Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਚ 25 ਜਨਵਰੀ ਤੋਂ ਹੋ ਗਿਆ ਇਹ ਵੱਡਾ ਐਲਾਨ-ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਕਨੇਡਾ ਚ 25 ਜਨਵਰੀ ਤੋਂ ਹੋ ਗਿਆ ਇਹ ਵੱਡਾ ਐਲਾਨ-ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦੇ ਵਿੱਚ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਦੇਖਣ ਨੂੰ ਮਿਲੇ। ਪਰ ਇਸ ਦੌਰਾਨ ਸਭ ਤੋਂ ਵੱਡਾ ਝਟਕਾ ਦੁਨੀਆਂ ਨੂੰ ਕੋਰੋਨਾ ਵਾਇਰਸ ਦੇ ਰੂਪ ਵਿਚ ਲੱਗਾ। ਇਸ ਬਿਮਾਰੀ ਦੀ ਸ਼ੁਰੂਆਤ ਹੁੰਦੇ ਸਾਰ ਹੀ ਲੋਕ ਇਸ ਦਾ ਸ਼ਿਕਾਰ ਹੁੰਦੇ ਚਲੇ ਗਏ। ਜਿਸ ਨਾਲ ਮੌਤਾਂ ਦੀ ਗਿਣਤੀ ਇੱਕ ਦਮ ਵਧਣੀ ਸ਼ੁਰੂ ਹੋ ਗਈ। ਇਸ ਲਾਗ ਦੀ ਬਿਮਾਰੀ ਕਾਰਨ ਦੁਨੀਆਂ ਭਰ ਦੇ ਵਿਚ ਕਈ ਤਰ੍ਹਾਂ ਦੀਆਂ ਤੰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਵਾਸਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ।

ਇਨ੍ਹਾਂ ਦੇ ਵਿੱਚ ਇੱਕ ਪਾਬੰਦੀ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਈ ਗਈ ਸੀ ਜਿਸ ਤਹਿਤ ਬੱਚਿਆਂ ਦੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਬੱਚਿਆਂ ਦੇ ਇਸ ਸਕੂਲ ਦੇ ਸੰਬੰਧ ਵਿੱਚ ਕੈਨੇਡਾ ਦੇਸ਼ ਦੇ ਇਕ ਸੂਬੇ ਵੱਲੋਂ ਅਹਿਮ ਐਲਾਨ ਕਰ ਦਿੱਤਾ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਐਲਾਨ ਕੈਨੇਡਾ ਦੇ ਓਂਟਾਰੀਓ ਸੂਬੇ ਵੱਲੋਂ ਕੀਤਾ ਗਿਆ ਜਿਸ ਵਿੱਚ ਸਰਕਾਰ ਨੇ ਆਖਿਆ ਹੈ ਕਿ ਸਾਰੇ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ 25 ਜਨਵਰੀ ਤੋਂ ਬਾਅਦ ਹੀ ਕਲਾਸਾਂ ਵਿੱਚ ਬੈਠ ਕੇ ਪੜ੍ਹਾਈ ਕਰ ਸਕਣਗੇ।

ਪਰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਕਲਾਸਾਂ ਵਿੱਚ ਬੈਠ ਕੇ ਪੜ੍ਹਨ ਦੀ ਸ਼ੁਰੂਆਤ 11 ਜਨਵਰੀ ਤੋਂ ਕੀਤੀ ਜਾਣੀ ਸੀ। ਪਰ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਕਾਰਨ ਇਸ ਤਰੀਕ ਨੂੰ ਅੱਗੇ ਵਧਾਇਆ ਗਿਆ ਹੈ। ਉਧਰ ਦੂਜੇ ਪਾਸੇ ਇਕ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਬੱਚੇ ਅਤੇ ਉਨ੍ਹਾਂ ਦੇ ਮਾਪੇ 25 ਜਨਵਰੀ ਤੋਂ ਪਹਿਲਾਂ ਸਕੂਲ ਆਉਣ ਦੇ ਲਈ ਤਿਆਰ ਵੀ ਨਹੀਂ ਹਨ। ਇਸ ਸਬੰਧੀ ਗੱਲ ਕਰਦੇ ਹੋਏ ਸਿੱਖਿਆ ਮੰਤਰੀ ਸਟੀਫਨ ਲੇਸ ਨੇ ਇਕ ਪੱਤਰ ਨੂੰ ਮਾਪਿਆਂ ਪ੍ਰਤੀ ਲਿਖਦੇ ਹੋਏ ਕਿਹਾ ਸੀ ਕਿ

ਵਿਦਿਆਰਥੀਆਂ ਨੂੰ 11 ਜਨਵਰੀ ਤੋਂ ਹਰ ਹਾਲ ਦੇ ਵਿਚ ਕਲਾਸਾਂ ਦੇ ਵਿਚ ਆਉਣਾ ਪਵੇਗਾ। ਪਰ ਜੇਕਰ ਸੂਤਰਾਂ ਤੋਂ ਪ੍ਰਾਪਤ ਹੋ ਰਹੇ ਨਵੇਂ ਡਾਟੇ ਉੱਪਰ ਨਿਗ੍ਹਾ ਮਾਰੀ ਜਾਵੇ ਤਾਂ ਪਿਛਲੇ ਮਹੀਨੇ ਦੌਰਾਨ ਕੋਰੋਨਾ ਦੇ ਤਿੰਨ ਗੁਣਾ ਮਾਮਲੇ ਵਧੇ ਹਨ। ਇਨ੍ਹਾਂ ਵਿਚੋਂ 4 ਤੋਂ 11 ਸਾਲ ਦੇ ਬੱਚਿਆਂ ਦੇ 5.22 ਫੀਸਦੀ ਮਾਮਲੇ ਵਧੇ ਹਨ। ਜਿਸ ਨੂੰ ਦੇਖਦੇ ਹੋਏ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸਕੂਲ ਖੋਲਣ ਦੀ ਤਰੀਖ ਨੂੰ ਅੱਗੇ ਵਧਾਉਣ ਵਾਸਤੇ ਇਕ ਪੱਤਰ ਲਿਖਿਆ ਗਿਆ ਹੈ।