Home / ਘਰੇਲੂ ਨੁਸ਼ਖੇ / ਹਫਤੇ ਚ 2 ਵਾਰ ਵਰਤ ਲਓ ਪੁਰਾਣੀਆਂ ਛਾਈਆਂ,ਦਾਗ ਧੱਬੇ ,ਫੁਨਸੀਆਂ ਪਿਮਪਲ ਬਿਲਕੁਲ ਸਾਫ

ਹਫਤੇ ਚ 2 ਵਾਰ ਵਰਤ ਲਓ ਪੁਰਾਣੀਆਂ ਛਾਈਆਂ,ਦਾਗ ਧੱਬੇ ,ਫੁਨਸੀਆਂ ਪਿਮਪਲ ਬਿਲਕੁਲ ਸਾਫ

ਚਿਹਰੇ ਉੱਤੇ ਫੁਨਸੀਆਂ ਜਾਂ ਦਾਗ-ਧੱਬਿਆਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਨ੍ਹਾਂ ਨਾਲ ਚਿਹਰੇ ਉੱਤੇ ਛਾਇਆ ਬਣ ਜਾਂਦੀਆਂ ਹਨ। ਇਨ੍ਹਾ ਤੋਂ ਰਾਹਤ ਪਾਉਣ ਲਈ ਘਰੇਲ਼ੂ ਨੁਸਖੇ ਬਹੁਤ ਲਾਭਕਾਰੀ ਹੁੰਦੇ। ਇਸੇ ਤਰ੍ਹਾਂ ਹਲਦੀ ਦਾ ਪੈਕ ਚਿਹਰੇ ਉੱਤੇ ਲਗਾਉਣ ਨਾਲ ਹਰ ਤਰ੍ਹਾਂ ਦੀ ਦਿੱਕਤ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਚਿਹਰਾ ਚਮਕ ਉਠਦਾ ਹੈ। ਹਲਦੀ ਦਾ ਪੈਕ ਬਣਾਉਣਾ ਬਹੁਤ ਜਿਆਦਾ ਆਸਾਨ ਹੈ।

ਘਰੇਲੂ ਸਮਾਨ ਦੀ ਵਰਤੋਂ ਕਰਕੇ ਹਲਦੀ ਦਾ ਇਹ ਲਾਭਕਾਰੀ ਪੈਕ ਤਿਆਰ ਕੀਤਾ ਜਾ ਸਕਦਾ ਹੈ। ਹਲਦੀ ਦਾ ਪੈਕ ਹਰ ਉਮਰ ਦਾ ਵਿਅਕਤੀ ਵਰਤ ਸਕਦਾ ਹੈ ਅਤੇ ਇਹ ਹਰ ਮੌਸਮ ਦੇ ਵਿੱਚ ਵਰਤਿਆ ਜਾ ਸਕਦਾ ਹੈ। ਹਲਦੀ ਦੇ ਪੈਕ ਦਾ ਕੋਈ ਵੀ ਸਾਈਡ ਇਫ਼ੈਕਟ ਨਹੀ ਹੈ। ਹਲਦੀ ਦਾ ਪੈਕ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਇਕ ਕਟੋਰੀ ਵਿਚ ਦਹੀਂ ਲਵੋ।

ਕਿਉਂਕਿ ਦਹੀਂ ਦੀ ਵਰਤੋਂ ਕਰਨ ਨਾਲ ਚਿਹਰੇ ਉੱਤੇ ਆਈਆਂ ਫਿਨਸੀਆਂ ਦਾ ਜੜ੍ਹ ਤੋਂ ਸਫਾਇਆ ਕੀਤਾ ਜਾ ਸਕਦਾ ਹੈ। ਅਤੇ ਇਸ ਤੋਂ ਇਲਾਵਾ ਝੁਰੜੀਆਂ ਵੀ ਬਿਲਕੁਲ ਸਾਫ਼ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਦਹੀਂ ਚਿਹਰੇ ਤੇ ਮੌਜੂਦ ਸਾਰੀ ਗੰਦਗੀ ਨੂੰ ਜੜ੍ਹ ਤੋਂ ਸਾਫ਼ ਕਰਦਾ ਹੈ। ਇਸ ਲਈ ਚਿਹਰੇ ਤੇ ਚਮਕ ਲਿਆਉਣ ਲਈ ਦਹੀਂ ਬਹੁਤ ਜ਼ਿਆਦਾ ਲਾਭਕਾਰੀ ਹੈ।ਹੁਣ ਇੱਕ ਕਟੋਰੇ ਵਿੱਚ ਹਲਦੀ ਲਵੋ।

