾਂ ਦੋਵਾਂ ਦੇ ਕਤਲ ਵਾਲੀ ਥਾਂ ਤੋਂ ਖੋਲ੍ਹ ਦੀ ਫਾਰੈਂਸਿਕ ਜਾਂਚ ਵੀ ਕਰਵਾਈ ਸੀ । ਜਿਸ ਵਿੱਚ ਇਸ ਦੀ ਪੁਸ਼ਟੀ ਹੋਈ ਹੈ ਕਿ ਇਹ ਸਾਰੇ ਉਹ ਹਥਿਆਰ ਹਨ ਜਿਨ੍ਹਾਂ ਦੀ ਵਰਤੋਂ ਸਿੱਧੂ ਦੇ ਕਤਲ ਕਾਂਡ ਦੌਰਾਨ ਕੀਤੀ ਗਈ ਸੀ ।

ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਭੇਜੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਤਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ ਤੇ ਕਰਵਾਇਆ ਗਿਆ ਹੈ ਤੇ ਉਸ ਦੇ ਵੱਲੋਂ ਹੀ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ । ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ । ਦੱਸਣਾ ਬਣਦਾ ਹੈ ਕਿ ਸਿੱਧੂ ਦੇ ਕਤਲ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ । ਪੂਰੀ ਦੁਨੀਆ ਭਰ ਵਿੱਚ ਇੱਕ ਹੀ ਅਵਾਜ਼ ਉੱਠ ਰਹੀ ਹੈ ਕਿ ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।

ਜਿਸ ਤੋਂ ਬਾਅਦ ਵੱਖ ਵੱਖ ਜਾਂਚ ਟੀਮਾਂ ਵੱਲੋਂ ਆਪਣੇ ਆਪਣੇ ਪੱਧਰ ਤੇ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ , ਤਾਂ ਜੋ ਸਿੱਧੂ ਦੇ ਅਸਲ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਇਸੇ ਵਿਚਾਲੇ ਹੁਣ ਪੁਲੀਸ ਨੂੰ ਇਹ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ ।