Home / ਤਾਜਾ ਜਾਣਕਾਰੀ / ਹੁਣੇ ਹੁਣੇ ਇੰਡੀਆ ਚ ਏਅਰਪੋਰਟ ਤੇ ਇਸ ਚੀਜ ਨਾਲ ਟਕਰਾਇਆ 233 ਸਵਾਰੀਆਂ ਨਾਲ ਭਰਿਆ ਹਵਾਈ ਜਹਾਜ

ਹੁਣੇ ਹੁਣੇ ਇੰਡੀਆ ਚ ਏਅਰਪੋਰਟ ਤੇ ਇਸ ਚੀਜ ਨਾਲ ਟਕਰਾਇਆ 233 ਸਵਾਰੀਆਂ ਨਾਲ ਭਰਿਆ ਹਵਾਈ ਜਹਾਜ

ਤਾਜਾ ਵੱਡੀ ਖਬਰ

ਮਨੁੱਖ ਉਪਰ ਬਿਪਤਾ ਦੀ ਘੜੀ ਆਣ ਪਈ ਹੀ ਰਹਿੰਦੀ ਹੈ ਜਿਸ ਕਾਰਨ ਲੋਕ ਕਾਫੀ ਚਿੰਤਤ ਵੀ ਹੋ ਜਾਂਦੇ ਹਨ। ਇਸ ਮੁ-ਸ਼-ਕ-ਲ ਘੜੀ ਦੇ ਵਿਚ ਕਈ ਵਾਰ ਇਨਸਾਨ ਨੂੰ ਕੁਝ ਨਹੀਂ ਸੁੱਝਦਾ। ਮਾੜੇ ਸਮੇਂ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਇਨਸਾਨ ਨੂੰ ਸਿਰਫ ਆਪਣਾ ਅੰਤ ਹੀ ਦਿਖਾਈ ਦਿੰਦਾ ਹੈ। ਇਸ ਤੋਂ ਬਚਣ ਵਾਸਤੇ ਉਹ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕਰਦਾ ਹੈ। ਪਰ ਕਦੀ ਕਦਾਈ ਇਕ ਇਨਸਾਨ ਦੀ ਸਮਝਦਾਰੀ ਦੇ ਨਾਲ ਕਈ ਲੋਕਾਂ ਦੀ ਜਾਨ ਬਚ ਜਾਂਦੀ ਹੈ। ਸੂਝ ਬੂਝ ਦੇ ਨਾਲ ਸਮੇਂ ਉੱਪਰ ਲਏ ਗਏ ਫੈਸਲਿਆਂ ਕਾਰਨ ਹੀ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ।

ਇਕ ਅਜਿਹਾ ਹੀ ਹਾਦਸਾ ਭਾਰਤ ਦੇ ਉਤਰੀ ਸੂਬੇ ਦੇ ਵਿੱਚ ਵਾਪਰਿਆ ਜਿੱਥੇ ਇੱਕ ਸਮੇਂ 233 ਲੋਕਾਂ ਦੇ ਸਾਹ ਕੁੜਿੱਕੀ ਵਿੱਚ ਫਸ ਗਏ। ਇਹ ਹਾਦਸਾ ਬੁੱਧਵਾਰ ਨੂੰ ਸ਼੍ਰੀਨਗਰ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਉਪਰ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਜਹਾਜ ਰਨਵੇ ਉੱਪਰ ਬਰਫ ਨਾਲ ਟਕਰਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਇੰਡੀਗੋ ਏਅਰਲਾਈਨ ਦਾ 6E-2550 ਇੱਕ ਯਾਤਰੀ ਜਹਾਜ਼ ਸੀ ਜੋ ਤਕਰੀਬਨ 233 ਯਾਤਰੀਆਂ ਨੂੰ ਲੈ ਕੇ ਸ੍ਰੀਨਗਰ ਤੋਂ ਦਿੱਲੀ ਲਈ ਜਾ ਰਿਹਾ ਸੀ। ਇਹ ਜਹਾਜ਼ ਰਨਵੇ ਉਪਰ ਉਡਾਣ ਭਰਨ ਦੇ ਲਈ ਆਇਆ।

ਉਡਾਨ ਭਰਨ ਦੇ ਲਈ ਕੰਟਰੋਲ ਰੂਮ ਤੋਂ ਇਜਾਜ਼ਤ ਮਿਲੀ ਤਾਂ ਇਹ ਹਵਾਈ ਜਹਾਜ ਰਨਵੇ ਉਪਰ ਅੱਗੇ ਵਧਣਾ ਸ਼ੁਰੂ ਹੋ ਗਿਆ। ਪਰ ਜਿਉਂ ਹੀ ਇਹ ਜਹਾਜ਼ ਰਨਵੇ ਉਪਰ ਅੱਗੇ ਗਿਆ ਤਾਂ ਅਚਾਨਕ ਹੀ ਰਨਵੇ ਦੇ ਕਿਨਾਰੇ ਉੱਪਰ ਇੱਕ ਜੰਮੀ ਹੋਈ ਬਰਫ ਦੇ ਨਾਲ ਟਕਰਾ ਗਿਆ। ਜਹਾਜ਼ ਦੀ ਇਹ ਟੱਕਰ ਕਾਫ਼ੀ ਜ਼ਬਰਦਸਤ ਸੀ ਜਿਸ ਦੇ ਨਾਲ ਯਾਤਰੀਆਂ ਵਿਚ ਹੜਕੰਪ ਮਚ ਗਿਆ। ਪਰ ਪਾਇਲਟ ਦੀ ਸਮਝਦਾਰੀ ਦੇ ਨਾਲ ਇਸ ਜਹਾਜ਼ ਨੂੰ ਇੱਕ ਵੱਡੇ ਹਾਦਸੇ ਵੱਲ ਜਾਣ ਤੋਂ ਬਚਾ ਲਿਆ ਗਿਆ। ਐਮਰਜੈਂਸੀ ਟੀਮਾਂ ਨੇ

ਮੌਕੇ ਉਪਰ ਪਹੁੰਚ ਕੇ ਜਹਾਜ਼ ਵਿੱਚੋ ਯਾਤਰੀਆਂ ਨੂੰ ਬਾਹਰ ਕੱਢ ਲਿਆ। ਜਾਣਕਾਰੀ ਮਿਲੀ ਹੈ ਕਿ ਇਸ ਹਾਦਸੇ ਦੇ ਵਿਚ ਜਹਾਜ਼ ਨੂੰ ਮਾਮੂਲੀ ਨੁਕਸਾਨ ਹੀ ਹੋਇਆ ਹੈ ਅਤੇ ਯਾਤਰੀਆਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ਕਿ ਇੰਨੀ ਸੁਰੱਖਿਆ ਦੇ ਵਜੋਂ ਇਹ ਹਾਦਸਾ ਕਿਉਂ ਵਾਪਰਿਆ।