Home / ਤਾਜਾ ਜਾਣਕਾਰੀ / ਹੁਣੇ ਹੁਣੇ ਇੰਡੀਆ ਚ ਹਵਾਈ ਜਹਾਜ ਹੋਇਆ ਕਰੇਸ਼ – ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਇੰਡੀਆ ਚ ਹਵਾਈ ਜਹਾਜ ਹੋਇਆ ਕਰੇਸ਼ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਜਿਸ ਕਾਰਨ ਮਨੁੱਖ ਨੇ ਆਪਣੇ ਜੀਵਨ ਨੂੰ ਹੋਰ ਸੁਖਾਲਾ ਬਣਾ ਲਿਆ ਹੈ। ਵੱਖ ਵੱਖ ਖੇਤਰਾਂ ਦੇ ਵਿਚ ਮਨੁੱਖ ਵੱਲੋਂ ਰੋਜ਼ਾਨਾ ਪੁੱਟੀਆਂ ਜਾ ਰਹੀਆਂ ਨਵੀਆਂ ਪੁਲਾਂਘਾਂ ਦੇ ਕਾਰਨ ਅਸੀਂ ਆਧੁਨਿਕ ਪੀੜ੍ਹੀ ਦੇ ਵਿੱਚ ਇੱਕ ਕਦਮ ਹੋਰ ਅੱਗੇ ਵੱਧ ਰਹੇ ਹਾਂ। ਜਿੱਥੇ ਇਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ ਉਥੇ ਹੀ ਦੂਜੇ ਪਾਸੇ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਣ ਵਿੱਚ ਮਦਦ ਮਿਲਦੀ ਹੈ। ਮਨੁੱਖ ਵੱਲੋਂ ਕੀਤੀ ਗਈ ਇਸ ਤਰੱਕੀ ਦਾ ਜਿੱਥੇ ਇਕ ਪਾਸੇ ਲਾਭ ਮਿਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਤਕਨੀਕੀ ਖਰਾਬੀ ਆ ਜਾਣ ਕਾਰਨ ਕੁਝ ਹਾਦਸੇ ਵੀ ਵਾਪਰਦੇ ਹਨ।

ਭੋਪਾਲ ਸ਼ਹਿਰ ਦੇ ਗਾਂਧੀ ਨਗਰ ਖੇਤਰ ਵਿਚ ਲੋਕ ਉਸ ਵੇਲੇ ਘਬਰਾ ਗਏ ਜਦੋਂ ਇਕ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ। ਜਹਾਜ਼ ਦੇ ਕ੍ਰੈਸ਼ ਹੋਣ ਦੇ ਬਾਅਦ ਇੱਕ ਵੱਡਾ ਧ-ਮਾ-ਕਾ ਹੋਇਆ। ਜਹਾਜ਼ ਵਿੱਚ ਸਵਾਰ ਤਿੰਨ ਪਾਇਲਟ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਗਾਂਧੀ ਨਗਰ ਪੁਲਿਸ ਅਨੁਸਾਰ ਜਹਾਜ਼ ਇੱਕ ਖੇਤ ਵਿੱਚ ਹਾਦਸਾ ਗ੍ਰਸਤ ਹੋ ਗਿਆ, ਜਿਸ ਕਾਰਨ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਹਵਾਈ ਜਹਾਜ਼ ਕਿਸ ਦਾ ਸੀ ਅਤੇ ਇਸਦੇ ਕ੍ਰੈਸ਼ ਹੋਣ ਦਾ ਕੀ ਕਾਰਨ ਸੀ। ਹਾਦਸੇ ਤੋਂ ਬਾਅਦ ਆਸ ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਨੇ ਹਟਾ ਦਿੱਤਾ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਜਹਾਜ਼ ਨਿੱਜੀ ਸੀ ਜਾਂ ਰੱਖਿਆ ਸੇਵਾਵਾਂ ਨਾਲ ਸਬੰਧਤ ਸੀ। ਪੁਲਿਸ ਜਹਾਜ਼ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਵਿਚ ਲੱਗੀ ਹੋਈ ਹੈ।

ਸੂਤਰਾਂ ਦੇ ਅਨੁਸਾਨ ਜਹਾਜ਼ ਦੇ ਉਡਾਨ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਸਮੱਸਿਆਵਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਪਾਇਲਟ ਇਸ ਨੂੰ ਕਾਬੂ ਨਹੀਂ ਕਰ ਸਕੇ ਅਤੇ ਇਹ ਕ੍ਰੈਸ਼ ਹੋ ਗਿਆ। ਇਹ ਘਟਨਾ ਜਿਹੜੇ ਖੇਤ ਦੇ ਵਿਚ ਵਾਪਰੀ ਹੈ ਉਥੇ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸਥਾਨਕ ਖੇਤਰ ਦੇ ਲੋਕਾਂ ਵਿੱਚ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।