Home / ਤਾਜਾ ਜਾਣਕਾਰੀ / ਸੁੱਤਿਆਂ ਪਿਆਂ ਕੈਨੇਡਾ ਪੜਨ ਆਏ ਨੋਜਵਾਨ ਨੂੰ ਏਦਾਂ ਮਿਲੀ ਮੌਤ , ਛਾਇਆ ਸਾਰੇ ਪਾਸੇ ਸੋਗ

ਸੁੱਤਿਆਂ ਪਿਆਂ ਕੈਨੇਡਾ ਪੜਨ ਆਏ ਨੋਜਵਾਨ ਨੂੰ ਏਦਾਂ ਮਿਲੀ ਮੌਤ , ਛਾਇਆ ਸਾਰੇ ਪਾਸੇ ਸੋਗ

ਆਈ ਤਾਜਾ ਵੱਡੀ ਖਬਰ

ਜਦੋਂ 2020 ਸਾਲ ਦਾ ਆਗਾਜ਼ ਹੋਇਆ ਸੀ ,ਤਾਂ ਦੁਨੀਆ ਬਹੁਤ ਖੁਸ਼ੀ ਸੀ, ਕਿ ਇਹ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ। ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।

ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ।ਇਨ੍ਹਾਂ ਵਿੱਚ ਕਈ ਉਹ ਨੌਜਵਾਨ ਵੀ ਸ਼ਾਮਿਲ ਸਨ ਜੋ ਪੜਾਈ ਕਰਨ ਦੀ ਖਾਤਰ ਵਿਦੇਸ਼ਾਂ ਨੂੰ ਗਏ ਪਰ ਵਾਪਸ ਆਪਣੇ ਵਤਨ ਨਹੀਂ ਪਰਤੇ। ਦੁੱਖ ਭਰੀਆਂ ਖਬਰਾਂ ਦੇ ਵਿੱਚ ਇੱਕ ਖ਼ਬਰ ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ ਦੀ ਵੀ ਸ਼ਾਮਲ ਹੋ ਗਈ ਹੈ। ਜਿੱਥੇ ਪੰਜਾਬ ਤੋਂ ਗਏ ਹੋਏ ਪੰਜਾਬੀ ਗੱਭਰੂ ਦੀ ਦਿਲ ਦਾ ਦੌ-ਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਮ ਕੁਲਜੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪਿੱਛੋਂ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਕਿਚਨਰ ਵਿਖੇ ਪੜ੍ਹਾਈ ਕਰਨ ਆਏ ਕੁਲਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਹੈ। ਕੁਲਜੀਤ ਸਿੰਘ ਬੀਤੇ ਮੰਗਲਵਾਰ ਰਾਤ ਕੰਮ ਤੋਂ ਘਰ ਆਇਆ। ਬਾਅਦ ਵਿਚ ਸੁੱਤੇ ਪਏ ਕੁਲਜੀਤ ਸਿੰਘ ਨੂੰ ਦਿਲ ਦਾ ਦੌ-ਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣਦੇ ਸਾਰ ਹੀ ਕਪੂਰਥਲਾ ਜਿਲ੍ਹੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

ਕੁਲਜੀਤ ਸਿੰਘ ਡੇਢ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਵਾਸਤੇ ਸਟੂਡੈਂਟ ਵੀਜ਼ਾ ਤੇ ਕੈਨੇਡਾ ਆਇਆ ਸੀ। ਕੁਲਜੀਤ ਸਿੰਘ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਉਸ ਦਾ ਪਰਵਾਰ ਗਹਿਰੇ ਸਦਮੇ ਵਿੱਚ ਹੈ। ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਕੁਲਜੀਤ ਸਿੰਘ ਦੀ ਮੌਤ ਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।