Home / ਘਰੇਲੂ ਨੁਸ਼ਖੇ / ਹਲਦੀ ਦੀ ਪੰਜੀਰੀ ਸਰੀਰ ਨੂੰ ਬਣਾ ਦੇਵੇਗੀ ਤਾਕਤਵਾਰ ਬਲਗ਼ਮ ਰੇਸ਼ਾ ,ਜੋੜਾਂ ਦਾ ਦਰਦ ,ਸਿਰ ਦਰਦ ,ਕਮਜ਼ੋਰੀ ,ਅੱਖਾਂ ਦੀ ਕਮਜ਼ੋਰੀ ਸਭ ਖਤਮ

ਹਲਦੀ ਦੀ ਪੰਜੀਰੀ ਸਰੀਰ ਨੂੰ ਬਣਾ ਦੇਵੇਗੀ ਤਾਕਤਵਾਰ ਬਲਗ਼ਮ ਰੇਸ਼ਾ ,ਜੋੜਾਂ ਦਾ ਦਰਦ ,ਸਿਰ ਦਰਦ ,ਕਮਜ਼ੋਰੀ ,ਅੱਖਾਂ ਦੀ ਕਮਜ਼ੋਰੀ ਸਭ ਖਤਮ

ਹਲਦੀ ਭਾਵੇਂ ਕਿ ਸਬਜ਼ੀ ਦੇ ਵਿਚ ਸੁਆਦ ਲਈ ਵਰਤੀ ਜਾਂਦੀ ਹੈ। ਪਰ ਹਲਦੀ ਦੀ ਵਰਤੋਂ ਕਰਨ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਅਤੇ ਤੰਦਰੁਸਤੀ ਮਿਲਦੀ ਹੈ। ਇਸ ਲਈ ਬਹੁਤ ਸਾਰੇ ਲੋਕ ਹਲਦੀ ਨੂੰ ਦਵਾਈ ਦੀ ਤਰਾਂ ਵਰਤਦੇ ਹਨ। ਪਰ ਕੁਝ ਲੋਕ ਹਲਦੀ ਦੀ ਪੰਜੀਰੀ ਬਣਾ ਕੇ ਵਰਤੋਂ ਕਰਦੇ ਹਨ। ਹਲਦੀ ਦੀ ਪੰਜੀਰੀ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ।

ਘਰ ਦੀ ਰਸੋਈ ਵਿਚਲੇ ਸਮਾਨ ਦੀ ਵਰਤੋ ਕਰਕੇ ਥੋੜ੍ਹੇ ਸਮੇਂ ਵਿਚ ਹੀ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ। ਹਲਦੀ ਦੀ ਵਰਤੋਂ ਕਰਨ ਦੇ ਨਾਲ ਸਰੀਰ ਅੰਦਰਲੇ ਬਹੁਤ ਸਾਰੇ ਲੋਕ ਅਸਾਨੀ ਨਾਲ ਖ਼ਤਮ ਹੋ ਜਾਂਦੇ ਹਨ। ਹਲਦੀ ਦੀ ਪੰਜੀਰੀ ਬਣਾਉਣ ਦੇ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਜ਼ਰੂਰੀ ਹਲਦੀ, ਘੀ, ਦਾਖਾਂ, ਬਦਾਮ, ਖ਼ਸਖ਼ਸ, ਆਟਾ ਅਤੇ ਚੀਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਹਲਦੀ ਨੂੰ ਚੰਗੀ ਤਰ੍ਹਾਂ ਪੀਸ ਲਵੋ। ਇਸ ਨੂੰ ਇੱਕ ਬਰਤਨ ਦੇ ਵਿਚੋਂ ਕੱਢ ਲਵੋ।

