Home / ਤਾਜਾ ਜਾਣਕਾਰੀ / ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਦੇ ਕਾਰਨ ਆਵਾਜਾਈ ਦੇ ਸਾਧਨਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਕੀਤੀ ਗਈ ਤਾਲਾਬੰਦੀ ਦੇ ਕਰਕੇ ਵਿਸ਼ਵ ਵਿੱਚ ਹਵਾਈ ਉਡਾਣਾਂ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਜਾਣ ਵਾਲੀਆਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹਵਾਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਇਸ ਨਾਲ ਹਵਾਈ ਯਾਤਰਾ ਸੰਬੰਧੀ ਕੁਝ ਨਿਯਮ ਵੀ ਲਾਗੂ ਕੀਤੇ ਗਏ ਸਨ।

ਪੈਸੇਂਜਰ ਕੈਰੀਅਰ ਸਪਾਈਸ ਜੈੱਟ ਦੁਆਰਾ ਕੁਝ ਆਫਰ ਪ੍ਰਦਾਨ ਕੀਤੇ ਜਾ ਰਹੇ ਹਨ। ਮਲੇਸ਼ੀਆ ਯੂਨਿਟ ਦੇ ਇਕ ਵਰਕਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਪਾਈਸ ਜੈੱਟ ਕੰਪਨੀ ਦੁਆਰਾ ਯਾਤਰੀਆਂ ਦੇ ਆਨੰਦ ਦੇ ਅਧਿਕਾਰ ਲਈ ਪ੍ਰਸਤਾਵ ਜਾਰੀ ਕੀਤਾ ਗਿਆ ਹੈ, ਇਹਨਾਂ ਫਾਇਦਿਆਂ ਦਾ ਆਨੰਦ ਲੈਣ ਲਈ ਸਪਾਈਸ ਜੈੱਟ ਉਡਾਣ ਤੋਂ 6 ਘੰਟੇ ਪਹਿਲਾਂ ਜ਼ਿਆਦਾ ਸੀਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਸੀਟਾਂ ਦੀ ਬੁਕਿੰਗ ਸੀਟਾਂ ਆਓ,ਪਹਿਲਾਂ ਪਾਉ ਦੇ ਅਧਾਰ ਤੇ ਉਪਲਬਧ ਹੈ। ਗਰੁੱਪ ਬੁਕਿੰਗ ਲਈ ਇਹ ਸਕੀਮ ਲਾਗੂ ਨਹੀਂ ਹੁੰਦੀ ਅਤੇ ਨਾ ਹੀ ਇਹ ਨਾਨ ਟਰਾਂਸਫਰੇਬਲ ਹੈਂ ਅਤੇ ਨਾ ਹੀ ਨਾਨ ਰਿਫੰਡੇਬਲ।

ਸਪਾਈਸ ਜੈੱਟ ਦੀ ਇਹ ਪੇਸ਼ਕਸ਼ ਸਾਰੀਆਂ ਘਰੇਲੂ ਉਡਾਣਾਂ ਤੇ 30 ਜੂਨ 2021 ਤੱਕ ਲਈ ਹੀ ਸੀਮਿਤ ਹੈ। ਇਸ ਬੁਕਿੰਗ ਦੇ ਨਾਲ-ਨਾਲ ਆਮ ਭੱਤੇ ਦੇ ਬਦਲ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ। ਇਹ ਆਫਰ ਐਕਸਟਰਾ ਸੀਟ ਐਕਸਟਰਾ ਲਗੇਜ਼ ਦੇ ਅਧੀਨ ਹੈ ਅਤੇ ਇਸ ਸਫ਼ਰ ਦੇ ਤਹਿਤ ਹਰ ਯਾਤਰੀ 10 ਕਿੱਲੋ ਤੇ ਜ਼ਿਆਦਾ ਸੀਟਾਂ ਬੁੱਕ ਕਰਨ ਅਤੇ ਪੰਜ ਕਿਲੋ ਤੇ ਜ਼ਿਆਦਾ ਚੈੱਕ ਇਨ ਬੈਗੇਜ ਭੱਤੇ ਦਾ ਫਾਇਦਾ ਪਰਾਈਵੇਟ ਬੁਕਿੰਗ ਰਾਹੀ ਲੇ ਸਕਦਾ ਹੈ।

ਉੱਥੇ ਹੀ ਜੋ ਯਾਤਰੀ ਪਰਾਈਵੇਟ ਕੈਟਾਗਿਰੀ ਵਿੱਚ ਡਬਲ ਸੀਟ ਬੁੱਕ ਕਰਦੇ ਹਨ ਉਹਨਾਂ ਲਈ 5 ਕਿਲੋਗ੍ਰਾਮ ਵਾਧੂ ਸਮਾਨ ਭੱਤਾ ਹੋਵੇਗਾ। ਜੋ ਯਾਤਰੀ ਪ੍ਰਾਈਵੇਟ ਬੁਕਿੰਗ ਕਰਦੇ ਹਨ ਉਨ੍ਹਾਂ ਨੂੰ 10 ਕਿਲੋ ਵਾਧੂ ਸਮਾਂ ਭੱਤਾ ਜਾਰੀ ਹੋਵੇਗਾ। ਉਥੇ ਹੀ ਮਲੇਸ਼ੀਆ ਯੂਨਿਟ ਦੇ ਇਕ ਵਰਕਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੂਰੇ ਏਸ਼ੀਆ ਵਿੱਚ ਕਰੋਨਾ ਦੇ ਦਿਨੋ-ਦਿਨ ਵੱਧ ਰਹੇ ਮਾਮਲਿਆਂ ਕਰਕੇ ਵਪਾਰ ਵਿੱਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।