ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਇੰਡੀਆ ਲਈ ਜਗਮੀਤ ਸਿੰਘ ਖਾਲਸਾ ਬਾਰੇ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਓਟਾਵਾ – ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਅਜੇ ਵੀ ਦੇਸ਼ ਭਰ ‘ਚ ਵਿ ਰੋ ਧ ਦਾ ਸਿਲਸਿਲਾ ਜਾਰੀ ਹੈ। ਉਥੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਵੀ ਇਸ ਦਾ ਵਿ ਰੋ ਧ ਕੀਤਾ ਹੈ। ਹਾਲਾਂਕਿ ਕਈ ਦੇਸ਼ਾਂ ਤੋਂ ਸਮਰਥਨ ਮਿਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪ੍ਰਦਰਸ਼ਨਾਂ ਦੇ ਚਲਦਿਆਂ ਉੱਤਰੀ ਅਮਰੀਕੀ ਦੇਸ਼ ਕੈਨੇਡਾ ‘ਚ ਵੀ ਨਾਗਰਿਕਤਾ ਕਾਨੂੰਨ ਦੇ ਵਿ ਰੋ ਧ ਦੀ ਤਸਵੀਰ ਸਾਹਮਣੇ ਆਈ ਹੈ। ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੇ ਸੀ. ਏ. ਏ. ਦਾ ਵਿ ਰੋ ਧ ਕੀਤਾ ਹੈ ਅਤੇ ਇਸ ਨੂੰ ਪੱ ਖ ਪਾ ਤੀ ਦੱਸਿਆ ਹੈ।
ਜਗਮੀਤ ਸਿੰਘ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ, ਮੋਦੀ ਸਰਕਾਰ ਵੱਲੋਂ ਸੰਸਦ ‘ਚ ਨਾਗਰਿਕਤਾ ਸੋਧ ਕਾਨੂੰਨ ਨੂੰ ਜਾਣ ਬੁੱਝ ਕੇ ਪਾਸ ਕਰਾਇਆ ਗਿਆ ਹੈ, ਜਿਹੜਾ ਕਿ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਭੇ ਦ ਭਾ ਵ ਕਰਦਾ ਹੈ। ਉਨ੍ਹਾਂ ਆਖਿਆ ਕਿ ਇਹ ਗ ਲ ਤ ਹੈ ਅਤੇ ਇਸ ਦੀ ਨਿੰ ਦਾ ਕੀਤੀ ਜਾਣੀ ਚਾਹੀਦੀ ਹੈ। ਜਗਮੀਤ ਨੇ ਅੱਗੇ ਲਿੱਖਿਆ ਕਿ ਵੱਧਦੀ ਨ ਫ ਰ ਤ ਅਤੇ ਧ ਰੂ ਵੀ ਕ ਰ ਣ ਦੇ ਸਮੇਂ, ਸਰਕਾਰਾਂ ਦਾ ਕੰਮ ਹੈ ਕਿ ਉਹ
ਲੋਕਾਂ ਨੂੰ ਜੋੜਣ ਦਾ ਕੰਮ ਕਰੇ ਨਾ ਕਿ ਇਨ੍ਹਾਂ ‘ਚ ਵੰਡ ਪਾਉਣ ਦਾ। ਦੱਸ ਦਈਏ ਕਿ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਾਲ ਹੀ ‘ਚ ਹੋਈਆਂ ਕੈਨੇਡਾ ਦੀਆਂ ਆਮ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ ‘ਚ ਕੁਝ ਸੀਟਾਂ ਜ਼ਰੂਰ ਘੱਟ ਮਿਲੀਆਂ ਹਨ। 2015 ‘ਚ ਹੋਈਆਂ ਆਮ ਚੋਣਾਂ ‘ਚ ਉਨ੍ਹਾਂ ਦਾ ਪਾਰਟੀ ਨੂੰ ਕੁਲ 44 ਸੀਟਾਂ ਮਿਲੀਆਂ ਸਨ, ਜਦਕਿ ਇਸ ਵਾਰ ਉਨ੍ਹਾਂ ਨੂੰ ਸਿਰਫ 24 ਸੀਟਾਂ ‘ਤੇ ਜਿੱਤ ਹਾਸਲ ਹੋਈ।