ਦੂਜੇ ਬਰਤਨ ਵਿੱਚ ਹੁਣ ਬਦਾਮ ਤੇ ਖ਼ਸਖ਼ਸ ਨੂੰ ਵੀ ਪੀਸ ਕੇ ਰੱਖ ਲਵੋ। ਇਸ ਤੋਂ ਬਾਅਦ ਇਕ ਵੱਡੇ ਬਰਤਨ ਅੱਗ ਉੱਤੇ ਰੱਖ ਲਵੋ। ਉਸਨੇ ਘੀ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਫਿਰ ਹਲਦੀ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਜਦੋਂ ਹਲਦੀ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਘੱਟ ਅੱਗ ਵਿਚ ਹਲਾਉਦੇ ਰਹੋ। ਭੁੰਨੀ ਹੋਈ ਹਲਦੀ ਨੂੰ ਇੱਕ ਬਰਤਨ ਦੇ ਵਿਚੋਂ ਕੱਢ ਲਵੋ। ਇਸ ਤੋਂ ਬਾਅਦ ਫਿਰ ਦੁਆਰਾ ਘੀ ਪਾ ਕੇ ਚੰਗੀ ਤਰ੍ਹਾਂ ਆਟੇ ਨੂੰ ਭੁੰਨ ਲਵੋ।

ਦੂਜੇ ਭੁੰਨੇ ਹੋਏ ਆਟੇ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਭੁੰਨਦੇ ਸਮੇਂ ਜਦੋਂ ਆਟੇ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤਾਂ ਉਸ ਵਿਚ ਪੀਸਿਆ ਹੋਇਆ ਖ਼ਸਖ਼ਸ, ਅਤੇ ਬਦਾਮ ਮਿਲਾ ਲਵੋ। ਇਸਤੋ ਥੋੜੇ ਸਮੇਂ ਬਾਅਦ ਉਸੇ ਵਿੱਚ ਦਾਖਾਂ ਵੀ ਮਿਲਾ ਦਿਓ। ਹੁਣ ਇਸ ਵਿੱਚ ਭੁੰਨੀ ਹੋਈ ਹਲਦੀ ਵੀ ਰਲਾਓ। ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਆਪਣੇ ਸੁਆਦ ਅਨੁਸਾਰ ਮਿੱਠਾ ਜਾਂ ਚੀਨੀ ਪਾਉ। ਇਸ ਨੂੰ ਹਿਲਾਕੇ ਚੰਗੀ ਤਰ੍ਹਾਂ ਮਿਲਾ ਲਵੋ।

ਕੁਝ ਸਮੇਂ ਬਾਅਦ ਇਸ ਨੂੰ ਥੱਲੇ ਉਤਾਰ ਲਵੋ ਅਤੇ ਬਰਤਨ ਦੇ ਵਿਚ ਪਾ ਲਓ। ਹਲਦੀ ਦੀ ਪੰਜੀਰੀ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਘਰ ਵਿੱਚ ਬਣਾਈ ਹੋਈ ਹਲਦੀ ਦੀ ਪੰਜੀਰੀ ਰੋਜ਼ਾਨਾ ਲਗਾਤਾਰ ਸਵੇਰੇ-ਸ਼ਾਮ ਦੋ ਚਮਚ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਜਿਵੇਂ ਖਾਂਸੀ ਜ਼ੁਕਾਮ ਅਤੇ ਕਮਰ ਦਰਦ ਆਦਿ‌। ਹਲਦੀ ਦੀ ਪੰਜੀਰੀ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਹੀ ਹੱਡੀਆਂ ਨੂੰ ਮਜ਼ਬੂਤੀ ਅਤੇ ਅੰਦਰੂਨੀ ਸੱਟ ਵੀ ਦੂਰ ਹੁੰਦੀਆਂ ਹਨ।

ਕਈ ਵਾਰੀ ਅਜਿਹੀਆਂ ਸੱਟਾ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਸਾਨੂੰ ਬਾਹਰ ਤੋਂ ਪਤਾ ਨਹੀਂ ਲੱਗਦਾ। ਪਰ ਸਰਦੀਆਂ ਦੇ ਮੌਸਮ ਵਿੱਚ ਇਹ ਸੱਟਾਂ ਜ਼ਿਆਦਾ ਦਰਦ ਕਰਦੀਆਂ ਹਨ। ਇਨ੍ਹਾਂ ਸੱਟਾਂ ਤੋਂ ਆਰਾਮ ਪਾਉਣ ਦੇ ਲਈ ਹਲਦੀ ਦੀ ਪੰਜੀਰੀ ਬਹੁਤ ਲਾਭਕਾਰੀ ਹੁੰਦੀ ਹੈ। ਹਲਦੀ ਦੀ ਪੰਜੀਰੀ ਨੂੰ ਕੋਸੇ ਦੁੱਧ ਨਾਲ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜ਼ਿਆਦਾ ਲਾਭ ਮਿਲੇਗਾ।