ਹਲਦੀ ਦੀ ਵਰਤੋਂ ਚਿਹਰੇ ਨੂੰ ਬੇਦਾਗ਼ ਅਤੇ ਗੋਰਾ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਚਿਹਰੇ ਤੇ ਮੌਜੂਦ ਹਰ ਤਰ੍ਹਾਂ ਦੇ ਇਨਫੈਕਸ਼ਨ ਜਿਵੇਂ ਕਿ ਬੈਕਟੀਰੀਆ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ। ਹੁਣ ਕੱਟਿਆ ਹੋਇਆ ਨਿੰਬੂ ਲੈ ਲਵੋ। ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਸਾਡੇ ਚਿਹਰੇ ਨੂੰ ਚਮਕਦਾਰ ਅਤੇ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਿੰਬੂ ਉੱਤੇ ਆਏ ਵਾਧੂ ਓਇਲ ਨੂੰ ਵੀ ਖਤਮ ਕਰਨ ਵਿੱਚ ਮਦਦਗਾਰ ਹੈ।

ਹੁਣ ਪੈਕ ਤਿਆਰ ਕਰਨ ਲਈ ਇੱਕ ਬਰਤਨ ਵਿੱਚ ਤਿੰਨ ਵੱਡੇ ਚਮਚ ਦਹੀਂ ਪਾਓ। ਹੁਣ ਅੱਧਾ ਚਮਚ ਇਸ ਵਿਚ ਹਲਦੀ ਪਾਓ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਦਹੀਂ ਅਤੇ ਹਲਦੀ ਨੂੰ ਮਿਲਾਉਣ ਤੋਂ ਬਾਅਦ ਇਸ ਵਿਚ ਬੀਜਾਂ ਤੋਂ ਬਿਨਾਂ ਹੀ ਨਿੰਬੂ ਰਸ ਮਿਲਾ ਲਓ। ਹੁਣ ਇਹ ਪੈਕ ਤਿਆਰ ਹੋ ਗਿਆ ਹੈ। ਇਸ ਦੀ ਰੋਜ਼ਾਨਾ ਲਗਾਤਾਰ ਵਰਤੋਂ ਕਰਨ ਨਾਲ ਚਿਹਰਾ ਬਿਲਕੁੱਲ ਨਿਖਰ ਜਾਵੇਗਾ ਅਤੇ ਚਿਹਰੇ ਦੀ ਸਾਰੀਆਂ ਦਿੱਕਤਾਂ ਖ਼ਤਮ ਹੋ ਜਾਣਗੇ।

ਹਲਦੀ ਦੇ ਪੈਕ ਨੂੰ ਰਾਤ ਸਮੇਂ ਵਿੱਚ ਸੌਣ ਤੋਂ ਕੁਝ ਸਮਾਂ ਪਹਿਲਾਂ ਲਗਾਉ। ਫਿਰ ਇਸ ਨੂੰ 5 ਤੋਂ 7 ਮਿੰਟ ਲਗਿਆ ਰਹਿਣ ਦਿਓ। ਫਿਰ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਵੋ। ਇੱਕ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਸ ਪੈਕ ਦੀ ਵਰਤੋਂ ਤੋਂ ਬਾਅਦ ਕਿਸੇ ਵੀ ਸਾਬਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਇਸ ਦਾ ਅਸਰ ਨਹੀਂ ਹੋਵੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।